*ਬਸਪਾ ਦੇ ਵਿਸ਼ਾਲ ਵਰਕਰ ਸੰਮੇਲਨ ’ਚ ਇਤਿਹਾਸਕ ਇਕੱਠ ਹੋਵੇਗਾ : ਐਡਵੋਕੇਟ ਬਲਵਿੰਦਰ ਕੁਮਾਰ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ)- ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਬਸਪਾ ਵੱਲੋਂ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਦੇ ਮੌਕੇ ’ਤੇ ਵਿਸ਼ਾਲ ਵਰਕਰ ਸੰਮੇਲਨ ਕੀਤਾ ਜਾ ਰਿਹਾ ਹੈ। ਇਹ ਸੰਮੇਲਨ ਬੂਟਾ ਮੰਡੀ ਵਿਖੇ 15 ਮਾਰਚ ਨੂੰ ਕੀਤਾ ਜਾ ਰਿਹਾ ਹੈ। ਇਸ ਮੌਕੇ ’ਤੇ ਬਸਪਾ ਵਰਕਰਾਂ ਦਾ ਇਤਿਹਾਸਿਕ ਇਕੱਠ ਹੋਵੇਗਾ। ਵਰਕਰ ਸੰਮੇਲਨ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਦੇਸ਼ ਦੀ ਰਾਜਨੀਤੀ ’ਚ ਦਲਿਤ, ਪੱਛੜੇ ਵਰਗਾਂ, ਕਿਰਤੀ-ਕਿਸਾਨਾਂ, ਆਮ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਇਨ੍ਹਾਂ ਵਰਗਾਂ ਪੱਖੀ ਰਾਜਨੀਤੀ ਸਿਰਜਣ ਦਾ ਕੰਮ ਕੀਤਾ, ਜੋ ਕਿ ਅੱਜ ਵੀ ਜਾਰੀ ਹੈ।

ਕਾਂਗਰਸ, ਭਾਜਪਾ ਤੇ ਆਪ ਵਰਗੀਆਂ ਪਾਰਟੀਆਂ ਨੇ ਲੋਕਾਂ ਦੀ ਤਰੱਕੀ ਦੀ ਬਜਾਏ ਉਨ੍ਹਾਂ ਨੂੰ ਸਿਰਫ਼ ਖੋਖਲੇ ਨਾਅਰੇ ਦੇਣ ਦਾ ਕੰਮ ਕੀਤਾ ਹੈ। ਇਹੀ ਗੱਲ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਇਨ੍ਹਾਂ ਪਾਰਟੀਆਂ ਬਾਰੇ ਕਿਹਾ ਕਰਦੇ ਸਨ। ਮੌਜ਼ੂਦਾ ਸਮੇਂ ’ਚ ਲੋਕ ਇਨ੍ਹਾਂ ਪਾਰਟੀਆਂ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਤੇ ਬਦਲਾਅ ਦੇ ਰੂਪ ’ਚ ਬਸਪਾ ਨੂੰ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉੱਤਰ ਪ੍ਰਦੇਸ਼ ’ਚ ਬਸਪਾ ਸਰਕਾਰ ਨੇ ਸਾਰੇ ਵਰਗਾਂ ਦੀ ਬੇਹਤਰੀ ਲਈ ਕੰਮ ਕੀਤਾ ਸੀ, ਇਸੇ ਤਰ੍ਹਾਂ ਹੀ ਪੰਜਾਬ ’ਚ ਵੀ ਬਸਪਾ ਸਾਰੇ ਪੰਜਾਬ ਵਾਸੀਆਂ ਦੀ ਬੇਹਤਰੀ ਲਈ ਪ੍ਰਤੀਬੱਧ ਹੈ।

Leave a Reply

Your email address will not be published. Required fields are marked *