ਪੈਰਿਸ 19 ਜੂਨ (ਭੱਟੀ ਫ਼ਰਾਂਸ ) ਇਸ ਸਾਲ ਹੋਣ ਵਾਲੇ ਕਬੱਡੀ ਦੇ ਟੂਰਨਾਂਮੈਂਟਾਂ ਵਿੱਚ , ਜਿਹੜੇ ਕਿ ਜੋਰਪੀਅਨ ਸਪੋਰਟਸ ਆਫ਼ ਕਬੱਡੀ ਫੈਡਰੇਸ਼ਨ ਦੇ ਕਾਇਦੇ ਕਾਨੂੰਨਾਂ ਅਨੁਸਾਰ ਹੋਣਗੇ ਦੇ ਵਿੱਚ ਉਨਾਂ ਕਬੱਡੀ ਖਿਡਾਰੀਆਂ ਤੇ ਸਖਤੀ ਵਰਤੀ ਜਾਵੇਗੀ ਜਿਹੜੇ ਨਸ਼ਾ ਕਰਦੇ ਦੇਖੇ ਗਏ ਦੇ ਨਾਲ ਨਾਲ ਉਹ ਸਾਰੇ ਖਿਡਾਰੀ ਵੀ ਨਹੀਂ ਖੇਡਣਗੇ ਜਿਹੜੇ ਇੰਗਲੈਂਡ ਫ਼ੈਡਰੇਸ਼ਨ ਵੱਲੋਂ ਕਰਵਾਏ ਗਏ ਡੋਪ ਟੈਸਟਾਂ ਵਿੱਚ ਫ਼ੇਲ ਹੋ ਗਏ ਸਨ | ਇਹ ਕਾਨੂੰਨ ਨਸ਼ਾ ਛੱਡੋ ਅਤੇ ਕੇਹੜ ਵੱਢੋ ਵਾਲੀ ਫ਼ੈਡਰੇਸ਼ਨ ਅਧੀਨ ਕਰਵਾਏ ਜਾ ਰਹੇ ਕਬੱਡੀ ਟੂਰਨਾਂਮੈਂਟ ,ਜਿਹੜੇ ਜਿਹੜੇ ਕਲੱਬ ਵੀ ਕਰਵਾਉਣਗੇ ਉਨਾਂ ਸਾਰਿਆਂ ਕਲੱਬਾਂ ਉੱਪਰ ਹੀ ਲਾਗੂੂ ਹੋਣਗੇ | ਅਗਰ ਕਿਸੇ ਵੀ ਕਲੱਬ ਦਾ ਖਿਡਾਰੀ ਨਸ਼ੇ ਕਰਦਾ ਜਾਂ ਨਸ਼ਾ ਕੀਤੇ ਹੋਏ ਦੇ ਸਬੂਤ ਨਾਲ ਪਕੜਿਆ ਗਿਆ ਤਾਂ ਉਸ ਖਿਡਾਰੀ ਉੱਪਰ ਫੈਡਰੇਸ਼ਨ ਸਖਤੀ ਨਾਲ ਪੇਸ਼ ਆਵੇਗੀ , ਕਿਉਂਕਿ ਨਸ਼ਾ ਰਹਿਤ ਕਬੱਡੀ ਕਰਵਾਉਣੀ ਹੀ ਸਾਡਾ ਮੁੱਖ ਮਕਸਦ ਹੈ | |





