*ਕੰਢੀ ਦੇ ਕਿਸਾਨ ਨੇ ਇੱਕ ਏਕਡ਼ ‘ਚੋਂ 27 ਕੁਇੰਟਲ ਕਣਕ ਦਾ ਝਾਡ਼ ਪ੍ਰਾਪਤ ਕਰ ਮਿਸਾਲ ਕਾਇਮ ਕੀਤੀ*

पंजाब
Spread the love

ਤਲਵਾਡ਼ਾ,6 ਮਈ (ਦੀਪਕ ਠਾਕੁਰ)-ਪੰਜਾਬ ਦਾ ਨੀਮ ਪਹਾਡ਼ੀ ਖ਼ੇਤਰ, ਜੋ ਕੰਢੀ ਇਲਾਕੇ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਖੇਤੀ ਮੀਂਹ ’ਤੇ ਨਿਰਭਰ ਹੈ। ਜ਼ਮੀਨ ਬਹੁਤੀ ਉਪਜਾਊ ਨਹੀਂ ਹੈ, ਸਿੰਚਾਈ ਸਹੂਲਤਾਂ ਨਾ ਮਾਤਰ ਹਨ। ਮੀਂਹ ਘੱਟ ਪੈਣ ਅਤੇ ਅਵਾਰਾ ਤੇ ਜੰਗਲੀ ਜਾਨਵਰਾਂ ਦੇ ਉਜਾਡ਼ੇ ਕਾਰਨ ਅਗਲੀ ਪੀਡ਼੍ਹੀ ਖੇਤੀ ਤੋਂ ਕਿਨਾਰਾ ਕਰ ਰਹੀ ਹੈ। ਉੱਥੇ ਹੀ ਕਸਬਾ ਕਮਾਹੀ ਦੇਵੀ ਦੇ ਪਿੰਡ ਨੰਗਲ ਬਿਹਾਲਾਂ ਦੇ ਕਿਸਾਨ ਨੇ ਪਥਰੀਲੀ ਜ਼ਮੀਨ ‘ਚ ਇੱਕ ਏਕਡ਼ ਰੱਕਬੇ ‘ਚੋਂ 27 ਕੁਇੰਟਲ ਕਣਕ ਦਾ ਝਾਡ਼ ਪ੍ਰਾਪਤ ਕਰਕੇ ਮਿਸਾਲ ਕਾਇਮ ਕੀਤੀ ਹੈ। ਕਿਸਾਨ ਨਰਵੀਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਇੱਕ ਏਕਡ਼ ਜ਼ਮੀਨ ‘ਚ ਡੀਬੀਡਬਲਯੂ 303 ਕਣਕ ਦਾ ਬੀਜ ਬੀਜਿਆ ਸੀ, ਜੋ ਕਿ ਉਸਨੇ ਕਰ ਇੰਡੀਅਨ ਇੰਸਟੀਚਿਊਟ ਆਫ਼ ਵੀਹਟ ਅਤੇ ਬਾਰਲੇ ਖੋਜ ਕੇਂਦਰ (ਆਈਆਈਡਬਲਯੂਬੀਆਰ) ਕਰਨਾਲ ਹਰਿਆਣਾ ਤੋਂ ਲਿਆਂਦਾ ਸੀ, ਵਿਭਾਗ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਫਸਲ ਦੀ ਦੇਖ ਰੇਖ ਕੀਤੀ, ਅਤੇ 27 ਕੁਇੰਟਲ ਝਾਡ਼ ਪ੍ਰਾਪਤ ਕੀਤਾ ਹੈ। ਕਿਸਾਨ ਨਰਵੀਰ ਸਿੰਘ ਨੇ ਦੱਸਿਆ ਕਿ ਕਣਕ ਦੀ ਇੱਕ ਬਾਲੀ ‘ਚੋਂ 135 ਦਾਣੇ ਨਿਕਲੇ ਸਨ, ਇਹ ਬੀਜ ਕੰਢੀ ਖ਼ੇਤਰ ਲਈ ਲਾਹੇਵੰਦ ਹੈ। ਉਸਦੀ ਕਣਕ ਬੀਜ ਵਜੋਂ ਹੁਣ ਤੱਕ ਕਰੀਬ 10 ਕੁਇੰਟਲ, 40 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕ ਚੁੱਕੀ ਹੈ। ਨਰਵੀਰ ਸਿੰਘ ਨੇ ਦੱਸਿਆ ਕਿ ਖੇਤੀਬਾਡ਼ੀ ਦਫ਼ਤਰ ਤੋਂ ਅਧਿਕਾਰੀ ਦੋ ਤੋਂ ਵਧ ਵਾਰ ਉਸਦੀ ਕਣਕ ਦੇਖਣ ਆ ਚੁੱਕੇ ਹਨ।

Leave a Reply

Your email address will not be published. Required fields are marked *