*ਲਾਡ਼ੇ ਦੀ ਗੱਡੀ ’ਤੇ ਮਧੂ ਮੱਖੀਆਂ ਨੇ ਕੀਤਾ ਹਮਲਾ, ਵਿਆਂਦਡ਼ ਮੁੰਡੇ ਸਮੇਤ ਸੱਤ ਜ਼ਖ਼ਮੀ*

देश पंजाब
Spread the love

ਦੀਪਕ ਠਾਕੁਰ

ਦਾਤਾਰਪੁਰ (ਤਲਵਾਡ਼ਾ) , 12 ਦਸੰਬਰ -ਇੱਥੇ ਕਸਬਾ ਦਾਤਾਰਪੁਰ ’ਚ ਵਿਹਾਉਣ ਜਾ ਰਹੇ ਲਾਡ਼ੇ ਦੀ ਗੱਡੀ ’ਤੇ ਮਧੂ ਮੱਖੀਆਂ ਨੇ ਹਮਲਾ ਕਰ ਦਿੱਤਾ। ਹਾਦਸੇ ’ਚ ਲਾਡ਼ੇ ਸਮੇਤ 7 ਵਿਅਕਤੀ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਤਿੰਨ ਬੱਚਿਆਂ ਸਮੇਤ ਦੋ ਮਹਿਲਾਵਾਂ ਸ਼ਾਮਲ ਸਨ।

ਘਟਨਾਂ ਬੀਤੇ ਕੱਲ੍ਹ ਦੀ ਹੈ, ਪਿੰਡ ਦੇਪੁਰ ਤੋਂ ਜਸਵੀਰ ਸਿੰਘ ਪੁੱਤਰ ਜਗਦੀਸ਼ ਦਾ ਐਤਵਾਰ ਨੂੰ ਵਿਆਹ ਸੀ। ਜੋ ਵਿਆਹੁਣ ਲਈ ਰਿਸ਼ਤੇਦਾਰਾਂ ਨਾਲ ਕਾਰ ’ਤੇ ਪਿੰਡ ਲੈਹਡ਼ੀਆਂ ਨੂੰ ਜਾ ਰਿਹਾ ਸੀ। ਜਦੋਂ ਲਾਡ਼ੇ ਦੀ ਗੱਡੀ ਕਸਬਾ ਦਾਤਾਰਪੁਰ ਤੋਂ ਹਾਜੀਪੁਰ ਸਡ਼ਕ ’ਤੇ ਪਈ ਅਤੇ ਮੁਕੇਰੀਆਂ ਹਾਈਡਲ ਨਹਿਰ ਦੇ ਨਜ਼ਦੀਕ ਪਹੁੰਚੀ ਤਾਂ ਮਧੂ ਮੱਖੀਆਂ ਦੇ ਵੱਡੇ ਝੁੰਡ ਨੇ ਫੁੱਲਾਂ ਨਾਲ ਸਜੀ ਕਾਰ ‘ਤੇ ਹਮਲਾ ਕਰ ਦਿੱਤਾ, ਕਾਰ ਦੇ ਸ਼ੀਸ਼ੇ ਖੁੱਲ੍ਹੇ ਹੋਣ ਕਾਰਨ ਮਧੂ ਮੱਖੀਆਂ ਅੰਦਰ ਵਡ਼ ਗਈਆਂ।

ਕਾਰ ਸਵਾਰਾਂ ਨੇ ਜਾਨ ਦੀ ਗੁਹਾਰ ਲਾਈ, ਮੌਕੇ ’ਤੇ ਪਹੁੰਚੇ ਨੇਡ਼ਲੇ ਪਿੰਡ ਦੇ ਲੋਕਾਂ ਨੇ ਬੂਰੀ ਤਰ੍ਹਾਂ ਜ਼ਖ਼ਮੀਆਂ, ਜਿਸ ਵਿਚ ਇੱਕ ਰਾਹਗੀਰ ਵੀ ਸ਼ਾਮਲ ਸੀ, ਨੂੰ ਆਪਣੇ ਵਾਹਨਾਂ ’ਤੇ ਪੀਐਚਸੀ ਹਾਜੀਪੁਰ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਲਾਡ਼ਾ ਜਸਵੀਰ ਸਿੰਘ, ਕਿਰਨਾ, ਨੇਹਾ, ਪੂਜਾ ਰਿਸ਼ੀ ਪੰਡਤ ਅਤੇ ਬੱਚੇ ਪਰੀ, ਵਰੁਣ ਤੇ ਜਾਨਵੀ ਵਜੋਂ ਹੋਈ। ਇਸ ਤੋਂ ਇਲਾਵਾ ਰਾਹਗੀਰ ਕਮਲਜੀਤ ਵੀ ਸ਼ਾਮਲ ਸੀ। ਜ਼ਖ਼ਮੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਬਾਰਾਤ ਹਸਪਤਾਲ ਤੋਂ ਵਿਆਹ ਲਈ ਰਵਾਨਾ ਹੋਈ।

Leave a Reply

Your email address will not be published. Required fields are marked *