- ਦੀਪਕ ਠਾਕੁਰ
ਤਲਵਾਡ਼ਾ,16 ਅਕਤੂਬਰ-ਇੱਥੇ ਪੌਂਗ ਡੈਮ ’ਤੇ ਮੁਰੰਮਤ ਆਦਿ ਦੇ ਚੱਲ ਰਹੇ ਕੰਮਾਂ ਦਾ ਭਾਖਡ਼ਾ ਬਿਆਸ ਪ੍ਰਬੰਧਕ ਬੋਰਡ (ਬੀਬੀਐਮਬੀ) ਚੰਡੀਗਡ਼੍ਹ ਤੋਂ ਤਿੰਨ ਮੈਂਬਰੀ ਟੀਮ ਨੇ ਜਾਇਜ਼ਾ ਲਿਆ। ਬੋਰਡ ਦਫ਼ਤਰ ਤੋਂ ਸਕੱਤਰ ਸਤੀਸ਼ ਸਿੰਗਲਾ, ਸੰਯੁਕਤ ਸਕੱਤਰ ਅਨੁਜ ਗੁਗਲਾਨੀ ਤੇ ਇੰਜਨਿਅਰ ਰਾਕੇਸ਼ ਗੁਪਤਾ ਦਾ ਤਲਵਾਡ਼ਾ ਪਹੁੰਚਣ ’ਤੇ ਚੀਫ਼ ਇੰਜਨਿਅਰ ਅਰੁਣ ਸਿਡਾਨਾ ਨੇ ਸਵਾਗਤ ਕੀਤਾ। ਤਿੰਨ ਮੈਂਬਰੀ ਟੀਮ ਨੇ ਪੌਂਗ ਡੈਮ ਸਮੇਤ ਬੀਬੀਐਮਬੀ ਕਲੌਨੀ ’ਚ ਚੱਲ ਰਹੇ ਵਿਭਿੰਨ ਕੰਮਾਂ ਦਾ ਜਾਇਜ਼ਾ ਲਿਆ। ਬੀਬੀਐਮਬੀ ਮੁਲਾਜ਼ਮਾਂ ਦੀ ਸਟੇਟ ਕਰਮਚਾਰੀ ਜਥੇਬੰਦੀ ਦੇ ਪ੍ਰਧਾਨ ਵਿਜੈ ਕੁਮਾਰ ਠਾਕੁਰ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਟੀਮ ਮੈਂਬਰਾਂ ਨੂੰ ਮਿਲਿਆ। ਵਫ਼ਦ ਨੇ ਬੋਰਡ ਅਧਿਕਾਰੀਆਂ ਨੂੰ ਮੁਲਾਜ਼ਮ ਮੰਗਾਂ ਜਿੰਵੇਂ ਕੱਚੇ ਮੁਲਾਜ਼ਮਾਂ ਨੂੰ ਪੰਜ ਸਾਲਾ ਨੀਤੀ ਬਣਾ ਕੇ ਪੱਕੇ ਕਰਨ, ਡੇਲੀ ਵੇਜ਼ ਵਰਕਰਾਂ ਨੂੰ ਲਗਾਤਾਰ ਕੰਮ ਦੇਣ, ਬੀਬੀਐਮਬੀ ਕਲੌਨੀ ਬਹੁਤ ਪੁਰਾਣੀ ਬਣੀ ਹੋਣ ਕਾਰਨ ਨੰਗਲ ਅਤੇ ਸੁੰਦਰਨਗਰ ਦੀ ਤਰਜ਼ ’ਤੇ 500 ਦੇ ਕਰੀਬ ਆਧੁਨੀਕ ਸੁਵਿਧਾ ਨਾਲ ਲੈਸ ਨਵੇਂ ਮਕਾਨ ਬਣਾਏ ਜਾਣ, ਬੀਬੀਐਮਬੀ ਦੇ ਕੋਟੇ ਵਿੱਚੋਂ ਜੇਈ ਤੋਂ ਐਸਡੀਓ ਅਤੇ ਐਸਡੀਓ ਤੋਂ ਐਕਸਿਅਨ ਪ੍ਰਮੋਟ ਕੀਤੇ ਜਾਣ, ਡਰਾਇਵਰਾਂ ਤੇ ਦਰਜਾ ਚਾਰ ਮੁਲਾਜ਼ਮਾਂ ਜਿੰਨ੍ਹਾਂ ਨੂੰ ਨਵੇਂ ਸਕੇਲ ’ਚ ਕੋਈ ਲਾਭ ਨਹੀਂ ਹੋਇਆ ਨੂੰ ਇੱਕ ਸਪੈਸ਼ਲ ਇਨਕ੍ਰੀਮੈਂਟ ਦਾ ਲਾਭ ਦਿੱਤਾ ਜਾਵੇ, ਪਹਿਲੀ ਜਨਵਰੀ 2016 ਤੋਂ ਬਾਅਦ ਭਰਤੀ ਨਵੇਂ ਮੁਲਾਜ਼ਮਾਂ 15ਫੀਸਦੀ ਲਾਭ ਦਿੱਤਾ ਜਾਵੇ, ਮੁਲਾਜ਼ਮਾ ਡਬਲ ਕੁਆਟਰ ਅਲਾਟ ਕੀਤੇ ਜਾਣ, ਆਧੁਨਿਕ ਆਫ਼ਿਸ ਕੰਪਲੈਕਸ ਦਾ ਨਿਰਮਾਣ ਕਰਨ ਆਦਿ ਤੋਂ ਜਾਣੂ ਕਰਵਾਇਆ। ਪ੍ਰਧਾਨ ਵਿਜੈ ਕੁਮਾਰ ਠਾਕੁਰ ਨੇ ਦੱਸਿਆ ਕਿ ਤਿੰਨ ਮੈਂਬਰੀ ਬੋਰਡ ਟੀਮ ਨੇ ਜਥੇਬੰਦੀ ਦੀਆਂ ਮੰਗਾਂ ਨਾਲ ਸਹਿਮਤੀ ਪ੍ਰਗਟਾਈ ਅਤੇ ਜ਼ਲਦ ਪੂਰਾ ਕਰਨ ਦਾ ਭਰੋਸਾ ਦਿੱਤਾ। ਜਥੇਬੰਦੀ ਆਗੂਆਂ ਨੇ ਤਿਓਹਾਰ ਪੇਸ਼ਗੀ ਰਾਸ਼ੀ ਅਤੇ ਮੋਬਾਇਲ ਭੱਤੇ ਦਾ ਬਕਾਇਆ ਦਿਵਾਲੀ ਤੋਂ ਪਹਿਲਾਂ ਕਰਮਚਾਰੀਆਂ ਦੇ ਖਾਤੇ ’ਚ ਪਾਉਣ ਦੀ ਵੀ ਅਪੀਲ ਕੀਤੀ। ਇਸ ਮੌਕ ਵਫ਼ਦ ਮੈਂਬਰ ਪਰਮਿੰਦਰ ਸਿੰਘ, ਦੇਸ ਰਾਜ ਠਾਕੁਰ, ਪੂਰਣ ਚੰਦ, ਹਰੀ ਸਿੰਘ ਤੋਂ ਇਲਾਵਾ ਇੰਜਨਿਅਰ ਸੁਰੇਸ਼ ਮਾਨ, ਇੰਜ ਅਜੈ ਭਾਰਦਵਾਜ, ਇੰਜ ਸਤਨਾਮ ਸਿੰਘ ਆਦਿ ਹਾਜ਼ਰ ਸਨ।





