ਪੈਰਿਸ 3 ਜੂਨ ( ਭੱਟੀ ਫਰਾਂਸ ) ਪੁਰਤਗਾਲ ਤੋਂ ਮੀਡੀਆ ਪੰਜਾਬ ਨੂੰ ਮਿਲੀ ਲਿਖਤੀ ਜਾਣਕਾਰੀ ਅਨੁਸਾਰ ਬੀਤੀ ਪਹਿਲੀ ਜੂਨ ਨੂੰ ਪੁਰਤਗਾਲ ਵਿੱਚ , ਉਬਰ , ਬੋਲਟ ਅਤੇ ਟੀ.ਵੀ.ਡੀ.ਈ ਆਦਿ ਕੰਪਨੀਆਂ ਦੇ ਲਾਈਸੈਂਸਾ ਉਪਰ ਯਾਤਰੀ ਗੱਡੀਆਂ ਚਲਾਉਣ ਵਾਲੇ ਡਰਾਈਵਰਾ ਨੂੰ ਬਹੁਤ ਵਾਰੀ ਕਈ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਂਦਾ ਹੈ , ਸੋ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਕੇ ਪੁਰਤਗਾਲ ਵਿੱਚ ਬਣੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਾਧ ਸੰਗਤ ਦੇ ਸਹਿਯੋਗ ਅਤੇ ਸਲਾਹ ਮਸ਼ਵਰੇ ਨਾਲ ਇੱਕ ਯੂਨੀਅਨ ਬਣਾਈ ਗਈ ਹੈ ਜੋ ਲੋੜ ਪੈਣ ਤੇ ਡਰਾਈਵਰਾ ਦੀ ਹਰੇਕ ਤਰ੍ਹਾਂ ਪੁਰਤਗਾਲ ਦੇ ਕਾਨੂੰਨ ਵਿੱਚ ਰਹਿ ਕੇ ਹਰੇਕ ਪ੍ਰਕਾਰ ਦੀ ਮਦਦ ਕਰੇਗੀ । ਇਸ ਬਾਰੇ ਬਕਾਇਦਾ ਕੰਮ ਕਰਨ ਵਾਲੀਆਂ ਕੰਪਨੀਆਂ ਅਤੇ ਡਰਾਈਵਰ ਭਾਈਚਾਰੇ ਦੀ ਇਕੱਤਰਤਾ ਹੋਈ ਤੇ ਸਭਨਾਂ ਦੀ ਸਾਝੀ ਰਾਏ ਨਾਲ ਟੀ.ਵੀ.ਡੀ.ਈ ਯੂਨੀਅਨ ਬਣਾਉਣ ਦਾ ਫ਼ੈਸਲਾ ਕੀਤਾ ਗਿਆ , ਕਿਉਕਿ , ਇਹਨਾਂ ਦਿਨਾਂ ਵਿਚ ਡਰਾਈਵਰ ਭਾਈਚਾਰੇ ਨੂੰ ਪੁਰਤਗਾਲ ਵਿਚ ਬਹੁਤ ਸਾਰੀਆਂ ਮੁਸੀਬਤਾਂ ਪੇਸ਼ ਆ ਰਹੀਆਂ ਹਨ। ਉਹਨਾਂ ਸਾਰੀਆਂ ਮੁਸ਼ਕਿਲਾ ਦਾ ਹੱਲ ਕੱਡਣ ਵਾਸਤੇ ਇਹ ਫ਼ੈਸਲਾ ਸਰਬ ਸੰਮਤੀ ਨਾਲ ਲਿਆ ਗਿਆ ਹੈਂ |ਡਰਾਈਵਰ ਭਾਈਚਾਰੇ ਨੂੰ ਆਉਣ ਵਾਲੀਆਂ ਮੁਸੀਬਤਾਂ ਦਾ ਹੱਲ ਅਤੇ ਕਾਨੂੰਨੀ ਲੜ੍ਹਾਈ ਲੜਨੀ ਇਸ ਯੂਨੀਅਨ ਦਾ ਮੁੱਖ ਮਕਸਦ ਹੋਵੇਗਾ । ਪੁਰਤਗਾਲ ਵਿੱਚ ਬਣੇ ਗੁਰਦੁਆਰਾ ਸਿੱਖ ਸੰਗਤ ਉਦੀਵਾਲੇਸ ਲਿਸਬੋਨ ਦੀ ਪ੍ਰਬੰਧਕ ਕਮੇਟੀ ਨੇ ਇਸ ਮੀਟਿੰਗ ਨੂੰ ਸਫਲ ਬਣਾਉਣ ਵਿੱਚ ਭਰਵਾਂ ਸਹਿਯੋਗ ਦਿੱਤਾ |
ਪ੍ਰਬੰਧਕਾਂ ਵੱਲੋਂ ਮੀਟਿੰਗ ਵਿੱਚ ਆਈ ਸਾਧ ਸੰਗਤ ਅਤੇ ਗੁਰੂਦੁਆਰਾ ਸਿੱਖ ਸੰਗਤ ਉਦੀਵਾਲਸ ਦੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ |





