ਪੈਰਿਸ 9 ਜੁਲਾਈ ( ਭੱਟੀ ਫਰਾਂਸ )- ਸੰਤ ਬਾਬਾ ਪੇ੍ਮ ਸਿੰਘ ਸਪੋਰਟਸ ਕਲੱਬ ਫਰਾਂਸ ਦੇ ਸਰਪ੍ਸਤ ਜਸਵੰਤ ਸਿੰਘ ਭਦਾਸ , ਕਲੱਬ ਪ੍ਧਾਨ ਲਖਵਿੰਦਰ ਸਿੰਘ ਮੁਲਤਾਨੀ, ਸੀਨੀਅਰ ਮੀਤ ਪ੍ਧਾਨ ਸੰਦੀਪ ਸਿੰਘ ਵਡਾਲਾ , ਪ੍ਬੰਧਕ ਹਰਿੰਦਰ ਪਾਲ ਸਿੰਘ ਸੇਠੀ . ਸੀਨੀਅਰ ਮੈਂਬਰ ਟਿੰਕਾ , ਨਿੱਕਾ ਗੁਰਦਾਸਪੁਰ, ਵਿੱਕੀ ਕਾਲੇ ਬਾਗੜੀਆਂ , ਕਰਨੈਲ ਸਿੰਘ ਸਾਬੀ , ਸੈਕਟਰੀ ਅਜੀਤ ਸਿੰਘ ਲੰਬੜ , ਫੈਡਰੇਸ਼ਨ ਮੈਂਬਰ ਸੰਨੀ ਘੋਤੜਾ, ਟੀਮ ਮੈਨੇਜਰ ਮਿੰਟੂ ਬੋਂਦੀ, ਕੋਚ ਮਨਜੀਤ ਸਿੰਘ ਮਾਨ , ਸੀਨੀਅਰ ਖਿਡਾਰੀ ਦਲਜੀਤ ਸਿੰਘ ਅਤੇ ਵੱਡਾ ਮੰਨਾਂ, ਰੈਫਰੀ ਰਮਨ ਬੱਗਾ ਆਦਿ ਨੇ ਮੀਡੀਆ ਨੂੰ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਦਸ ਜੁਲਾਈ ਨੂੰ ਸਵੇਰੇ ਸ਼ੀ੍ ਸੁਖਮਨੀ ਸਾਹਿਬ ਦੇ ਸੰਪੂਰਨ ਭੋਗ ਪੈਣ ਉਪਰੰਤ ਚੜਦੀ ਕਲਾ ਦੀ ਅਰਦਾਸ ਹੋਵੇਗੀ , ਇਸ ਕਰਕੇ ਹਰੇਕ ਖੇਡ ਪੇ੍ਮੀ ਗੁਰਦਵਾਰਾ ਸੰਤ ਬਾਬਾ ਪੇ੍ਮ ਸਿੰਘ ਵਿਖੇ ਟਾਈਮ ਸਿਰ ਪਹੁੰਚ ਕੇ ਗੁਰਚਰਨਾਂ ਵਿੱਚ ਹਾਜਰੀ ਲਗਵਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਸ਼ਾਮਿਲ ਹੋਵੇ | ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਜਾਣਗੇ |





