*ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪਰਧਾਨ ਸੰਦੀਪ ਵਡਾਲਾ , ਸੰਨੀ ਘੋਤੜਾ ਅਤੇ ਫ਼ੈਡਰੇਸ਼ਨ ਪਰਧਾਨ ਇਕਬਾਲ ਸਿੰਘ ਭੱਟੀ ਵੀ ਮੌਜੂਦ ਸਨ —–ਵਿੱਕੀ ਅਕਾਲਾ ਅਤੇ ਨਿੱਕਾ ਗੁਰਦਾਸ ਪੁਰ*
*ਕਲੱਬ ਵਿੱਚ ਇਸ ਵਾਰ ਪਰਧਾਨ , ਉੱਪ ਪਰਧਾਨ ਅਤੇ ਸੀਨੀਅਰ ਮੈਂਬਰ ਦੇ ਤਿੰਨੋਂ ਮੇਨ ਅਹੁਦੇ ਹਥਿਆਉਣ ਵਿੱਚ ਪਿੰਡ ਕਾਲੇ ਬਾਗੜੀਆਂ ਨੇ ਬਾਜੀ ਮਾਰੀ——ਦਲਜੀਤ ਸਿੰਘ ਅਤੇ ਦੀਪਾ ਲਸਾੜਾ*
*ਨਵੇਂ ਸਿਰੇ ਤੋਂ ਲਏ ਗਏ ਫ਼ੈਸਲੇ ਮੁਤਾਬਿਕ ਅਜੀਤ ਸਿੰਘ ਲ਼ੰਬੜ ਨੂੰ ਸੈਕਟਰੀ ਅਤੇ ਮਿੰਟੂ ਬੋਂਦੀ ਨੂੰ ਟੀਮ ਮੈਨੇਜਰ ਦਾ ਅਹੁਦਾ ਦਿੱਤਾ ਗ਼ਿਆ—ਇੰਦੀ ਫ਼ਗ਼ਵਾੜਾ ਅਤੇ ਰਣਜੀਤ ਗੁਰਦਾਸਪੁਰੀਆ*
ਪੈਰਿਸ 21 ਜੂਨ (ਦਾ ਮਿਰਰ ਪੰਜਾਬ )- ਬੀਤੇ ਕੱਲ ਸੰਤ ਬਾਬਾ ਪਰੈਮ ਸਿੰਘ ਸਪੋਰਟਸ ਕਲੱਬ ਪੈਰਿਸ ਫ਼ਰਾਂਸ ਦੀ ਇੱਕ ਬਹੁਤ ਹੀ ਭਰਵੀਂ ਮੀਟਿੰਗ ਲਖਵਿੰਦਰ ਸਿੰਘ ਮੁਲਤਾਨੀ ਦੀ ਪਰਧਾਨਗੀ ਵਿੱਚ ਹੋਈ ਜਿਸ ਵਿੱਚ ਗਿਣਤੀ ਦੇ ਹਿਸਾਬ ਨਾਲ ਛਿਆਸੀ ਜਣਿਆਂ ਨੇ ਇਸ ਮੀਟੀੰਗ ਵਿੱਚ ਭਾਗ ਲਿਆ ਜੋ ਕਿ ਪਿਛਲੀਆਂ ਮੀਟਿੰਗਾਂ ਦੇ ਮੁਕਾਬਲੇ ਆਪਣੇ ਆਪ ਵਿੱਚ ਇੱਕ ਰਿਕਾਰਡ ਕਿਹਾ ਜਾ ਸਕਦਾ ਹੈ |
ਇਸ ਸਾਲ ਨਵੇਂ ਜੁੜੇ ਮੈਂਬਰਾਂ ਨੂੰ ਜਿੱਥੇ ਕਲੱਬ ਦੇ ਪਰਧਾਨ ਮੁਲਤਾਨੀ ਨੇ ਜੀਅ ਆਇਆਂ ਕਿਹਾ ਉੱਥੇ ਹੀ ਸੀਨੀਅਰ ਮੀਤ ਪਰਧਾਨ ਸੰਦੀਪ ਵਡਾਲਾ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਜੁੜ ਕੇ ਸਾਡੇ ਕਲੱਬ ਦਾ ਜਿਹੜਾ ਮਾਣ ਵਧਾਇਆ ਹੈ ਅਸੀਂ ਇਸ ਨੂੰ ਸਦਾ ਚੇਤੇ ਰੱਖਾਂਗੇ | ਹੋਰ ਵੀ ਬਹੁਤ ਸਾਰੀਆਂ ਵਿਚਾਰਾਂ ਇਕੱਤੀ ਜੁਲਾਈ ਵਾਲੇ ਟੂਰਨਾਂਮੈਂਟ ਨੂੰ ਸਫ਼ਲ ਬਣਾਉਣ ਵਾਸਤੇ ਕੀਤੀਆਂ ਗਈਆਂਂ | ਮੀਟਿੰਗ ਵਿੱਚ ਹਾਜਿਰ ਬਹੁਤ ਸਾਰੇ ਨਵੇਂ ਮੈਂਬਰਾਂ ਨੇ ਜਿੱਥੇ ਖਿਡਾਰੀਆਂ ਨੂੰ ਨਸ਼ਾ ਰਹਿਤ ਹੋ ਕੇ ਖੇਡਣ ਦੀ ਦਲੀਲ ਦਿੱਤੀ ਉੱਥੇ ਹੀ ਨਿੱਕਾ ਗੁਰਦਾਸਪੁਰ ਨੇ ਖੇਡ ਦਰਮਿਆਨ ਜਖਮੀਂ ਹੋ ਜਾਣ ਵਾਲੇ ਖਿਡਾਰੀਆਂ ਬਾਰੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਉਨਾਂ ਦੇ ਭਵਿੱਖ ਬਾਰੇ ਵੀ ਸਾਨੂੰ ਠੋਸ ਫ਼ੈਸਲੇ ਲੈਣੇ ਚਾਹੀਦੇ ਹਨ ਤਾਂ ਕਿ ਜਖਮੀਂ ਹੋਣ ਤੋਂ ਬਾਅਦ ਉਨਾਂ ਨੂੰ ਫ਼ਾਈਨੈਂਸਲੀ ਪਰੋਬਲਮ ਨਾ ਆਵੇ ਜਿਸ ਦਾ ਸਾਰਿਆਂ ਨੇ ਸਵਾਗਤ ਕੀਤਾ | ਅਖੀਰ ਵਿੱਚ ਫ਼ਿਰ ਇੱਕ ਵਾਰ ਕਲੱਬ ਦੇ ਪਰਧਾਨ ਸਰਦਾਰ ਮੁਲਤਾਨੀ ਨੇ ਮੀਟਿੰਗ ਵਿੱਚ ਆਏ ਹੋਏ ਹਰੇਕ ਮੈਂਬਰ ਦਾ ਸਾਥ ਟੂਰਨਾਂਮੈਂਟ ਨੂੰ ਸਫ਼ਲ ਬਣਾਉਣ ਵਾਸਤੇ ਮੰਗਿਆ ਅਤੇ ਮੀਟਿੰਗ ਵਿੱਚ ਪਹੁੰਚਣ ਵਾਸਤੇ ਧੰਨਵਾਦ ਵੀ ਕੀਤਾ |





