ਪੈਰਿਸ 25 ਜੁਲਾਈ ( ਭੱਟੀ ਫਰਾਂਸ ) ਫਰਾਂਸ ਤੋਂ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਦੇ ਟੀਮ ਮੈਨੇਜਰ ਮਿੰਟੂ ਬੌਦੀ , ਬਿਟੂ ਬੱਲ, ਗੱਗੀ ਮਠਿਡਾ, ਸਾਬੀ , ਰਛਪਾਲ, ਸਾਹਿਲ, ਰਾਜਾ, ਸੁੱਖਾ ਢਿਲੋ, ਗੋਪੀ ਲੁਬਾਣਾ, ਆਦਿ ਨੇ ਸਾਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜਿਹੜਾ ਟੂਰਨਾਮੈਂਟ ਅਸੀਂ ਇਕੱਤੀ ਜੁਲਾਈ ਨੂੰ ਸਾਰਸਲ ਦੀ ਗਰਾਊਂਡ ਵਿਖੇ ਕਰਵਾ ਰਹੇ ਹਾਂ ਉਸਦੀਆਂ ਤਿਆਰੀਆਂ ਜੋਰਾ ਸ਼ੋਰਾ ਤੇ ਚੱਲ ਰਹੀਆਂ ਹਨ । ਫਰਾਂਸ ਦੇ ਦਰਸ਼ਕਾ, ਖਿਡਾਰੀਆਂ ਅਤੇ ਫਰਾਂਸ ਦੇ ਸਮੂੰਹ ਕਲੱਬਾ ਦੇ ਪਰਬੰਧਕਾ ਨੂੰ ਸਾਡੇ ਵੱਲੋਂ ਸਨਿਮਰ ਬੇਨਤੀ ਹੈ ਕਿ ਤੁਸੀਂ ਸਾਰੇ ਜਣੇ ਹੁੰਮ ਹੁਮਾ ਕੇ ਟੂਰਨਾਮੈਂਟ ਵਾਲੇ ਦਿਨ ਗਰਾਊਂਡ ਵਿੱਚ ਪਹੁੰਚੋ ਅਤੇ ਪਰਬੰਧਕਾ ਦੀ ਹੌਸਲਾ ਹਫਜਾਈ ਕਰਦੇ ਹੋਏ ਮੇਲੇ ਦੀ ਰੌਣਕ ਵਧਾਉ ਕਿੁਉਕਿ ਇਹ ਮੇਲਾ ਸਾਡਾ ਇਕੱਲਿਆ ਦਾ ਨਾ ਹੋ ਕੇ ਤੁਹਡਾ ਸਭਨਾਂ ਦਾ ਸਾਝਾ ਖੇਡ ਮੇਲਾ ਹੈ।





