*ਬੇਗਮ ਪੁਰਾ ਏਡ ਇੰਟਰਨੈਸ਼ਨਲ ਦੇ ਮੁੱਖ ਪ੍ਰਬੰਧਕ ਰਾਮ ਸਿੰਘ ਮੈਗੜਾ ਨੂੰ ਸਦਮਾ , ਛੋਟੇ ਭਰਾਤਾ ਸੰਤੋਖ ਸਿੰਘ ਮੈਗੜਾ ਦਾ ਹੋਇਆ ਦੇਹਾਂਤ*

Uncategorized
Spread the love

ਪੈਰਿਸ 10 ਦਸੰਬਰ ( ਭੱਟੀ ਫਰਾਂਸ ) ਘਲਹਿ ਆਵਹਿ ਨਾਨਕਾ ਸਦਹਿ ਉਠੀ ਜਾਹਿ ਦੇ ਮਹਾਵਾਕਿ ਅਨੁਸਾਰ ਫਰਾਂਸ ਦੇ ਉੱਘੇ ਸਮਾਜ ਸੇਵਕ ਅਤੇ ਬੇਗਮ ਪੁਰਾ ਏਡ ਇੰਟਰਨੈਸ਼ਨਲ ਸੰਸਥਾ ਦੇ ਮੁੱਖ ਪ੍ਰਬੰਧਕ ਰਾਮ ਸਿੰਘ ਮੈਗੜਾ ਅਤੇ ਉਸਦੇ ਸਮੂਹ ਪ੍ਰੀਵਾਰ ਨੂੰ ਗਹਿਰਾ ਸਦਮਾ ਪਹੁੰਚਿਆ ਹੈ । ਮਿਲੀ ਜਾਣਕਾਰੀ ਮੁਤਾਬਿਕ ਉਨਾਂ ਦੇ ਛੋਟੇ ਭਰਾਤਾ ਸੰਤੋਖ ਸਿੰਘ ਮੈਗੜਾ (50) ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦੇ ਹੋਏ ਸਦਾ ਲਈ ਰੁਖਸਤ ਹੋ ਗਏ ਹਨ । ਬੀਤੇ ਕੱਲ ਮਤਲਬ ਨੌਂ ਦਸੰਬਰ ਸਵੇਰੇ ਸਵੇਰੇ ਹੀ ਸੰਤੋਖ ਸਿੰਘ ਮੈਗੜਾ ( ਜਿਹੜੇ ਕਿ ਖਾੜਕੂਵਾਦ ਦੇ ਦੌਰ ਵੇਲੇ ਪੰਜਾਬ ਪੁਲਿਸ ਵੱਲੋਂ ਜਰੂਰਤ ਤੋਂ ਜਿਆਦਾ ਟੌਰਚਰ ਕੀਤੇ ਗਏ ਸਨ ਦੀ ਵਜਾਹ ਕਾਰਨ ਉਹ ਹਮੇਸ਼ਾ ਸਰੀਰਕ ਤੌਰ ਤੇ ਪ੍ਰੇਸ਼ਾਨ ਰਹਿਣ ਦੇ ਨਾਲ ਨਾਲ ਬਿਮਾਰ ਵੀ ਰਹਿੰਦੇ ਸਨ ) ਨੇ ਆਖਰੀ ਸਾਹ ਲਏ ਸਨ। ਪ੍ਰੀਵਾਰਿਕ ਮੈਬਰਾਂ ਨੇ ਆਪਸੀ ਸਲਾਹ ਮਸ਼ਵਰੇ ਉਪਰੰਤ ਨੌਂ ਦਸੰਬਰ ਨੂੰ ਹੀ ਦੁਪਹਿਰੋ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਹੈ । ਇੱਥੇ ਇਹ ਵੀ ਦੱਸਣ ਯੋਗ ਹੈ ਕਿ ਰਾਮ ਸਿੰਘ ਮੈਗੜਾ ਹੁਰੀ ਚਾਰ ਭਰਾ ਸਨ ਜਿਨ੍ਹਾਂ ਵਿੱਚੋਂ ਦੋ ਵੱਡੇ ਭਰਾ ਪਹਿਲਾਂ ਹੀ ਸਵਰਗਵਾਸ ਹੋ ਚੁੱਕੇ ਹਨ ਜਦਕਿ ਤੀਸਰੇ ਦੀ ਹੁਣ ਮੌਤ ਹੋਈ ਹੈ । ਵਿਦੇਸ਼ਾ ਦੀਆਂ ਮਜਬੂਰੀਆ ਕਾਰਨ ਰਾਮ ਸਿੰਘ ਜੀ ਆਪਣੇ ਭਰਾ ਦੇ ਆਖਰੀ ਦਰਸ਼ਨ ਵੀ ਨਹੀਂ ਕਰ ਸਕੇ ਸਿਰਫ ਵੀਡੀਉ ਕਾਨਫਰੰਸ ਰਾਹੀਂ ਹੀ ਸਸਕਾਰ ਹੁੰਦਾ ਦੇਖਦੇ ਰਹੇ, ਜੋ ਕਿ ਬਹੁਤ ਵੱਡਾ ਸਦਮਾ ਹੈ। ਜਥੇਦਾਰ ਗੁਰਦਿਆਲ ਸਿੰਘ ਖਾਲਸਾ, ਭਾਈ ਸ਼ਿੰਗਾਰਾ ਸਿੰਘ ਮਾਨ, , ਭਾਈ ਜਸਵਿੰਦਰ ਸਿੰਘ ਪਾਸਲਾ, ਇਕਬਾਲ ਸਿੰਘ ਭੱਟੀ , ਸੁਖਵੀਰ ਸਿੰਘ ਕੰਗ, ਰਾਜਬੀਰ ਸਿੰਘ ਤੁੰਗ , ਸੋਨੀ ਰਾਣੀਪੁਰੀਆ, ਕੁਲਵਿੰਦਰ ਸਿੰਘ ਰੰਗਾ, ਬਲਵਿੰਦਰ ਸਿੰਘ ਥਿੰਦ, ਤੇਜਿੰਦਰ ਸਿੰਘ ਜੋਸਨ ਅਤੇ ਰਾਜੂ ਚੰਦੀ ਆਦਿ ਨੇ ਮੈਗੜਾ ਪ੍ਰੀਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਡੂੰਘੇ ਦੁੱਖ ਦਾ ਇਜਹਾਰ ਕੀਤਾ ਹੈ । 

Leave a Reply

Your email address will not be published. Required fields are marked *