ਪੈਰਿਸ / ਵਲੰਸੀਆ 7 ਸਤੰਬਰ ( ਭੱਟੀ ਫਰਾਂਸ ) ਭਾਈ ਸਾਹਿਬ ਦੇਵਿੰਦਰ ਸਿੰਘ ਮੱਲੀ ਅਤੇ ਵੀਰ ਖਾਲਸਾ ਗਰੁੱਪ ਕੋਲੋ ਮੀਡੀਆ ਨੂੰ ਮਿਲੀ ਜਾਣਕਾਰੀ ਅਨੁਸਾਰ ਵਲੰਸੀਆ (ਸਪੇਨ) ਦੀ ਧਰਤੀ ਤੇ ਪਹਿਲਾ ਸਲਾਨਾ ਯੂਰਪ ਕਬੱਡੀ ਕੱਪ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ ‘ ਜਿਸ ਵਿੱਚ ਹਾਲੈਂਡ , ਇਟਲੀ , ਫ਼ਰਾਂਸ , ਬੈਲਜੀਅਮ ਅਤੇਸਪੇਨ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਮੱਲੀ ਸਾਹਿਬ ਨੇ ਇਹ ਵੀ ਦੱਸਿਆ ਕੀ ਸਾਡੇ ਕੋਲ ਟੀਮ ਨਾ ਹੋਣ ਦੀ ਵਜਾਹ ਕਾਰਨ ਅਜਾਦ ਚੜ੍ਹਦੀ ਕਲਾ ਸਪੋਰਟਸ ਕਲੱਬ ਬਾਰਸਲੋਨਾ ਵਾਲੇ ਸਾਨੂੰ ਪੂਰਾ ਮਿਲਵਰਤਨ ਦੇ ਰਹੇ ਹਨ , ਇਸ ਕਰਕੇ ਸਾਡੇ ਵਲੋਂ ਕਰਵਾਏ ਜਾ ਰਹੇ ਖੇਡ ਮੇਲੇ ਤੇ ਬਾਰਸਲੋਨਾ ਵਾਲੇ ਵੀਰਾਂ ਦੀ ਟੀਮ ਸਾਡੇ ਗਰਾਊਂਡ ਦੀ ਰੌਣਕ ਮੈਚ ਖੇਡ ਕੇ ਵਧਾਏਗੀ । ਮੱਲੀ ਸਾਹਿਬ ਵਲੋਂ ਖੇਡ ਮੇਲੇ ਵਿੱਚ ਭਾਗ ਲੈਣ ਵਾਲੇ ਪ੍ਰਮੋਟਰਾ , ਫ਼ੈਡਰੇਸ਼ਨ ਮੈਬਰਾ ਅਤੇ ਖਿਡਾਰੀਆਂ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡਾ ਦਿਲ ਦੀਆਂ ਗਹਿਰਾਹੀਆ ਵਿੱਚੋ ਸਤਿਕਾਰ ਕੀਤਾ ਜਾਵੇਗਾ , ਇਸ ਕਰਕੇ ਤੁਹਾਡਾ ਵੀ ਫਰਜ ਬਣਦਾ ਹੈ ਕਿ ਤੁਸੀ ਵੀ ਬਿਨਾ ਕਿਸੇ ਵਾਦ ਵਿਵਾਦ ਦੇ ਸਾਡਾ ਸਾਥ ਦੇ ਕੇ ਸਾਡਾ ਖੇਡ ਮੇਲਾ ਸਫਲ ਬਣਾਊ ਅਸੀਂ ਤੁਹਾਡੇ ਸਭਨਾ ਦੇ ਧੰਨਵਾਦੀ ਹੋਵਾਗੇ।





