*ਲੋੜਵੰਦ ਵਿਦਿਆਰਥੀਆਂ ਲਈ ਟੈਕਨੀਕਲ ਵਿਦਿਆ ਦਾ ਪ੍ਰਬੰਧ ਕੀਤਾ ਜਾਵੇਗਾ-ਖਾਲਸਾ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ)-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਗਰੀਬਾਂ ,ਲੋੜਵੰਦਾਂ ਲਈ ਸਰਗਰਮ ਹੈ।ਉਹ ਲੋੜਵੰਦਾਂ ਨੂੰ ਮੈਡੀਕਲ ਤੇ ਵਿਦਿਅਕ ਸਹਾਇਤਾ ਉਪਲਬਧ ਕਰਵਾ ਰਹੀ ਹੈ।ਬੀਤੇ ਦਿਨੀਂ ਜਲੰਧਰ ਵਿੱਚ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਦੇ ਕੰਪਲੈਕਸ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਉਪਰ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਲੋਂ ਗੁਰਮਤਿ ਸਮਾਗਮ ਕਰਵਾਏ ਗਏ।

ਜਿਸ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ ਹਾਜ਼ਰੀਆਂ ਭਰੀਆਂ। ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਰਤਨ ਮੁਕਾਬਲੇ ਅਤੇ ਗਤਕੇ ਦੇ ਜ਼ੋਹਰ ਵਿਖਾਏ ਗਏ।

ਇਹ ਇੱਕ ਜ਼ੀਰੋ ਫੀਸ ਸਕੂਲ ਹੈ। ਅਰਥਾਤ ਮੁਫਤ ਵਿਦਿਆ ਦਾ ਪ੍ਰਬੰਧ ਹੈ।ਕਿਤਾਬਾਂ।ਤੇ ਵਰਦੀਆਂ ਫਰੀ ਹਨ।ਇਸ ਸਕੂਲ ਦੇ ਮੁੱਖ ਸੇਵਾਦਾਰ ਸ. ਪਰਮਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ (ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ) ਨੇ ਸਕੂਲ ਦੀ ਇਮਾਰਤ ਲਈ ਫੰਡ ਦਿੱਤਾ ਅਤੇ ਹੋਰ ਵੀ ਲੋੜੀਦੀਆਂ ਵਸਤੂਆਂ ਦੀ ਸੇਵਾ ਕੀਤੀ।

ਉਹਨਾਂ ਦੱਸਿਆ ਕਿ ਸਕੂਲ ਦੇ ਸਟਾਫ ਦੀ ਸਖ਼ਤ ਮਿਹਨਤ ਵਿਦਿਆਰਥੀਆਂ ਵਿੱਚ ਸਿੱਖੀ ਰੰਗ ਵਿੱਚ ਲੈ ਆਈ, ਸਕੂਲ ਵਿੱਚ ਨਵੀਂ ਇਮਾਰਤ, ਟਾਇਲਟਸ, ਸਟਾਫ਼ ਰੂਮ ਅਤੇ ਵਾਇਟ ਵਾਸ਼ ਅਤੇ ਫਰਨੀਚਰ ਦੀ ਸੇਵਾ ਜਲਦੀ ਸ਼ੁਰੂ ਹੋ ਜਾਵੇਗੀ।ਇਸ ਸਕੂਲ ਦਾ ਰਿਜਲਟ 97 ਪ੍ਰਤੀਸ਼ਤ ਆਉਂਦਾ ਹੈ। ਸਾਰਾ ਸਟਾਫ ਪੋਸਟ ਗਰੈਜੂਏਟ ਬੀਐਡ ਹੈ। ਖਾਲਸਾ ਨੇ ਦਸਿਆ ਕਿ ਸਕੂਲ ਵਿਚ ਲਾਇਬਰੇਰੀ ,ਖੇਡਣ ਲਈ ਗਰਾਊਂਡ ਹੈ।ਵਧੀਆ ਸਟਾਫ ਰੂਮ ਬਣਾਇਆ ਜਾ ਰਿਹਾ ਹੈ। ਉਹਨਾਂ ਦਸਿਆ ਕਿ ਵਿਦਿਆਰਥੀਆਂ ਵਿਚ ਕਵਿਤਾ ,ਗਤਕਾ ,ਭਾਸ਼ਣ ਮੁਕਾਬਲੇ ਕਰਵਾਏ ਗਏ। ਯੋਗ ਸਟਾਫ ਤੇ ਵਿਦਿਆਰਥੀਆਂ ਨੂੰ ਇਨਾਮ ਤੇ ਮੈਡਲ ਵੰਡੇ ਗਏ।

ਉਹਨਾਂ ਦੱਸਿਆ ਕੀ ਜੋ ਜਜ਼ਬਾ ਵਿਦਿਆਰਥੀਆਂ ਵਿੱਚ ਵੇਖਣ ਨੂੰ ਮਿਲਿਆ ਉਹ ਸ਼ਲਾਘਾਯੋਗ ਹੈ। ਉਹ ਆਉਣ ਵਾਲੇ ਸਮੇਂ ਵਿਚ ਸਕੂਲ ਨੂੰ ਉੱਚ ਪੱਧਰ ਉੱਪਰ ਲੈ ਕੇ ਜਾਣਗੇ..।ਸਕੂਲ ਵਿਚ ਜਲਦ ਟੈਕਨੀਕਲ ਸਿਖਿਆ ਦਾ ਪ੍ਰਬੰਧ ਹੋਵੇਗਾ ਤਾਂ ਜੋ ਵਿਦਿਆਰਥੀ ਸਵੈ ਰੁਜਗਾਰ ਜੋਗੇ ਹੋ ਸਕਣ।ਪਰਮਿੰਦਰ ਪਾਲ ਸਿੰਘ ਖਾਲਸਾ ਨੇ ਦਸਿਆ ਕਿ ਇਸ ਸਕੂਲ ਵਿਚ ਵਿਦਿਆਰਥੀਆਂ ਨੂੰ ਸਵੈ ਰੁਜਗਾਰ ਨਾਲ ਜੋੜਨ ਲਈ ਟੈਕਨੀਕਲ ਵਿਦਿਆ ਦਾ ਪ੍ਰਬੰਧ ਕੀਤਾ ਜਾਵੇਗਾ।ਇਸ ਮੌਕੇ ਮਨਦੀਪ ਸਿੰਘ ਨੇ ਸਟੇਜ ਸੈਕਟਰੀ ਦੀ ਸੇਵਾ ਨਿਭਾਈ।ਸੁਖਵਿੰਦਰ ਸਿੰਘ ਨੇ ਸਾਰੀ ਇਮਾਰਤ ਦੀ ਰੰਗ ਰੋਗਨ ਦੀ ਸੇਵਾ ਦਾ ਪ੍ਰਬੰਧ ਆਪਣੇ ਜਿੰਮੇ ਲਿਆ।ਇਸ ਮੌਕੇ ਸਕੂਲੀ ਸੇਵਾਵਾਂ ਕਾਰਣ ਬਲਜੀਤ ਸਿੰਘ ਮਿਸ਼ਨਰੀ ,ਦਲਬੀਰ ਸਿੰਘ ਰਿਹਾੜ , ਗੁਰਮੀਤ ਕੌਰ ਪਿ੍ੰਸੀਪਲ,ਅੰਮ੍ਰਿਤ ਪਾਲ ਕੌਰ ਸਕੂਲ ਦੇ ਬਚਿਆ ਨੂੰ ਗੁਰਮਤਿ ਸਿਖਲਾਈ ਲਈ ਵਿਸ਼ੇਸ਼ ਮੈਡਲ ਤੇ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ। ਮੁਖ ਮਹਿਮਾਨ ਵਜੋਂ ਪਰਮਿੰਦਰ ਸਿੰਘ ਹੇਅਰ ,ਲਾਲੀ ਅਜਾਦ ਬਸ, ਕੁਲਵਿੰਦਰ ਸਿੰਘ ਜਰਮਨ,,ਪ੍ਰੇਮ ਸਿੰਘ , ਬੀਬੀ ਹਰਜੋਤ ਕੌਰ,ਕੰਵਲਜੀਤ ਸਿੰਘ ਸੁਖਜੀਤ ਸਿੰਘ ਚਾਵਲਾ,ਸਾਹਿਬ ਸਿੰਘ ਆਰਟਿਸਟ ,ਗੁਰਪ੍ਰੀਤ ਸਿੰਘ ਰਾਜੂ ,ਹਰਭਜਨ ਸਿੰਘ ਬਲ,ਹਰਦੇਵ ਸਿੰਘ ਗਰਚਾ ਹਾਜ਼ਰ ਸਨ।

Leave a Reply

Your email address will not be published. Required fields are marked *