ਪੈਰਿਸ 30 ਜੁਲਾਈ ( ਭੱਟੀ ਫਰਾਂਸ ) ਸੰਤ ਬਾਬਾ ਪੇ੍ਮ ਸਿੰਘ ਸਪੋਰਟਸ ਕਲੱਬ ਫਰਾਂਸ ਦੇ ਸਮੂੰਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜਿਹੜਾ ਟੂਰਨਾਮੈਂਟ ਇਕੱਤੀ ਜੁਲਾਈ ਨੂੰ ਫਰਾਂਸ ਵਿਖੇ ਹੇ ਰਿਹਾ ਹੈ ਉਸ ਵਿੱਚ ਜਿੱਥੇ ਹਰੇਕ ਦਰਸ਼ਕ ਨੂੰ ਜੀਅ ਆਇਆਂ ਆਖਦੇ ਹੋਏ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਤਿਕਾਰ ਕੀਤਾ ਜਾਵੇਗਾ , ਉੱਥੇ ਹੀ ਕਰਨੈਲ ਗੰਜ ਦੇ ਸਰਪੰਚ ਬਲਵਿੰਦਰ ਸਿੰਘ, ਗੁਰਨਾਮ ਸਿੰਘ ਨੰਗਲ ਲੁਬਾਣਾ , ਸੁਰਜੀਤ ਸਿੰਘ ਮਾਣਾ ਅਤੇ ਦਲਜੀਤ ਸਿੰਘ ਕੁੰਦੀ ਆਦਿ ਨੂੰ ਵੀ ਗਰਾਊਂਡ ਵਿੱਚ ਪਹੁੰਚਣ ਉਪਰੰਤ ਆਦਰ ਸਤਿਕਾਰ ਦਿੱਤਾ ਜਾਵੇਗਾ |





