ਪੈਰਿਸ /ਡੈਨਹਾਗ ਹਾਲੈਂਡ ( ਭੱਟੀ ਫਰਾਂਸ )-ਡਰਬੀ ਇੰਗਲੈਂਡ ਵਿੱਚ ਕਰਵਾਏ ਗਏ ਨਿਰੋਲ ਸਿੱਖ ਸਪੋਰਟਸ ਮੁਕਾਬਲਿਆਂ ਵਿਚ ਜੁਗਰਾਜ ਸਿੰਘ ਪੁਰੇਵਾਲ ਨੂੰ ਚੈਪੀਅਨਸ਼ਿਪ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ ਹੈ । ਪਰਿਵਾਰ ਅਤੇ ਦੋਸਤ ਮਿੱਤਰ ਖੁਸ਼ੀਆਂ ਮਨਾ ਰਹੇ ਹਨ । ਸ੍ਰ ਗੁਰਮੇਲ ਸਿੰਘ ਘੀਨਾ ਅਤੇ ਬੀਬੀ ਕਮਲਜੀਤ ਕੌਰ ਦੇ ਸਪੁੱਤਰ ਜੁਗਰਾਜ ਸਿੰਘ ਉਮਰ 24 ਸਾਲ ਨੇ ਵੇਟਲਿਫਟਿੰਗ ਭਾਰ ਚੁੱਕਣ ਦੇ ਮੁਕਾਬਲਿਆਂ ਵਿੱਚ ਚੈਪੀਅਨਸ਼ਿਪ ਦਾ ਦਰਜਾ ਲੈ ਕੇ ਆਪਣੇ ਪਰਿਵਾਰ ਅਤੇ ਪੰਜਾਬ ਦਾ ਨਾਮ ਉੱਚਾ ਕੀਤਾ ਹੈ । ਜਿਸ ਵਿੱਚ ਡੈਡਲਿਫਟ 340 ਕਿਲੋ, ਬੈਂਚ ਪ੍ਰੈਸ 210 ਕਿਲੋ , ਸੁਕੈਟ 320 ਕਿਲੋ ਯਾਦ ਰਹੇ ਕਿ ਇਹ ਗੁਰਸਿੱਖ ਪਰਿਵਾਰ ਪੰਜਾਬ ਤੋ ਜਲੰਧਰ/ਨਵਾਂਸ਼ਹਿਰ ਜਿਲੇ ਦੇ ਪਿੰਡ ਹਕੀਮਪੁਰ ਤੋ ਹੈ। ਇਸ ਵਕਤ ਐਮਸਟਰਡੈਮ ਸ਼ਹਿਰ ਵਿੱਚ ਰਹਿ ਰਹੇ ਹਨ । ਸ੍ ਗੁਰਮੇਲ ਸਿੰਘ ਕਬੱਡੀ ਟੂਰਨਾਮੈਂਟਾਂ ਵਿੱਚ ਐਮਸਟਰਡੈਮ ਦੀ ਟਿਪਣੀ ਨਾਲ ਹਰ ਦੇਸ਼ ਵਿੱਚ ਪਹੁੰਚਦੇ ਹਨ । ਸ੍ਰ ਹਰਜੀਤ ਸਿੰਘ ਗਿੱਲ ਨੇ ਦਸਿਆ ਕਿ ਸਾਡੀ ਸਿੱਖ ਕਮਿਊਨਿਟੀ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ । ਇਸ ਖੁਸ਼ੀ ਦੇ ਮੌਕੇ ਉੱਪਰ ਸਰਦਾਰ ਹਰਜੀਤ ਸਿੰਘ ਸਮੇਤ ਹੌਲੈਂਡ ਵਿੱਚ ਵੱਸਦੇ ਬਹੁਤ ਸਾਰੇ ਪਰੀਵਾਰ ਸ੍ ਗੁਰਮੇਲ ਸਿੰਘ ਦੇ ਪਰਿਵਾਰ ਨੂੰ ਵਧਾਈਆ ਦੇ ਰਹੇ ਹਨ ।