ਪੈਰਿਸ 30 ਜੁਲਾਈ ( ਭੱਟੀ ਫਰਾਂਸ ) ਫਰਾਂਸ ਤੋਂ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਦੇ ਰੈਫਰੀ ਰਮਨ ਬੱਗਾ ਉਰਫ ਪਾਸਲਾ ਪਰੀਵਾਰ ਨੇ ਸਾਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜਿਹੜਾ ਟੂਰਨਾਮੈਂਟ ਅਸੀਂ ਇਕੱਤੀ ਜੁਲਾਈ ਨੂੰ ਕਰਵਾ ਰਹੇ ਹਾਂ ਉਸਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ । ਫਰਾਂਸ ਦੇ ਦਰਸ਼ਕਾ, ਖਿਡਾਰੀਆਂ ਅਤੇ ਫਰਾਂਸ ਦੇ ਸਮੂੰਹ ਕਲੱਬਾ ਦੇ ਪਰਬੰਧਕਾ ਨੂੰ ਸਾਡੇ ਵੱਲੋਂ ਸਨਿਮਰ ਬੇਨਤੀ ਹੈ ਕਿ ਤੁਸੀਂ ਸਾਰੇ ਜਣੇ ਹੁੰਮ ਹੁਮਾ ਕੇ ਟੂਰਨਾਮੈਂਟ ਵਾਲੇ ਦਿਨ ਗਰਾਊਂਡ ਵਿੱਚ ਪਹੁੰਚੋ ਅਤੇ ਪਰਬੰਧਕਾ ਦੀ ਹੌਸਲਾ ਹਫਜਾਈ ਕਰਦੇ ਹੋਏ ਮੇਲੇ ਦੀ ਰੌਣਕ ਨੂੰ ਵਧਾਉ। ਦੂਸਰੇ ਪਾਸੇ ਅਸੀਂ ਵੀ ਭਰਭੂਰ ਕੋਸ਼ਿਸ਼ ਕਰਾਗੇ ਕਿ ਖੇਡ ਮੇਲਾ ਦੇਖਣ ਆਏ ਹਰੇਕ ਦਰਸ਼ਕ , ਖਿਡਾਰੀਆ ਅਤੇ ਕਲੱਬਾ ਦੇ ਪਰਬੰਧਕਾ ਦਾ ਦਿਲ ਦੀਆਂ ਗਹਿਰਾਹੀਆ ਵਿੱਚੋ ਪੂਰਨ ਸਤਿਕਾਰ ਕਰੀਏ ਕਿੁਉਕਿ ਇਹ ਮੇਲਾ ਸਾਡਾ ਇਕੱਲਿਆ ਦਾ ਨਾ ਹੋ ਕੇ ਤੁਹਡਾ ਸਭਨਾਂ ਦਾ ਆਪਣਾ ਸਾਝਾ ਖੇਡ ਮੇਲਾ ਹੈ।





