*ਪ੍ਰੀਵਾਰ ਦੀ ਢੀਠਤਾ ਨੂੰ ਅਠਾਰਾਂ ਦਿਨ ਸਹਿਣ ਕਰਨ ਮਗਰੋਂ ਮੋਰਚਰੀ ‘ਚ ਪਈ ਕਿਸ਼ਨ ਲਾਲ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਆਖਰੀ ਉਮੀਦ ਸੰਸਥਾ ਨੇ ਕੀਤਾ—-ਭੱਟੀ ਫਰਾਂਸ*

Uncategorized
Spread the love

ਪੈਰਿਸ/ ਜਲੰਧਰ 15 ਅਕਤੂਬਰ ( ਪੱਤਰ ਪ੍ਰੇਰਕ ) ਸਿਆਣਿਆ ਦੇ ਕਹੇ ਮੁਤਾਬਿਕ ਦੁਨੀਆਂ ‘ਚ ਅਗਰ ਇਨਸਾਨੀਅਤ ਜਿੰਦਾ ਰੱਖਣ ਖਾਤਿਰ ਲੋੜਵੰਦਾ ਦੀ ਸੇਵਾ ਕਰਨੀ ਹੋਵੇ ਤਾਂ ਬਹੁਤ ਤਰੀਕੇ ਹਨ , ਜਿਨ੍ਹਾਂ ਵਿੱਚੋਂ ਆਖਰੀ ਉਮੀਦ ਸਮਾਜ ਸੇਵੀ ਸੰਸਥਾ (ਰਜਿ.ਜਲੰਧਰ ) ਦੀ ਉਦਾਹਰਣ ਦਿੱਤੀ ਜਾ ਸਕਦੀ ਹੈ । ਵੈਸੇ ਤਾ ਇਸ ਸੰਸਥਾ ਦੀਆਂ ਉਪਲਬੱਧੀਆ ਅਣਗਿਣਤ ਹਨ , ਜਿਸ ਬਦਲੇ ਬਹੁਤ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਇਸ ਸੰਸਥਾ ਦੇ ਪ੍ਰਬੰਧਕਾ ਨੂੰ ਸਨਮਾਨਿਤ ਵੀ ਕਰ ਚੁੱਕੀਆਂ ਹਨ , ਜਿਸ ਦੇ ਇਹ ਸਹੀ ਹੱਕਦਾਰ ਵੀ ਹਨ । ਤਾਜੀ ਉਦਾਹਰਣ ਮੁਤਾਬਿਕ ਆਖਰੀ ਉਮੀਦ NGO ਵੱਲੋ ਮੋਰਚਰੀ ‘ਚ ਪਈ ਹੋਈ ਕਿਸ਼ਨ ਲਾਲ ਦੀ ਮ੍ਰਿਤਕ ਦੇਹ ਦੇ ਅੰਤਿਮ ਸਸਕਾਰ ਦੀ ਸਾਰੀ ਦੀ ਸਾਰੀ ਸੇਵਾ.ਕੀਤੀ ਗਈ, ਜੋ ਕਿ ਇਨਸਾਨੀਅਤ ਦੀ ਮਿਸਾਲ ਹੀ ਕਹੀ ਜਾ ਸਕਦੀ ਹੈ,ਵਰਨਾ ਸਣੇ ਪ੍ਰੀਵਾਰਿਕ ਮੈਬਰਾਂ ਦੇ ਰਿਸ਼ਤੇਦਾਰ ਅਤੇ ਸਕੇ ਸਬੰਧੀ ਵੀ ਮੂੰਹ ਮੋੜ ਗਏ ਸਨ ।

ਹੋਇਆ ਇਸ ਤਰ੍ਹਾਂ ਸੀ ਕਿ ਕਿਸ਼ਨ ਲਾਲ ਪਿਛਲੇ ਕੁਝ ਦਿਨਾਂ ਤੋਂ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ 18 ਦਿਨ ਪਹਿਲਾਂ ਉਹਨਾਂ ਦੀ ਮੌਤ ਹੋ ਗਈ. ਕਲਯੁਗ ਦੇ ਚਲਦਿਆਂ ਖ਼ੂਨ ਦੇ ਰਿਸ਼ਤੇ ਇਹਨੇ ਕਮਜ਼ੋਰ ਹੋ ਗਏ ਕਿ ਅਪਣੇ ਆਪਣਿਆਂ ਤੋ ਵੀ ਮੁੱਖ ਮੋੜ ਗਏ. ਸਿਵਲ ਹਸਪਤਾਲ ਅਤੇ ਪ੍ਰਸ਼ਾਸਨ ਵਲੋਂ ਵੀ ਕਿਸ਼ਨ ਲਾਲ ਦੇ ਰਿਸ਼ਤੇਦਾਰਾ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਖਰਚੇ ਨੂੰ ਦੇਖਦੇ ਹੋਏ ਸਸਕਾਰ ਕਰਨ ਤੋ ਮਨਾ ਕਰ ਦਿੱਤਾ , ਜਿਸ ਕਾਰਨ ਆਖਰੀ ਉਮੀਦ ਸੰਸਥਾ ਨੂੰ ਅੱਗੇ ਆਉਣਾ ਪਿਆ, ਜਿਸ ਤਹਿਤ ਕਿਸ਼ਨ ਲਾਲ ਦੀ ਐਂਬੂਲੈਂਸ ਅਤੇ ਸਸਕਾਰ ਦੀ ਸੇਵਾ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੀ ਸਮੁੱਚੀ ਟੀਮ ਵੱਲੋਂ ਪਾਠ ਅਤੇ ਅੰਤਿਮ ਅਰਦਾਸ ਕਰਕੇ , ਨਿਸ਼ਕਾਮ ਸੇਵਾ ਕਿਸ਼ਨਪੁਰਾ ਸਮਸ਼ਾਨ ਘਾਟ ਵਿਖੇ ਨਿਭਾਈ ਗਈ । ਮੀਡੀਏ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਆਖਰੀ ਉਮੀਦ NGO ਦੇ ਮੁੱਖੀ ਜਤਿੰਦਰ ਸਿੰਘ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਨਾ ਹੀ ਸਾਡਾ ਧਰਮ ਹੈ । ਵੈਸੇ ਵੀ ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਇਸ ਸੰਸਥਾ ਵਲੋ 904 ਸਸਕਾਰਾ ਦੀ ਸੇਵਾ ਨਿਭਾਈ ਜਾ ਚੁੱਕੀ ਹੈ ।

ਇਸ ਤੋਂ ਬਿਨਾਂ ਸੜਕਾਂ ਤੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਬੇਸਹਾਰਾ, ਬੇਘਰੇ ਅਤੇ ਮੰਦਬੁੱਧੀ ਲੋਕਾਂ ਦੀ ਦੇਖ ਰੇਖ ਦੇ ਨਾਲ ਨਾਲ ਇਲਾਜ਼ ਅਦਿ ਦੀ ਸੇਵਾ ਵੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਿਭਾਈ ਜਾ ਰਹੀ ਹੈ । ਸੰਸਥਾ ਦੇ ਮੁਖੀ ਜਤਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਮਨੁੱਖਤਾ ਦੀ ਇਸ ਅਨੋਖੀ ਸੇਵਾ ਲਈ ਹਰੇਕ ਵੀਰ ਸਾਹਿਤ ਸਮਾਜ ਸੇਵੀਆ ਨੂੰ ਅੱਗੇ ਆਉਣਾ ਚਾਹੀਦਾ ਹੈ । ਇਸ ਲਈ ਸਾਡੀ ਬੇਨਤੀ ਹੈ ਕਿ ਜੇਕਰ ਤੁਹਾਡੀ ਗਲੀ ਮੁਹੱਲੇ ਵਿੱਚ ਜਾ ਆਸ ਪਾਸ ਕੋਈ ਵੀ ਮੰਦਬੁੱਧੀ, ਬੇਘਰ, ਬੇਸਹਾਰਾ ਦੁੱਖੀ ਨਜ਼ਰ ਆਵੇ ਤਾਂ ਤੁਸੀਂ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਨਾਲ —–9115560161, 62, 63, 64, 65 ਆਦਿ ਨੰਬਰਾ ਤੇ ਸੰਪਰਕ ਕਰ ਸਕਦੇ ਹੋ ।

Leave a Reply

Your email address will not be published. Required fields are marked *