*ਆਪ ਸਰਕਾਰ ਦਲਿਤਾਂ ਦੇ ਹਿਤਾਂ ਦਾ ਕਰ ਰਹੀ ਘਾਣ- ਡਾ. ਰਾਜ ਕੁਮਾਰ,ਸੁਖਵਿੰਦਰ ਕੋਟਲੀ*

पंजाब
Spread the love

ਹੁਸ਼ਿਆਰਪੁਰ (ਦਾ ਮਿਰਰ ਪੰਜਾਬ)- ਡਿਪਟੀ ਸੀਐਲਪੀ ਨੇਤਾ, ਵਿਧਾਇਕ ਚੱਬੇਵਾਲ ਅਤੇ ਚੇਅਰਮੈਨ ਕਾਂਗਰਸ ਪੰਜਾਬ ਐਸ.ਸੀ ਡਿਪਾਰਟਮੈਂਟ ਡਾ. ਰਾਜ ਕੁਮਾਰ ਨੇ ਅੱਜ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੈਂਸ ਕੀਤੀ। ਇਸ ਪ੍ਰੈਸ ਕਾਨਫਰੈਂਸ ਵਿੱਚ ਵਿਧਾਇਕ ਸੁਖਵਿੰਦਰ ਕੋਟਲੀ ਅਤੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਅਤੇ ਪੰਜਾਬ ਕਾਂਗਰਸ ਐਸ.ਸੀ. ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਡਾ. ਰਾਜ ਨੇ ਪ੍ਰੈਸ ਕਾਨਫਰੈਂਸ ਵਿੱਚ ਮੁੱਦਾ ਚੁੱਕਿਆ ਕਿ ਆਪ ਸਰਕਾਰ ਨਾ ਸਿਰਫ ਆਮ ਆਦਮੀ ਦੇ ਹਿੱਤਾਂ ਨੂੰ ਕਈ ਤਰੀਕਿਆਂ ਨਾਲ ਠੇਸ ਪਹੁੰਚਾ ਰਹੀ ਹੈ ਬਲਕਿ ਹੁਣ ਉਹਨਾਂ ਨੇ ਪੰਜਾਬ ਦੇ ਦਲਿਤਾਂ ਦੇ ਹੱਕਾਂ ਨੂੰ ਵੀ ਦਬਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸਨੂੰ ਕਿ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਕਿਹਾ ਕਿ 2006 ਐਸਸੀ ਐਕਟ ਦੀ ਧਾਰਾ 4 (2) ਵਿਸ਼ੇਸ਼ ਤੌਰ ਤੇ ਇਹ ਵਿਵਸਥਾ ਕਰਦੀ ਹੈ ਕਿ ਦਲਿਤਾਂ ਨੂੰ 25 ਪ੍ਰਤੀਸ਼ਤ ਅਤੇ ਬੈਕਵਰਡ ਕਲਾਸ ਨੂੰ 12 ਪ੍ਰਤੀਸ਼ਤ ਰਾਖਵਾਂਕਰਣ ਦਿੱਤਾ ਜਾਵੇ। ਪਰ ਦੁੱਖ ਦੀ ਗੱਲ ਹੈ ਕਿ ਮੌਜੂਦਾ ਪੰਜਾਬ ਸਰਕਾਰ ਨੇ ਇਸ ਐਕਟ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਪੰਜਾਬ ਸਰਕਾਰ ਦੁਆਰਾ ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਵਿੱਚ ਲਾਅ ਅਫਸਰਾਂ ਦੀਆਂ ਅਸਾਮੀਆਂ ਲਈ ਹਾਲ ਵਿੱਚ ਜਾਰੀ ਕੀਤੇ ਇਸ਼ਤਿਹਾਰ ਵਿੱਚ ਰਾਖਵਾਂਕਰਣ ਨਾ ਦੇ ਕੇ ਇਕ ਐਕਟ ਨੂੰ ਅਤੇ ਦਲਿਤਾਂ ਦੇ ਹਿੱਤਾਂ ਨੂੰ ਦਰਕਿਨਾਰ ਕਰ ਦਿੱਤਾ ਹੈ। ਡਾ. ਰਾਜ ਕੁਮਾਰ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਗੰਭੀਰ ਮੁੱਦਾ ਹੈ ਅਤੇ ਕਾਂਗਰਸ ਦੁਆਰਾ ਹਮੇਸ਼ਾ ਦੀ ਤਰ੍ਹਾਂ ਦਲਿਤਾਂ ਦੇ ਹੱਕਾਂ ਦੀ ਲੜਾਈ ਲੜੀ ਜਾਵੇਗੀ। ਉਹਨਾਂ ਨੇ ਇਸ ਸਬੰਧ ਵਿੱਚ ਨੈਸ਼ਨਲ ਐਸ.ਸੀ. ਕਮੀਸ਼ਨ ਦਿੱਲੀ, ਐਸਸੀ ਕਮੀਸ਼ਨ ਪੰਜਾਬ, ਪੰਜਾਬ ਗਵਰਨਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਸ਼ਿਕਾਇਤ ਪੱਤਰ ਲਿਖ ਕੇ ਤੁਰੰਤ ਇਹਨਾਂ ਅਸਾਮੀਆਂ ਦੇ ਇਸ਼ਤਿਹਾਰ ਨੂੰ ਸੰਬੋਧਤ ਕਰਕੇ ਜਾਰੀ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਡਾ. ਰਾਜ ਕੁਮਾਰ ਨੇ ਕਿਹਾ ਕਿ ਜੇਕਰ ਆਪ ਸਰਕਾਰ ਨੇ 9 ਮਈ ਤੱਕ ਇਸ ਤੇ ਕੋਈ ਸੁਧਾਰਾਤਮਕ ਕਾਰਵਾਈ ਨਾ ਕੀਤੀ ਤਾਂ ਕਾਂਗਰਸ ਪਾਰਟੀ ਦੇ ਦਲਿਤ ਵਿਭਾਗ ਵਲੋਂ 15 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕੀਤੀ ਜਾਵੇਗਾ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਵੱਡੀ ਗਿਣਤੀ ਵਿੱਚ ਆਪ ਨੂੰ ਮਤਦਾਨ ਕਰਕੇ ਜਿਤਾਉਣ ਵਾਲੇ ਗਰੀਬ ਲੋੜਵੰਦ ਲੋਕ ਹੀ ਅੱਜ ਆਪ ਸਰਕਾਰ ਦੀਆਂ ਨੀਤੀਆਂ ਕਾਰਣ ਪ੍ਰੇਸ਼ਾਨੀ ਅਤੇ ਖਾਮੀਆਜਾ ਭੁਗਤ ਰਹੇ ਹਨ।

Leave a Reply

Your email address will not be published. Required fields are marked *