ਪੈਰਿਸ 19 ਦਸੰਬਰ ( ਭੱਟੀ ਫਰਾਂਸ ) ਪੀ.ਟੀ.ਸੀ.ਨਿਊਜ ਦੇ ਫਰਾਂਸ ਤੋਂ ਪੱਤਰਕਾਰ ਸੁਖਵੀਰ ਸਿੰਘ ਕੰਗ ਵੱਲੋਂ ਬਹੁਤ ਹੀ ਦੁਖਦਾਈ ਹਿਰਦੇ ਨਾਲ ਖਬਰ:ਨਸ਼ਰ ਕੀਤੀ ਜਾ ਰਹੀ ਹੈ ਕਿ ਪੀ.ਟੀ.ਸੀ. ਨਿਊਜ ਅਦਾਰੇ ਦੇ ਯੂਰਪ ‘ ਚ ਸਭ ਤੋਂ ਪਹਿਲੇ ਅਤੇ ਰੋਜਾਨਾ ਅਜੀਤ ਦੀਆਂ ਸੇਵਾਵਾਂ ਨਿਭਾਉਣ ਸਾਹਿਤ ਮੀਡੀਆ ਪੰਜਾਬ ਦੇ ਪੱਤਰਕਾਰ ਜਿਨ੍ਹਾਂ ਨੇ ਇਟਲੀ ਚ ਰਹਿੰਦਿਆ ਹੋਇਆਂ ਪੰਜਾਬੀ ਪੱਤਰਕਾਰੀ ਚ ਨਿਵੇਕਲੀਆਂ ਪੈੜਾਂ ਪਾਈਆਂ ਹੋਈਆਂ ਸਨ , ਸਾਡੇ ਸਾਰਿਆਂ ਦੇ ਪਰਮ ਪਿਆਰੇ ਮਿੱਤਰ ਇੰਦਰਜੀਤ ਸਿੰਘ ਲੁਗਾਣਾ ਇਸ ਦੁਨੀਆਂ ‘ਚ ਨਹੀਂ ਰਹੇ। ਇੰਦਰਜੀਤ ਸਿੰਘ ਲੁਗਾਣਾ ਦੇ ਦਿਹਾਂਤ ਨਾਲ ਜਿਥੇ ਪੱਤਰਕਾਰੀ ਸਾਹਿਤ ਉਸਦੇ ਪਰਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਥੇ ਯੂਰਪ ਵਿਚ ਪੰਜਾਬੀ ਪੱਤਰਕਾਰੀ ਚ ਵੀ ਉਨਾਂ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ । ਸਰਦਾਰ ਸੁਖਵੀਰ ਸਿੰਘ ਕੰਗ ਅਤੇ ਤੁੰਗ ਨੇ ਕਿਹਾ ਕਿ ਪੱਤਰਕਾਰਤਾ ਦੇ ਖੇਤਰ ਚ ਉਨਾਂ ਵੱਲੋਂ ਪਾਇਆ ਯੋਗਦਾਨ ਹਮੇਸ਼ਾ ਯਾਦ ਰਹੇਗਾ। ਸਰਦਾਰ ਸੁਖਵੀਰ ਸਿੰਘ ਕੰਗ ਅਤੇ ਰਾਜਵੀਰ ਸਿੰਘ ਤੁੰਗ ਨੇ ਲੁਗਾਣਾ ਪ੍ਰੀਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਇਹ ਵੀ ਕਿਹਾ ਕਿ ਅਸੀਂ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਵਾਹਿਗੁਰੂ ਸਾਡੇ ਵੀਰ ਦੀ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਅਤੇ ਲੁਗਾਣਾ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ।





