ਜਲੰਧਰ,16ਅਪ੍ਰੈਲ ( ਦਾ ਮਿਰਰ ਪੰਜਾਬ ) ਅਜੀਤ ਦੇ ਕੌਮਾਂਤਰੀ ਖੇਡ ਪੱਤਰਕਾਰ ਡਾ. ਜਤਿੰਦਰ ਸਾਬੀ ਤੇ ਉਨ੍ਹਾਂ ਦੀ ਧਰਮਪਤਨੀ ਚੀਫ ਹਾਕੀ ਕੋਚ ਐਨ.ਆਈ.ਐਸ ਪਟਿਆਲਾ ਡਾ. ਬਲਜੀਤ ਕੌਰ ਨੇ ਸੀ.ਟੀ ਯੂਨੀਵਰਸਿਟੀ ਲੁਧਿਆਣਾ ਤੋਂ ਖੇਡ ਖੇਤਰ ਦੇ ਵਿਚ ਸਭ ਤੋਂ ਵੱਡੀ ਡਾਕਟਰੇਟ ਦੀ ਡਿਗਰੀ (ਪੀ.ਐਚ.ਡੀ) ਹਾਸਲ ਕਰ ਕੇ ਡਾਕਟਰ ਜੋੜੀ ਬਣਨ ਦਾ ਮਾਣ ਹਾਸਲ ਕੀਤਾ ਹੈ। ਡਾ. ਜਤਿੰਦਰ ਸਾਬੀ ਨੇ ਇਸ ਤੋਂ ਪਹਿਲਾ ਡਿਗਰੀ ਇਨ ਫਿਜੀਕਲ ਐਜੂਕੇਸ਼ਨ, ਮਾਸਟਰ ਡਿਗਰੀ ਇਨ ਫਿਜੀਕਲ ਐਜੂਕੇਸ਼ਨ, ਐਮ.ਏ ਰਾਜਨੀਤੀ ਸ਼ਾਸ਼ਤਰ, ਪੋਸਟ ਗਰੈਜੂਏਟ ਡਿਪਲੋਮਾ ਇਨ ਜਰਨਲਿਜ਼ਮ, ਦੋ ਸਾਲਾ ਡਿਪਲੋਮਾ ਸਿੱਖ ਮਿਸ਼ਨਰੀ, ਐਨ.ਆਈ.ਐਸ ਕੋਚਿੰਗ ਡਿਪਲੋਮਾ ਇਨ ਸਪੋਰਟਸ ਵੇਟ ਲਿਫਟਿੰਗ, ਸਰਟੀਫਿਕੇਟ ਕੋਰਸ ਇਨ ਸਪੋਰਟਸ ਵੇਟ ਲਿਫਟਿੰਗ ਤੇ ਯੋਗਾ ਤੇ ਐਮ.ਫਿਲ ਇਨ ਫਿਜੀਕਲ ਐਜੂਕੇਸ਼ਨ ਦੀਆਂ ਡਿਗਰੀਆਂ ਹਾਸਲ ਕੀਤੀਆਂ ਹਨ ਤੇ ਇਸ ਦੇ ਨਾਲ ਹੀ ਡਾ. ਸਾਬੀ ਨੇ ਬਤੌਰ ਖੇਡ ਪੱਤਰਕਾਰ ਅਜੀਤ ਵੱਲੋਂ ਪਹਿਲੀਆਂ ਐਫਰੋ ਏਸ਼ੀਅਨ ਗੇਮਜ਼ ਹੈਦਰਾਬਾਦ, ਸਾਊਥ ਏਸ਼ੀਅਨ ਗੇਮਜ਼ ਇਸਲਾਮਾਬਾਦ ਪਾਕਿਸਤਾਨ, ਦੋਹਾ ਏਸ਼ੀਅਨ ਗੇਮਜ਼ (ਦੋਹਾ ਕਤਰ) ਬੀਜਿੰਗ ਉਲੰਪਿਕ ਗੇਮਜ਼ (ਚੀਨ) ਲੰਡਨ ਉਲੰਪਿਕ ਗੇਮਜ਼ (ਇੰਗਲੈਂਡ) ਕਾਮਨਵੈਲਥ ਗੇਮਜ਼ ਨਵੀ ਦਿੱਲੀ, ਗੁਆਂਗਝੂ ਏਸ਼ੀਅਨ ਗੇਮਜ਼ ਚੀਨ, ਏਸ਼ੀਅਨ ਗੇਮਜ਼ ਜਕਾਰਤਾ (ਇੰਡੋਨੇਸ਼ੀਆ) ਵਿਸ਼ਵ ਕਬੱਡੀ ਕੱਪ ਤੇ ਐਫ.ਆਈ.ਐਚ ਹਾਕੀ ਕੱਪ ਤੇ ਹੋਰ ਅਨੇਕਾਂ ਕੌਮਾਂਤਰੀ ਖੇਡ ਟੂਰਨਾਮੈਂਟਾਂ ਦੀ ਸਫਲਤਾ ਪੂਰਬਕ ਕਵਰੇਜ ਕੀਤੀ ਤੇ 1000 ਤੋਂ ਵੱਧ ਖੇਡਾਂ ਦੇ ਆਰਟੀਕਲ ਲਿਖੇ ਤੇ ਇਸ ਵੇਲੇ ਵੀ ਇਹ ਸੇਵਾ ਜਾਰੀ ਹੈ। ਡਾ ਬਲਜੀਤ ਕੌਰ ਜੋ ਇਸ ਵੇਲੇ ਏਸ਼ੀਆ ਦੇ ਸਰਬੋਤਮ ਖੇਡਾਂ ਦੀ ਸੰਸਥਾਂ ਐਨ.ਆਈ.ਐਸ ਪਟਿਆਲਾ ਵਿਖੇ ਚੀਫ ਹਾਕੀ ਕੋਚ ਵਜੋਂ ਸੇਵਾ ਨਿਭਾਅ ਰਹੇ ਹਨ ਤੇ ਇਨ੍ਹਾਂ ਨੇ ਬੀ.ਪੀ.ਐਡ.ਐਮ.ਪੀ.ਐਡ, ਐਨ.ਆਈ.ਐਸ ਡਿਪਲੋਮਾ ਕੋਚਿੰਗ ਹਾਕੀ, ਸਰਟੀਫਿਕੇਟ ਕੋਰਸ ਇਨ ਸਪੋਰਟਸ ਯੋਗਾ, ਦੋ ਸਾਲਾ ਡਿਪਲੋਮਾ ਕੋਰਸ ਸਿੱਖ ਮਿਸ਼ਨਰੀ ਤੇ ਐਮ.ਫਿਲ ਇਨ ਫਿਜ਼ੀਕਲ ਐਜੂਕੇਸ਼ਨ ਦੀ ਡਿਗਰੀ ਹਾਸਲ ਕੀਤੀ ਹੈ ਤੇ ਇਸ ਦੇ ਨਾਲ ਹੀ ਹਾਕੀ ਇੰਡੀਆ ਦੇ ਤਕਨੀਕੀ ਅਧਿਕਾਰੀ ਤੇ ਖੇਡ ਲੇਖਕ ਵਜੋਂ ਵੀ ਅਨੇਕਾਂ ਆਰਟੀਕਲ ਲਿਖੇ ਹਨ। ਇਨ੍ਹਾਂ ਦਾ ਸਪੁੱਤਰ ਇੰਜ ਨਵਤੇਜ ਪਾਲ ਸਿੰਘ (ਐਮ.ਟੈਕ ਇੰਜੀ) ਜਿਸ ਦਾ ਕੈਨੇਡਾ ‘ਚ ਟਰਾਂਸਪੋਰਟ ਦਾ ਸਫਲ ਕਾਰੋਬਾਰ ਹੈ ਤੇ ਬੇਟੀ ਪਰਨੀਤ ਕੌਰ ਕੈਨੇਡਾ ਵਿਖੇ ਡਾਕਟਰੀ ਦੀ ਪੜਾਈ ਕਰ ਰਹੀ ਹੈ । ਯਾਦ ਰਹੇ ਇਨ੍ਹਾਂ ਦੇ ਸਵ ਪਿਤਾ ਸ ਸੰਤੋਖ ਸਿੰਘ ਜੋ ਆਪ ਇਕ ਰਾਸ਼ਟਰੀ ਪੱਧਰ ਤੇ ਜਿਮਨਾਸਟਿਕ ਦੇ ਖਿਡਾਰੀ ਸਨ ।
ਇਸੇ ਦੋਰਾਨ ਚੀਫ ਹਾਕੀ ਕੋਚ ਡਾ. ਬਲਜੀਤ ਕੌਰ ਤੇ ਕੌਮਾਂਤਰੀ ਖੇਡ ਪੱਤਰਕਾਰ ਡਾ. ਜਤਿੰਦਰ ਸਾਬੀ ਨੇ ਪੀ.ਐਚ.ਡੀ ਦੀ ਡਿਗਰੀ ਹਾਸਲ ਕਰਨ ਉਪਰ ਚਰਚਿਤ ਖੇਡ ਵਿਸਲ੍ਹ ਬਲੌਰ ਇਕਬਾਲ ਸਿੰਘ ਸੰਧੂ, ਸੁਜੀਤ ਹਾਕੀ ਸੁਸਾਇਟੀ ਦੇ ਸਕੱਤਰ ਸੁਰਿੰਦਰ ਸਿੰਘ ਭਾਪਾ, ਪੰਜਆਬ ਕਲਚਰਲ ਤੇ ਸਪੋਰਟਸ ਸੁਸਾਈਟੀ ਦੇ ਸਕੱਤਰ ਰਣਬੀਰ ਸਿੰਘ ਟੁੱਟ, ਪੰਜਾਬ ਹਾਕੀ ਦੇ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਚੀਫ ਹਾਕੀ ਕੋਚ ਪੰਜਾਬ ਓਲੰਪੀਅਨ ਰਾਜਿੰਦਰ ਸਿੰਘ, ਓਲੰਪਿਅਨ ਬਲਦੇਵ ਸਿੰਘ, ਓਲੰਪਿਅਨ ਗੁਰਮੇਲ ਸਿੰਘ ਰਾਏ, ਏਸ਼ੀਆਈ ਗੋਲ੍ਡ ਮੈਡਲਿਸਟ ਰਾਜਬੀਰ ਕੌਰ, ਅਮੋਲਕ ਸਿੰਘ ਗਾਖਲ, ਟੁੱਟ ਬ੍ਰਦਰਜ, (ਯੂ.ਐੱਸ.ਏ.), ਰਣਜੀਤ ਸਿੰਘ ਟੁੱਟ, ਸੁਰਜੀਤ ਸਿੰਘ ਟੁੱਟ, ਟੁੱਟ ਬ੍ਰਦਰਜ, (ਯੂ.ਐੱਸ.ਏ.), ਨੇ ਮੁਬਾਰਕ ਦਿੱਤੀਆਂ ਹਨ।





