ਪੈਰਿਸ 6 ਸਤੰਬਰ ( ਭੱਟੀ ਫਰਾਂਸ ) ਪਿੰਡ ਭੱਕੂਆਲ ਜਿਲਾ ਕਪੂਰਥਲਾ ਦੇ ਜੰਮਪਲ ਤਿਰਵੰਜਾ ਸਾਲਾ ਮਨਜੀਤ ਸਿੰਘ ਉਰਫ਼ ਜੀਤਾ , ਜੋ ਕਿ ਆਪਣੇ ਸੁਆਸਾ ਦੀ ਪੂੰਝੀ ਨੂੰ ਖਤਮ ਕਰਦੇ ਹੋਏ ਸਤਾਈ ਜੁਲਾਈ ਨੂੰ ਗੁਰ ਚਰਨਾ ਵਿੱਚ ਜਾ ਬਿਰਾਜੇ ਸਨ, ਦਾ ਅੰਤਿਮ ਸਸਕਾਰ ਉਸਦੇ ਪ੍ਰੀਵਾਰਿਕ ਮੈਬਰਾ ਦੀ ਹਾਜਰੀ ਵਿੱਚ ਦਿਨ ਬੁੱਧਵਾਰ ਨੂੰ ਦੁਪਹਿਰੋ ਬਅਦ ਢਾਈ ਵਜੇ ਹੋਵੇਗਾ । ਉਸਦੀ ਧਰਮ ਪਤਨੀ ਅਤੇ ਉਸਦੇ ਸਪੁੱਤਰ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਫਰਾਂਸ ਵੱਸਦੇ ਉਸਦੇ ਕਿਸੇ ਵੀ ਰਿਸ਼ਤੇਦਾਰ , ਯਾਰ ਦੋਸਤ ਜਾਂ ਨਜਦੀਕੀ ਨੇ ਉਸਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਸ਼ਰਧਾ ਦੇ ਫੁੱਲ ਭੇਟ ਕਰਨੇ ਹੋਣ ਤਾ ਉਹ ਪੈਰਿਸ ਵੀਹ ਵਿੱਚ ਪੈਦੀ ਸ਼ਮਸ਼ਾਨਘਾਟ ਪੈਰੇ ਲਾਛੇਜ ਵਿਖੇ ਸੱਤ ਸਤੰਬਰ ਦਿਨ ਬੁੱਧਵਾਰ ਨੂੰ ਦੁਪਹਿਰੋ ਬਅਦ ਢਾਈ ਵਜੇ ਪਹੁੰਚ ਸਕਦਾ ਹੈ । ਇਸ ਤੋ ਪਹਿਲਾ ਪੈਰਿਸ ਤੇਰਾਂ ਵਿੰਚ ਪੈਦੇ ਹਸਪਤਾਲ ਪੀਤੀਤ ਸਾਲਪੈਤੀਏ ਵਿਖੇ ਵੀ , ਜਿੱਥੇ ਕਿ ਉਸਦੀ ਮ੍ਰਿਤਕ ਦੇਹ ਪਈ ਹੋਈ ਹੈ ਅੱਤਿਮ ਅਰਦਾਸ ਦੁਪਹਿਰੋ ਬਆਦ ਇੱਕ ਵਜੇ ਹੋਵੇਗੀ ੁਉਪਰੰਤ ਉਸਦੀ ਅਰਥੀ ਨੂੰ ਪੂਰੀਆਂ ਧਾਰਮਿਕ ਰਸਮਾ ਮੁਤਾਬਿਕ ਮੋਢਾ ਦੇ ਕੇ ਸ਼ਮਸ਼ਾਨ ਘਾਟ ਭੇਜਿਆ ਜਾਵੇਗਾ, ਸੋ ਜਿਸ ਕਿਸੇ ਨੇ ਉਸਦੀ ਮ੍ਰਿਤਕ ਦੇਹ ਅੰਤਿਮ ਵਿਦਾਈ ਮੌਕੇ ਮੋਢਾ ਦੇਣਾ ਹੋਵੇ ਤਾ ਉਹ ਉੱਪਰ ਦੱਸੇ ਹਸਪਤਾਲ ਦੇ ਮੁਰਦਾਘਰ ਵਿਖੇ ਪਹੁੰਚ ਸਕਦਾ ਹੈ । ਸੰਸਥਾ ਔਰਰ–ਡਾਨ ਦੇ ਸਮੂੰਹ ਮੈਬਰਾ ਵੱਲੋ ਉਸ ਪ੍ਰਮਾਤਮਾ ਦੇ ਚਰਨਾ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰਮਾਤਮਾ ਮਨਜੀਤ ਸਿੰਘ ਦੀ ਵਿਛੁੜੀ ਹੋਈ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਵੇ ਤੇ ਪਿੱਛੇ ਪ੍ਰੀਵਾਰ ਨੂੰ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨ਼ਣਦਾ ਬਲ ਬਖਸ਼ੇ।





