*ਜਲੰਧਰ ਦੇ ਫਗਵਾੜਾ ਗੇਟ ਵਿਖੇ ਧੜੱਲੇ ਨਾਲ ਵਿਕ ਰਹੀਆਂ ਹਨ ਨਕਲੀ ਐੱਲਈਡੀਜ਼*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਜਲੰਧਰ ਦੇ ਫਗਵਾੜਾ ਗੇਟ ਵਿਖੇ ਧੜੱਲੇ ਨਾਲ ਨਕਲੀ ਐੱਲਈਡੀਜ਼ (ਟੈਲੀਵਿਜਨ) ਵੇਚੇ ਜਾ ਰਹੇ ਹਨ ਜਿਸ ਕਾਰਨ ਖਰੀਦਾਰਾਂ ਨੂੰ ਵੱਡੇ ਪੱਧਰ ਤੇ ਚੂਨਾ ਲੱਗ ਰਿਹਾ ਹੈ। ਗਾਹਕਾਂ ਨੂੰ ਅਸਲੀ ਚੀਜ਼ ਦੱਸ ਕੇ ਉਨ੍ਹਾਂ ਦੇ ਹੱਥ ਨਕਲੀ ਚੀਜ਼ ਫੜਾ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਕੋਲੋਂ ਪੂਰੇ ਪੈਸੇ ਵਸੂਲੇ ਜਾਂਦੇ ਹਨ। ਇਹ ਧੰਦਾ ਫਗਵਾੜਾ ਗੇਟ ਦੇ ਆਸ ਪਾਸ ਵਿਖੇ ਬੜੇ ਜੋਰਾਂ ਨਾਲ ਚੱਲ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਗੇਟ ਦੇ ਦੁਕਾਨਦਾਰ ਦਿੱਲੀ ਅਤੇ ਲੁਧਿਆਣਾ ਤੋਂ ਉਕਤ ਨਕਲੀ ਮਾਲ ਲੈ ਕੇ ਆਉਂਦੇ ਹਨ , ਇਸ ਉਪਰੰਤ ਇਹਨਾਂ ਦੇ ਉਪਰ ਨਕਲੀ ਸਟਿੱਕਰ ਜਿਵੇਂ sony, ਸੈਮਸੰਗ, ਐੱਲ ਜੀ ਸਮੇਤ ਵੱਡੀਆਂ ਕੰਪਨੀਆਂ ਦੇ ਸਟਿੱਕਰ ਲਗਾਏ ਜਾਂਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ 32 ਇੰਚ ਵਾਲੀ led (ਨਕਲੀ) ਚਾਰ ਪੰਜ ਹਜ਼ਾਰ ਰੁਪੈ ਵਿਚ ਤਿਆਰ ਕੀਤੀ ਜਾਦੀ ਹੈ, ਦੁਕਾਨ ਤੇ ਲਿਆ ਕੇ ਉਕਤ led ਉਪਰ ਕੰਪਨੀ ਦੇ ਸਟਿੱਕਰ ਲਗਾ ਕੇ ਉਸ ਨੂੰ 15 ਤੋਂ 20 ਹਜ਼ਾਰ ਦੀ ਕੀਮਤ ਵਿੱਚ ਵਿਚ ਦਿੱਤਾ ਜਾਂਦਾ ਹੈ। ਜਿਸ ਕਾਰਨ ਗ੍ਰਾਹਕ ਵੱਡੇ ਪੱਧਰ ਤੇ ਲੁੱਟਿਆ ਜਾਂਦਾ ਹੈ। ਪਤਾ ਲੱਗਾ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਇਹ ਧੰਦਾ ਜੋਰਾਂ ਨਾਲ ਚਲਦਾ ਹੈ।
ਸੂਤਰਾਂ ਅਨੁਸਾਰ ਫਗਵਾੜਾ ਗੇਟ ਦੇ ਦੁਕਾਨਦਾਰ ਹੋ ਉਕਤ led ਵੇਚਦੇ ਹਨ ਉਨ੍ਹਾਂ ਨੇ ਆਪਣੀ ਦੁਕਾਨ ਦੇ ਆਸ-ਪਾਸ ਹੀ ਬਡੇ ਬਡੇ ਗੁਲਾਮ ਬਣਾ ਰੱਖੇ ਹਨ ਜਿਸ ਵਿੱਚ ਮਾਲ ਲੁਕੋ ਕੇ ਰੱਖਿਆ ਜਾਂਦਾ ਹੈ। ਆਉਣ ਵਾਲੇ ਅੰਕ ਵਿਚ ਤੁਹਾਨੂੰ ਦੱਸਿਆ ਜਾਵੇਗਾ ਕਿ ਕਿਸ ਕਿਸ ਦੁਕਾਨਦਾਰ ਵੱਲੋਂ ਇਹ ਧੰਦਾ ਕੀਤਾ ਜਾ ਰਿਹਾ ਹੈ ਅਤੇ ਕਿਸ ਫੈਕਟਰੀ ਤੋਂ ਮਾਲ ਤਿਆਰ ਕਰਵਾ ਕੇ ਲਿਆਂਦਾ ਜਾਂਦਾ ਹੈ।

Leave a Reply

Your email address will not be published. Required fields are marked *