*ਕੂਲਦੀਪ ਸਿੰਘ ਖਾਲਸਾ , ਜਸਵੰਤ ਸਿੰਘ ਭਦਾਸ ਅਤੇ ਰਵਿੰਦਰ ਸਿੰਘ ਬਰਿਆਰ ਦਾ ਇਕੱਤੀ ਜੁਲਾਈ ਨੂੰ ਹੋਣ ਵਾਲੇ ਟੂਰਨਾਂਮੈਂਟ ਵਿੱਚ ਹੋਵੇਗਾ ਸਪੈਸ਼ਲ ਸਨਮਾਨ —ਭੱਟੀ ਅਤੇ ਮੁਲਤਾਨੀ*

Uncategorized
Spread the love

ਪੈਰਿਸ 6 ਜੁਲਾਈ ( ਦਾ ਮਿਰਰ ਪੰਜਾਬ ) ਸੰਤ ਬਾਬਾ ਪੇ੍ਮ ਸਿਂੰਘ ਸਪੋਰਟਸ ਕਲੱਬ ਪੈਰਿਸ (ਫਰਾਂਸ) ਦੇ ਸਰਪ੍ਸਤ ਜਸਵੰਤ ਸਿੰਘ ਭਦਾਸ , ਫਰਾਂਸ ਦੇ ਉੱਘੇ ਕਾਰੋਬਾਰੀ ਭਾਈ ਕੁਲਦੀਪ ਸਿੰਘ ਖਾਲਸਾ ਅਤੇ ਗੁਰਦਵਾਰਾ ਸਾਹਿਬ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਦੇ ਮੋਢੀ ਸੇਵਾਦਾਰ ਰਵਿੰਦਰ ਸਿੰਘ ਬਰਿਆਰ ਦਾ ਇਕੱਤੀ ਜੁਲਾਈ ਵਾਲੇ ਦਿਨ ਚੱਲਦੇ ਟੂਰਨਾਂਮੈਂਟ ਦਰਮਿਆਨ ਸਮੂੰਹ ਦਰਸ਼ਕਾਂ, ਖਿਡਾਰੀਆਂ ਅਤੇ ਕਲੱਬ ਦੇ ਸਮੂੰਹ ਮੈਂਬਰਾਂ ਦੀ ਹਾਜਰੀ ਵਿੱਚ ਕਲੱਬ ਦੇ ਅਹੁਦੇਦਾਰਾਂ ਵੱਲੋਂ ਸਪੈਸ਼ਲ ਸਨਮਾਨ ਕੀਤਾ ਜਾਵੇਗਾ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਸ਼ਾ ਛੱਡੋ ਅਤੇ ਕੋਹੜ ਵੱਢੋ ਦੇ ਨਾਹਰੇ ਹੇਠ ਬਣੀ ਜੋਰਪੀਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਦੇ ਪ੍ਧਾਨ ਇਕਬਾਲ ਸਿੰਘ ਭੱਟੀ ਅਤੇ ਸੰਤ ਬਾਬਾ ਪੇ੍ਮ ਸਿੰਘ ਸਪੋਰਟਸ ਕਲੱਬ ਫਰਾਂਸ ਦੇ ਪ੍ਧਾਨ ਲਖਵਿੰਦਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਇਨਾਂ ਤਿੰਨਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਕਲੱਬ ਨੂੰ ਮਿਲ ਰਹੇ ਸਹਿyog ਬਦਲੇ ਉਪਰੋਕਤ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ |

 

Leave a Reply

Your email address will not be published. Required fields are marked *