*ਫਰਾਂਸ ‘ਚ ਚਾਰ ਦਿਨਾਂ ਦੇ ਵਕਫੇ ਵਿੱਚ ਹੀ ਤਿੰਨ ਪੰਜਾਬੀਆਂ ਦੀਆਂ ਮੌਤਾ ਦਿਲ ਦਾ ਦੌਰਾ ਪੈਣ ਕਾਰਨ ਹੋਈਆਂ –ਭੱਟੀ ਫਰਾਂਸ*

देश पंजाब
Spread the love

ਪੈਰਿਸ 18 ਦਸੰਬਰ ( ਭੱਟੀ ਫਰਾਂਸ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਵਿੰਦਰ ਸਿੰਘ ਪਿੰਡ ਬੇਗੋਵਾਲ (27) ਜਿਲਾ ਕਪੂਰਥਲਾ ਦੀ ਮੌਤ ਦਿਲ ਦਾ ਦੌਰਾ ਪੈ ਜਾਣ ਦੀ ਵਜਾਹ ਕਾਰਨ ਨੌਂ ਦਸੰਬਰ ਨੂੰ ਹਸਪਤਾਲ ਵਿੱਚ ਹੋਈ , ਜਦਕਿ ਬੀਸ਼ਟ ਨੈਨ ਸਿੰਘ ਜਿਲਾ ਹੁਸ਼ਿਆਰਪੁਰ (71) ਦੀ ਮੌਤ ਵੀ ਘਰ ਵਿੱਚ ਹੀ ਖੂਨ ਦੀ ਉਲਟੀ ਆਉਣ ਮਗਰੋਂ ਬਾਰਾਂ ਦਸੰਬਰ ਨੁੰ ਹੋਈ ਹੈ । ਸਤਪਾਲ ਸਿੰਘ ਸੰਤੋਖਪੁਰੀ ਫ਼ਗਵਾੜਾ ਜਿਲਾ ਕਪੂਰਥਲਾ ( 62) ਦੀ ਮੌਤ ਵੀ ਦਿਲ ਦਾ ਦੌਰਾ ਪੈਣ ਕਾਰਨ ਪੈਰਿਸ ਦਸ ਵਿੱਚ ਪੈਂਦੇ ਹਸਪਤਾਲ ਲਾਰੀਬੁਆਜਰੀ ਵਿਖੇ ਤੇਰਾਂ ਦਸੰਬਰ ਨੂੰ ਹੋਈ ਹੈ । ਇਨ੍ਹਾਂ ਤਿੰਨਾਂ ਮੌਤਾ ਵਿੱਚੋਂ ਸੁਖਵਿੰਦਰ ਸਿੰਘ ਉਰਫ ਐਮ.ਪੀ ਦੀ ਮ੍ਰਿਤਕ ਦੇਹ ਭਾਰਤ ਭੇਜਣ ਦਾ ਖਰਚਾ ਉਸਦੇ ਪ੍ਰਸਨਲ ਪ੍ਰੀਵਾਰ ਵੱਲੋਂ , ਬੀਸ਼ਟ ਨੈਨ ਸਿੰਘ ਦਾ ਸਸਕਾਰ ਫਰਾਂਸ ਵਿੱਚ ਹੀ ਹਿੰਦੂ ਰਹੁ ਰੀਤਾਂ ਅਨੁਸਾਰ ਕਰਨ ਦਾ ਖਰਚਾ ਫਿਲਹਾਲ ਸੰਸਥਾ ਔਰਰ -ਡਾਨ ਦੇ ਪ੍ਰਬੰਧਕਾਂ ਵੱਲੋਂ ਜਦਕਿ ਸਤਪਾਲ ਸਿੰਘ ਸੰਤੋਖਪੁਰੀ ਦਾ ਸਸਕਾਰ ਜੋ ਕਿ ਫਰਾਂਸ ਵਿੱਚ ਹੀ ਕੀਤਾ ਜਾਵੇਗਾ ਦਾ ਸਾਰਾ ਖਰਚਾ ਉਸਦੀ ਸਾਬਕਾ ਪਤਨੀ ਅੰਜੂ ਬਾਲਾ ਵੱਲੋਂ ਕੀਤਾ ਜਾ ਰਿਹਾ ਹੈ। ਇੱਥੇ ਇਹ ਦੱਸਣ ਯੋਗ ਹੈ ਕਿ ਭਾਵੇਂ ਸਤਪਾਲ ਸੰਤੋਖਪੁਰੀ ਵਕਤੀ ਤੌਰ ਤੇ ਇਕੱਲਾ ਹੀ ਜੀਵਨ ਬਸਰ ਕਰ ਰਿਹਾ ਸੀ , ਲੇਕਿਨ ਬਿਮਾਰ ਪੈ ਜਾਣ ਮਗਰੋਂ ਹਸਪਤਾਲ ਜਾ ਕੇ ਹਰ ਰੋਜ ਹਾਲ ਚਾਲ ਜਾਨਣਾ , ਡਾਕਟਰਾਂ ਨਾਲ ਗੱਲਬਾਤ ਕਰਨੀ ਅਤੇ ਹੋਰ ਜਰੂਰਤਾਂ ਦਾ ਧਿਆਨ ਰੱਖਣਾ ਆਦਿ ਇਹ ਸਾਰਾ ਕੁਝ ਸਾਬਕਾ ਪਤਨੀ ਅੰਜੂ ਬਾਲਾ ਦੇ ਹਿੱਸੇ ਹੀ ਆਇਆ । ਹੈਰਾਨੀਜਨਕ ਕਹਿ ਲਵੋ ਜਾਂ ਇਤਫਾਕ ਕਿ ਸਤਪਾਲ ਸੰਤੋਖਪੁਰੀ ਨੇ ਆਪਣੇ ਆਖਰੀ ਸੁਆਸ ਵੀ ਅੰਜੂ ਬਾਲਾ ਦੀਆਂ ਬਾਹਾਂ ਵਿੱਚ ਹੀ ਤਿਆਗੇ। ਬਾਕੀ ਇਨ੍ਹਾਂ ਤਿੰਨਾਂ ਦੀਆਂ ਕਾਗਜੀ ਕਾਰਵਾਈਆਂ ਫਰਾਂਸ ਦੇ ਕਾਨੂੰਨਾਂ ਅਨੁਸਾਰ ਸਰਦਾਰ ਭੱਟੀ ਅਤੇ ਉਸਦੇ ਸਾਥੀਆ ਵੱਲੋਂ ਕੀਤੀਆਂ ਜਾ ਰਹੀਆਂ ਹਨ । ਸਰਦਾਰ ਭੱਟੀ ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਅਠਾਈ ਦਸੰਬਰ ਤੱਕ ਭਾਰਤ ਪਹੁੰਚ ਜਾਵੇਗੀ , ਜਦਕਿ ਬੀਸ਼ਟ ਨੈਨ ਸਿੰਘ ਅਤੇ ਸਤਪਾਲ ਸੰਤੋਖਪੁਰੀ ਦਾ ਸਸਕਾਰ ਆਉਂਦੇ ਕੁਝ ਦਿਨਾਂ ਵਿੱਚ ਹੀ ਫਰਾਂਸ ‘ਚ ਹੋ ਜਾਵੇਗਾ । 

 

Leave a Reply

Your email address will not be published. Required fields are marked *