*ਮੋਦੀ ਸਰਕਾਰ ਵੱਲੋਂ ਮਣੀਪੁਰ ਦੀਆਂ ਹਿਰਦੇਵੇਦਕ ਅਤੇ ਖੌਫਨਾਕ ਘਟਨਾਵਾਂ ਨੂੰ ਅਣਗੌਲਿਆਂ ਕਰਨਾ, ਘੱਟ ਗਿਣਤੀ ਕੌਮਾਂ ਵਾਸਤੇ ਖਤਰੇ ਦੀ ਘੰਟੀ —ਮੈਗੜਾ ਫਰਾਂਸ*

Uncategorized
Spread the love

ਪੈਰਿਸ 26 ਜੁਲਾਈ ( ਭੱਟੀ ਫਰਾਂਸ ) ਭਾਰਤ ਸਰਕਾਰ ਬੇਸ਼ੱਕ ਇਹ ਰੌਲਾ ਪਾਉਣੋਂ ਨਹੀਂ ਥੱਕਦੀ ਕਿ ਪੂਰੀ ਦੁਨੀਆਂ ਵਿੱਚ ਭਾਰਤ ਹੀ ਇੱਕ ਅਜਿਹਾ ਦੇਸ਼ ਹੈ ਜਿਸਦੀ ਗਿਣਤੀ ਲੋਕਤੰਤਰ ਦੀ ਬਹਾਲੀ ਅਤੇ ਇਨਸਾਨੀਅਤ ਦੇ ਮੁਢਲੇ ਹੱਕਾਂ ਦੀ ਰਾਖੀ ਕਰਨ ਵਾਲੇ ਦੇਸ਼ਾਂ ਵਿੱਚ ਹੁੰਦੀ ਹੈ | ਪਰ ਇਹ ਨਿਰੀ ਪੂਰੀ ਕਹਿਣ ਵਾਲੀ ਗੱਲ ਹੈ, ਜਦਕਿ ਅਸਲੀਅਤ ਇਹ ਹੈ ਕਿ ਘੱਟ ਗਿਣਤੀ ਕੌਮਾਂ ਅਤੇ ਔਰਤਾਂ ਨਾਲ ਜਿਤਨਾ ਧੱਕਾ, ਭਾਰਤ ਵਿੱਚ ਬੀ ਜੇ ਪੀ ਦੀ ਸਰਕਾਰ ਅਤੇ ਆਰ ਐਸ ਐਸ ਦੀ ਮਿਲੀ ਭੁਗਤ ਨਾਲ ਹੁੰਦਾ ਹੈ, ਸ਼ਾਇਦ ਹੀ ਦੁਨੀਆਂ ਦੇ ਕਿਸੇ ਹੋਰ ਮੁਲਕ ਵਿੱਚ ਹੁੰਦਾ ਹੋਵੇ | ਇਸ ਧੱਕੇਸ਼ਾਹੀ ਬਾਰੇ ਬਿਆਨ ਜਾਰੀ ਕਰਦੇ ਹੋਏ ਫਰਾਂਸ ਦੇ ਉੱਘੇ ਸਮਾਜ ਸੇਵਕ ਰਾਮ ਸਿੰਘ ਮੈਗੜਾ ਨੇ ਕਿਹਾ ਕਿ ਮਣੀਪੁਰ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਵਿਖ਼ੇ ਔਰਤਾਂ ਨੂੰ ਨਗਨ ਹਾਲਤ ਵਿੱਚ ਜਿੰਦੇ ਜਲਾਇਆ ਜਾ ਰਿਹਾਂ ਹੈ, ਕੁੱਕੀ ਸਮਾਜ ਦੇ ਲੋਕਾਂ ਦੇ ਘਰ, ਹਿੰਦੂ ਬਹੁਗਿਣਤੀ ਵੱਲੋਂ ਉਜਾੜੇ ਜਾ ਰਹੇ ਹਨ, ਅਗਾਂ ਲਗਾਈਆਂ ਜਾ ਰਹੀਆਂ ਹਨ, ਘਿਨਾਉਣਾ ਜੁਰਮ ਚਰਮ ਸੀਮਾ ਪਾਰ ਕਰ ਚੁੱਕਾ ਹੈ, ਮਜਾਲ ਕਿ ਕੇਂਦਰ ਸਰਕਾਰ ਟੱਸ ਤੋਂ ਮੱਸ ਹੋਈ ਹੋਵੇ, ਇਸਤਰਾਂ ਪ੍ਰਤੀਤ ਹੁੰਦਾ ਹੈ ਕਿ ਮਣੀਪੁਰ ਭਾਰਤ ਦਾ ਹਿੱਸਾ ਨਾਂ ho ਕੇ ਦੁਨੀਆਂ ਦੇ ਕਿਸੇ ਹੋਰ ਮੁਲਕ ਦਾ ਹਿੱਸਾ ਹੋਵੇ | ਲੱਗਭੱਗ ਸਤਾਸੀ ਦਿਨ ਬੀਤ ਗਏ ਹਨ ਇਹ ਘਟਨਾਵਾਂ ਘਟਦੀਆਂ ਨੂੰ, ਐਪਰ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਪੰਜ ਰਾਜਾਂ ਦੀਆਂ ਹੋਣ ਵਾਲੀਆਂ ਚੋਣਾਂ ਜਿੱਤਣ ਦੇ ਇਰਾਦੇ ਨਾਲ ਚੋਣ ਪ੍ਰਚਾਰ ਕਰਨ ਵਿੱਚ ਰੁਝੇ ਹੋਏ ਹਨ, ਸੈਕੜੀਆਂ ਦੇ ਹਿਸਾਬ ਨਾਲ ਮਣੀਪੁਰ ਦੇ ਲੋਕ ਮਾਰੇ ਜਾ ਚੁੱਕੇ ਹਨ, ਨਿਆਣੇ ਯਤੀਮ ਹੋ ਰਹੇ ਹਨ, ਐਪਰ ਹਾਅ ਦਾ ਨਾਹਰਾ ਮਾਰਨ ਵਾਲਾ ਸਿਵਾਏ ਘੱਟ ਗਿਣਤੀ ਕੌਮਾਂ ਦੇ ਇਲਾਵਾ ਕ਼ੋਈ ਨਹੀਂ ਦਿਸਦਾ | ਹਿੰਦੂ ਤਵ ਦਾ ਰੌਲਾ ਪਾਉਣ ਵਾਲੇ ਐਸ਼ ਕਰ ਰਹੇ ਹਨ, ਜਦਕਿ ਇਨਸਾਫ਼ ਮੰਗਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾਂ ਹੈ | ਹਿੰਦੂ ਮੁਸਲਮਾਨ ਦਾ ਰੌਲਾ ਬਣਾ ਕੇ ਬਹੁਗਿਣਤੀ ਫਿਰਕਾਪ੍ਰਸਤੀਆਂ ਵੱਲੋਂ ਸ਼ਰੇਆਮ ਕਤਲੇਆਮ ਕਰਨ ਦਾ ਨੰਗਾ ਨਾਚ ਨਚਿਆ ਜਾ ਰਿਹਾ ਹੈ ਅਤੇ ਰਾਜਨੀਤਿਕ ਫਾਇਦੇ ਵਾਸਤੇ ਮੋਦੀ ਸਰਕਾਰ ਨੇ ਚੁੱਪ ਧਾਰ ਰੱਖੀ ਹੈ, ਜੋ ਕਿ ਇਨਸਾਨੀਅਤ ਨੂੰ ਤਬਾਹੀ ਵੱਲ ਵੱਲ ਧਕੇਲ ਰਹੀ ਹੈ | ਘੱਟ ਗਿਣਤੀ ਕੌਮਾਂ ਅਤੇ ਔਰਤਾਂ ਖਿਲਾਫ ਇਹੋ ਜਿਹੀ ਕਤਲੋਗਾਰਤ ਅਤੇ ਧੱਕੇ ਸ਼ਾਹੀ ਦੀ ਮਿਸਾਲ ਅਜਾਦ ਭਾਰਤ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਦੇ ਵੀ ਦੇਖਣ ਨੂੰ ਨਹੀਂ ਮਿਲੀ, ਸੋ ਇਸਦੀ ਜਿਤਨੀ ਵੀ ਨਿਖੇਧੀ ਕੀਤੀ ਜਾਵੇ ਉਤਨੀ ਹੀ ਥੋੜੀ ਹੈ | ਰਾਮ ਸਿੰਘ ਨੇ ਇਹ ਵੀ ਕਿਹਾ ਕਿ ਹੁਣ ਵੇਲਾ ਹੈ ਕਿ ਘੱਟ ਗਿਣਤੀ ਕੌਮਾਂ ਅਤੇ ਦਲਿਤ ਸਮਾਜ ਇਕੱਠਾ ਹੋ ਕੇ ਇਸ ਜ਼ੁਲਮੀ ਸਰਕਾਰ ਦੇ ਖਿਲਾਫ ਸੰਘਰਸ਼ ਆਰੰਭ ਕਰੇ, ਅਸੀਂ ਸਾਰੇ ਮੋਢੇ ਨਾਲ ਮੋਢਾ ਮਿਲਾ ਕੇ ਤਨ ਮਨ ਅਤੇ ਧੰਨ ਨਾਲ ਤੁਹਾਡਾ ਸਾਥ ਦੇਵਾਂਗੇ | ਸਾਡਾ ਸਾਰਿਆਂ ਦਾ ਸਾਂਝਾ ਫਰਜ ਬਣਦਾ ਹੈ ਕਿ ਇਸ ਜ਼ੁਲਮੀ ਸਰਕਾਰ ਨੂੰ ਉਖਾੜ ਕੇ ਲੋਕਤੰਤਰ ਦੀ ਬਹਾਲੀ ਵਾਸਤੇ ਮੈਦਾਨ ਵਿੱਚ ਨਿਤਰੀਏ ਤਾਂ ਕਿ ਇਨਸਾਨੀਅਤ ਜਿੰਦਾ ਰਹਿ ਸਕੇ |

 

Leave a Reply

Your email address will not be published. Required fields are marked *