ਜਲੰਧਰ (ਦਾ ਮਿਰਰ ਪੰਜਾਬ)-ਡੇਰਾ ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੋੜੇ (ਰਾਏਪੁਰ ਰਸੂਲਪੁਰ) ਦੇ ਸਤਿਸੰਗ ਹਾਲ ‘ਚ ਉਕਤ ਡੇਰਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰਮਲ ਦਾਸ ਤੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੇ ਨਾਲ-ਨਾਲ ਭੈਣ ਸੰਤੋਸ਼ ਕੁਮਾਰੀ (ਪ੍ਰਧਾਨ ਨਾਰੀ ਸ਼ਕਤੀ ਮੋਰਚਾ ਇੰਡੀਆ) ਵੱਲੋਂ ਸਾਂਝੇ ਤੌਰ ਤੇ ਗਾਇਕ ਆਰਕੇ ਕੈਨੇਡਾ ਵਾਲਿਆਂ ਦਾ ਸਿੰਗਲ ਟ੍ਰੈਕ ਗੀਤ ’ਤੂੰਬਾ ਬੋਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਟ੍ਰੈਕ ਦਾ ਪੋਸਟਰ ਜਾਰੀ ਕਰਨ ਮੌਕੇ ਸਮੁੱਚੀ ਟੀਮ ਦੇ ਮੈਂਬਰਾਂ ਦੇ ਨਾਲ-ਨਾਲ ਡੇਰੇ ਦੇ ਸੇਵਾਦਾਰ ਵੀ ਹਾਜ਼ਰ ਸਨ।

ਸੰਤ ਨਿਰਮਲ ਦਾਸ ਨੇ ਗਾਇਕ ਆਰਕੇ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਗੀਤ ‘ਤੂੰਬਾ ਬੋਲੇ’ ਦਾ ਇੱਕ- ਦਾ ਇੱਕ ਸ਼ਬਦ ਰੂਹ ਨੂੰ ਸਕੂਨ ਬਖ਼ਸ਼ਦਾ ਹੈ। ਭੈਣ ਸੰਤੋਸ਼ ਕੁਮਾਰੀ ਨੇ ਆਖਿਆ ਕਿ ਇਹ ਗੀਤ ਸੱਤ ਮੀਰਾਂ ਬਾਈ ਦੀ ਆਪਣੇ ਸੱਚੋ ਸਤਿਗੁਰੂ ਪ੍ਰਤੀ ਸ਼ਰਧਾ ਤੇ ਪ੍ਰੇਮ ਸਦਤਾਵਨਾ ਨੂੰ ਸਮਰਪਿਤ ਹੈ। ਉਕਤ ਗੀਤ ਦਾ ਸੰਗੀਤ ਕਮਲ ਕਲੇਰ ਤੇ ਇਸ ਦਾ ਵੀਡਿਓ ਫਿਲਮਾਂਕਣ ਮੁਨੀਸ਼ ਠੁਕਰਾਲ ਬਾਖੂਬੀ ਕੀਤਾ ਹੈ। ਇਸ ਮੌਕੇ ਰਾਮ ਲੁਭਾਇਆ ਬੰਗਾ, ਨਰੇਸ਼ ਕੁਮਾਰ ਬੰਗਾ, ਨੰਬਰਦਾਰ ਬੀਰ ਚੰਦ ਸੁਰੀਲਾ, ਰਵਿੰਦਰ ਕੁਮਾਰ, ਇੰਦਰਜੀਤ ਕੁਮਾਰ, ਚੇਤਨ ਕੁਮਾਰ, ਰਾਜ ਕੁਮਾਰ, ਪੀਕੇ ਕਲੇਰ, ਪ੍ਰਦੀਪ – ਰਾਜਾ, ਬੱਬੂ ਕਟਾਰੀਆ ਹਰਿਆਣਾ, ਮਾ ਆਤਮਾ ਰਾਮ, ਸੁਰੇਸ਼ ਕੁਮਾਰ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।





