ਲੁਧਿਆਣਾ( ਦਾ ਮਿਰਰ ਪੰਜਾਬ)-ਲੁਧਿਆਣਾ ਜ਼ਿਲਾ ਜਿਸ ਵਿੱਚ ਵੱਡੇ ਪੱਧਰ ਤੇ ਗੰਨੇ ਦੀ ਖੇਤੀ ਹੁੰਦੀ ਹੈ ਜਿਸ ਦੀ ਚੁੱਕਾਈ ਖੰਡ ਮਿੱਲ ਬੁੱਢੇਵਾਲ ਵੱਲੋਂ ਕੀਤੀ ਜਾਂਦੀ ਹੈ ਜਿਸ ਕਰਕੇ ਬੁੱਢੇਵਾਲ ਮਿੱਲ ਦੇ ਡਾਇਰੈਕਟਰ ਦੀ ਚੋਣ ਬਹੁਤ ਵੱਕਾਰੀ ਮੰਨੀ ਜਾਂਦੀ ਹੈ ।ਜਿਸ ਵਿੱਚ ਹਰ ਸਿਆਸੀ ਪਾਰਟੀ ਆਪਣੇ ਸਮੱਰਥਕ ਉਮੀਦਵਾਰ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦੀ ਹੈ । ਜਿਸ ਵਿੱਚ ਜਾਗਰ ਸਿੰਘ ਗਿੱਲ ਆਪਣੇ ਵਿਰੋਧੀ ਉਮੀਦਵਾਰ ਹਰਦੀਪ ਸਿੰਘ ਨੂੰ 154 ਵੋਟਾਂ ਦੇ ਫਰਕ ਨਾਲ ਹਰਾ ਕੇ ਡਾਇਰੈਕਟਰ ਦੀ ਚੋਣ ਜਿੱਤ ਗਏ ।ਇਸ ਵਿੱਚ ਜਾਗਰ ਸਿੰਘ ਨੂੰ 254 ਵੋਟ ਮਿਲੇ ਜਦਕਿ ਉਹਨਾਂ ਦੇ ਵਿਰੋਧੀ ਨੂੰ ਕੇਵਲ 100 ਵੋਟ ਹੀ ਪ੍ਰਾਪਤ ਹੋਏ ਇੱਥੇ ਇਹ ਵੀ ਜਿਕਰਯੋਗ ਹੈ ਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਨੂੰ ਸੱਤਾਧਾਰੀ ਪਾਰਟੀ ਦੇ ਦੋ ਐਮ਼.ਐਲ .ਏ ਦਾ ਥਾਪੜਾ ਸੀ । ਇੱਥੇ ਇਹ ਵੀ ਮਹੱਤਵਪੂਰਨ ਹੈ ਕਿ ਡਾਇਰੈਕਟਰ ਦੇ ਜ਼ੋਨ ਸਾਹਨੇਵਾਲ ਵਿੱਚ 98 ਪਿੰਡ ਆਉਂਦੇ ਸਨ । ਉਹਨਾਂ ਦੀ ਜਿੱਤ ਤੇ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ , ਗੁਲਜਿੰਦਰ ਸਿੰਘ ਗਿੱਲ , ਸਨਦੀਪ ਸਿੰਘ ਗਿੱਲ, ਗੁਰਮੇਲ ਸਿੰਘ ਗਰੇਵਾਲ਼ , ਹਰਬੰਸ ਸਿੰਘ ਗਿੱਲ , ਸਤਵੰਤ ਸਿੰਘ ਭੰਗੂ , ਜਸ਼ਨ ਝੱਜ ਕੋਟਲ਼ੀ, ਮਨਪਿੰਦਰ ਸਿੰਘ , ਨਵਦੀਪ ਸਿੰਘ ਨੇ ਉਹਨਾਂ ਦੀ ਜਿੱਤ ਤੇ ਵਧਾਈ ਦਿੱਤੀ । ਇਸ ਮੌਕੇ ਜਾਗਰ ਸਿੰਘ ਗਿੱਲ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਤੰਗੀ ਨਹੀਂ ਆਉਣ ਦੇਣਗੇ ਤੇ ਸਰਕਾਰ ਨੂੰ ਅਪੀਲ ਕਰਨਗੇ ਕਿ ਗੰਨੇ ਦੀ ਨਵੀਂ ਕਿਸਮ ਦੀ ਖੋਜ ਕੀਤੀ ਜਾਵੇ ਜਿਸ ਨਾਲ ਜ਼ਿਆਦਾ ਖੰਡ ਤਿਆਰ ਕਰਕੇ ਕਿਸਾਨਾਂ ਅਤੇ ਮਿੱਲ ਨੂੰ ਫ਼ਾਇਦੇ ਵਿੱਚ ਲਿਆਉਂਦੇ ਜਾ ਸਕੇ ।





