*ਸੰਤ ਬਾਬਾ ਮੋਹਣ ਸਿੰਘ ਜੀ ਪਿਹੋਵੇ ਵਾਲੇ ਇੰਗਲੈਂਡ ਦੀ ਫੇਰੀ ਦੌਰਾਨ ਸੰਗਤਾਂ ਦਾ ਪਿਆਰ ਕਬੂਲਦੇ ਹੋਏ*

Uncategorized
Spread the love

 ਤਸਵੀਰ……..ਭਾਈ ਪਰਮਿੰਦਰ ਸਿੰਘ ਭੁਜੰਗੀ

Birmingham (The Mirror Punjab)-ਧੰਨ ਧੰਨ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਤੋਂ ਵਰੋਸਾਏ ਸੰਤ ਬਾਬਾ ਮੋਹਣ ਸਿੰਘ ਜੀ ਪਿਹੋਵਾ ਵਾਲੇ ਕੁਝ ਦਿਨਾ ਤੋਂ ਇੰਗਲੈਂਡ ਫੇਰੀ ਉਪਰ ਹਨ। ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਦੇ ਸਚਖੰਡ ਜਾਣ ਤੋਂ ਬਾਅਦ ਉਹਨਾ ਦੀ ਇਹ ਪਹਿਲੀ ਇੰਗਲੈਂਡ ਫੇਰੀ ਹੈ ਹਾਲਾਂ ਕਿ ਉਹ ਪਹਿਲਾਂ ਕਈ ਵਾਰ ਇੰਗਲੈਂਡ ਵਿਚ ਆ ਚੁਕੇ ਹਨ। ਬਾਬਾ ਜੀ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਗਰੇਵਜੈੰਡ,ਸਾਊਥ ਹਾਲ, ਇਲਫਰਡ ਹੇਜ ਅਤੇ ਹੋਰ ਸ਼ਹਿਰਾਂ ਵਿੱਚ ਸੰਗਤਾਂ ਦੇ ਘਰਾਂ ਵਿੱਚ ਜਾਣ ਦੀ ਕਿਰਪਾ ਕਰ ਰਹੇ ਹਨ। ਹਰ ਰੋਜ ਗੁਰਦੁਆਰਾ ਸਚਖੰਡ ਈਸ਼ਰ ਦਰਬਾਰ ਸਾਹਿਬ ਵੈਸਟ ਬਰਾਮਿਚ ਬਰਮਿੰਘਮ ਵਿੱਖੇ ਸ਼ਾਮ ਦੇ ਦੀਵਾਨ ਸਜਾਏ ਜਾਂਦੇ ਹਨ। ਐਤਵਾਰ ਦਿਨ ਦੇ ਦੀਵਾਨ ਸਜਦੇ ਹਨ। ਅਜ ਮਿਤੀ 24-07-2023 ਨੂੰ ਬਾਬਾ ਜੀ ਗਰੇਜੈੰਡ ਸ.ਜਗਜੀਤ ਸਿੰਘ ਅਕਾਲ ਸਵਿਫਟ ਵਾਲਿਆ ਦੇ ਗ੍ਰਹਿ ਵਿੱਖੇ ਪਹੁੰਚੇ ਜਿੱਥੇ ਉਹਨਾ ਸੁਆਗਤ ਭਾਈ ਗੁਰਮੀਤ ਸਿੰਘ ਚਾਹਲ, ਭਾਈ ਹਰਿੰਦਰ ਸਿੰਘ ਚਾਹਲ, ਭਾਈ ਅਵਤਾਰ ਸਿੰਘ ਹੈੱਡ ਗ੍ਰੰਥੀ ਸਹਿਬ, ਭਾਈ ਗੁਰਜੰਟ ਸਿੰਘ ਜੌਹਲ ਭਾਈ ਸੁਖੀ ਜੀ ਸ.ਜਗਜੀਤ ਸਿੰਘ, ਡਾ.ਪੀ.ਐਸ ਕੰਗ. ਜਲੰਧਰ ਅਤੇ ਹੋਰ ਸੰਗਤਾਂ ਨੇ ਕੀਤਾ। ਇਸ ਸਮੇਂ ਬਾਬਾ ਜੀ ਨਾਲ ਭਾਈ ਪਰਮਿੰਦਰ ਸਿੰਘ ਭੁਜੰਗੀ ਜੀ ਭਾਈ ਦਲਬੀਰ ਸਿੰਘ ਜੀ ਭਾਈ ਜਸਵੀਰ ਸਿੰਘ ਗੜੀ ਜੀ ਅਤੇ ਹੋਰ ਜਥੇ ਦੇ ਸਿੰਘ ਮੌਜੂਦ ਸਨ।

Leave a Reply

Your email address will not be published. Required fields are marked *