*ਲੋਹੀਆਂ ਖਾਸ ਦੇ ਜੱਜ ਹਸਪਤਾਲ ਅਤੇ ਨਰਸਿੰਗ ਹੋਮ ਵਿਖੇ ਲਗਾਇਆ ਗਿਆ ਦੂਸਰਾ ਖੂਨ ਦਾਨ ਕੈਂਪ*

Uncategorized
Spread the love

ਲੋਹੀਆਂ ਖਾਸ 2 ਅਗਸਤ (ਰਾਜੀਵ ਕੁਮਾਰ ਬੱਬੂ )-ਲੋਹੀਆਂ ਖਾਸ ਵਿਖੇ ਜੱਜ ਹਸਪਤਾਲ ਅਤੇ ਨਰਸਿੰਗ ਹੋਮ ਦੇ ਐਮ ਡੀ ਡਾਕਟਰ ਜਗਜੀਤ ਸਿੰਘ ਜੱਜ ਦੀ ਯੋਗ ਅਗਵਾਈ ਹੇਠ ਦੋਆਬਾ ਹਸਪਾਤਲ ਬਲੱਡ ਸੈਂਟਰ ਦੇ ਸਹਿਜੋਗ ਨਾਲ ਦੂਸਰਾ ਖ਼ੂਨ ਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਦਾਨੀ ਸੱਜਣਾਂ ਨੇ 36 ਯੂਨਿਟ ਖੂਨ ਦਾਨ ਕੀਤਾ ਇਸ ਮੋਕੇ ਡਾਕਟਰ ਜਗਜੀਤ ਸਿੰਘ ਜੱਜ ਵਲੋਂ ਕਿਹਾ ਗਿਆ ਕਿ ਚਾਹੇ ਕੋਈ ਵੀ ਵਿਆਕਤੀ ਖੂਨ ਦਾਨ ਨਹੀਂ ਕਰਕੇ ਗਿਆ ਪਰ ਫਿਰ ਵੀ ਅਗਰ ਉਸ ਵਿਆਕਤੀ ਨੂੰ ਖੂਨ ਦੀ ਜਰੂਰਤ ਪੈਣ ਤੇ ਉਹ ਸਾਡੇ ਕੋਲੋਂ ਖੂਨ ਹਾਸਲ ਕਰ ਸੱਕਦਾ ਹੈ ਇਹ ਵੀ ਕਿਹਾ ਕਿ ਤੁਹਾਡੇ ਦੁਆਰਾ ਕੀਤਾ ਗਿਆ ਖੂਨ ਦਾਨ ਕਿਸੇ ਮਰੀਜ ਦੀ ਜਾਨ ਬਚਾਅ ਸਕਦਾ ਹੈ ਇਸ ਮੌਕੇ ਡਾਕਟਰ ਸਵਪਲੀਨ ਸ਼ਰਮਾ ਡਾਕਟਰ ਕਰਨ ਛਾਬੜਾ ਅਤੇ ਡਾਕਟਰ ਤਾਨੀਆ ਮੋਦਗਿੱਲ,ਡਾਕਟਰ ਸਤਿੰਦਰ ਸਿੰਘ ਐਮ ਡੀ ਮੈਡੀਸ਼ਨ, ਡਾਕਟਰ ਗਿੰਦਰ ਕੁਮਾਰ ਲੈਬ ਟੈਕਨੀਸ਼ੀਅਨ, ਵਿਕਾਸ ਫਾਰਮਾਸਿਸਟ, ਪ੍ਰਬਜੋਤ ਕੌਰ ਜਯੋਤੀ, ਮਨਦੀਪ ਕੌਰ ਖਾਲਸਾ ਅਤੇ ਸੀਆ ਹਾਜ਼ਰ ਸਨ।

Leave a Reply

Your email address will not be published. Required fields are marked *