ਜਲੰਧਰ( ਦਾ ਮਿਰਰ ਪੰਜਾਬ )-ਦੋਆਬਾ ਖੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਕੱਲ੍ਹ ਨੂੰ ਦੋਆਬਾ ਖੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਕੱਲ੍ਹਧਰ ਤੇ ਝਟਕਾ ਦੇਣ ਵਾਲੀ ਹੈ। ਸੂਤਰਾਂ ਮੁਤਾਬਿਕ ਨਕੋਦਰ ਤੋਂ ਕਾਂਗਰਸ ਟਿਕਟ ਤੇ ਚੋਣ ਲੜੇ ਜਗਬੀਰ ਸਿੰਘ ਬਰਾੜ ਕਾਂਗਰਸ ਪਾਰਟੀ ਛੱਡਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਜਾ ਰਹੇ ਹਨ ਕਾਂਗਰਸੀ ਆਗੂ ਹਲਕਾ ਇੰਚਾਰਜ ਨਕੋਦਰ, ਚੇਅਰਮੈਨ ਵਾਟਰ ਐਂਡ ਰਿਸੋਰਸਿਜ਼ ਪੰਜਾਬ ਜਗਬੀਰ ਸਿੰਘ ਬਰਾੜ ਸਾਬਕਾ ਵਿਧਾਇਕ ਕਾਂਗਰਸ ਪਾਰਟੀ ਛੱਡ ਭਲਕੇ 16 ਅਗਸਤ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ੁਦ ਜਲੰਧਰ ਉਨ੍ਹਾਂ ਦੀ ਕੋਠੀ ‘ਚ ਇਕ ਸਮਾਗਮ ਦੌਰਾਨ ਪਹੁੰਚ ਰਹੇ ਹਨ। ਸ. ਸੁਖਬੀਰ ਸਿੰਘ ਬਾਦਲ ਜੇਕਰ ਜਗਬੀਰ ਬਰਾੜ ਨੂੰ ਜਲੰਧਰ ਛਾਉਣੀ ਤੋਂ ਪਾਰਟੀ ਦਾ ਉਮੀਦਵਾਰ ਬਣਾਉਂਦੇ ਹਨ ਤਾਂ ਵਿਧਾਇਕ ਪਰਗਟ ਸਿੰਘ ਅਤੇ ਕਾਂਗਰਸ ਲਈ ਖ਼ਤਰਾ ਬਣ ਸਕਦੇ ਹਨ। ਓਧਰ ਜਲੰਧਰ ਕੈਂਟ ਦੇ ਇੰਚਾਰਜ ਸਰਬਜੀਤ ਸਿੰਘ ਮੱਕੜ ਦੇ ਖੇਮੇ ਵਿਚ ਵੀ ਖਲਬਲੀ ਮੱਚ ਗਈ ਹੈ ਕਿਉਂ ਕਿ ਇਹ ਵੀ ਸੁਣਨ ਨੂੰ ਆ ਰਿਹਾ ਹੈ ਕਿ ਬਰਾੜ ਨੂੰ ਜਲੰਧਰ ਕੈਂਟ ਤੋਂ ਅਕਾਲੀ ਦਲ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ.





