*ਦੰਦਾਂ ਦੀ ਸਾਂਭ ਸੰਭਾਲ ਵੀ ਜ਼ਰੂਰੀ – ਡਾ. ਪ੍ਰੀਤਮ ਦਾਸ*

Uncategorized
Spread the love

ਢਿੱਲਵਾਂ 27 ਮਾਰਚ (ਦਾ ਮਿਰਰ ਪੰਜਾਬ) ਸਿਵਲ ਸਰਜਨ ਕਪੂਰਥਲਾ ਅਤੇ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਕਪਿਲ ਡੋਗਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਡਾ. ਗੁਰਦਿਆਲ ਸਿੰਘ ਦੀ ਯੋਗ ਅਗਵਾਈ ਹੇਠ ਵਿਸ਼ਵ ਓਰਲ ਹੈਲਥ ਹਫ਼ਤਾ ਮਨਾਇਆ ਗਿਆ ਜਿਸ ਤਹਿਤ ਅੱਜ ਦੰਦਾਂ ਦੀ ਸਾਂਭ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਦੰਦਾਂ ਦੇ ਮਾਹਿਰ ਡੈਂਟਲ ਡਾਕਟਰ ਪ੍ਰੀਤਮ ਦਾਸ ਨੇ ਦੱਸਇਆ ਕਿ ਮਨੁੱਖ ਲਈ ਸਾਰੇ ਸਰੀਰਿਕ ਅੰਗਾਂ ਦੇ ਤੰਦਰੁਸਤ ਹੋਣ ਦੇ ਨਾਲ-ਨਾਲ ਦੰਦਾਂ ਦਾ ਵੀ ਸਿਹਤਮੰਦ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੂੰਹ ਦੀ ਸਾਫ਼-ਸਫ਼ਾਈ ਦੇ ਨਾਲ ਦੰਦਾਂ ਦੀ ਸਾਂਭ ਸੰਭਾਲ ਵੀ ਜ਼ਰੂਰੀ ਹੈ।

ਇਸ ਮੌਕੇ ਉਨਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਦੰਦਾਂ ਦੀ ਸਮੱਸਿਆ ਸੰਬੰਧੀ ਸਾਨੂੰ ਅਣਗਹਿਲੀ ਨਾ ਵਰਤਦੀਆਂ ਸਮੇਂ ਸਿਰ ਦੰਦਾਂ ਦੇ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਯੋਗ ਇਲਾਜ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਦੰਦਾਂ ਨੂੰ ਸਾਫ਼ ਰੱਖਣ ਲਈ ਰੋਜ਼ਾਨਾ ਟੂਥ ਬ੍ਰਸ਼ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਦੰਦਾਂ ਦੀ ਸਫ਼ਾਈ ਲਈ ਜ਼ਿਆਦਾ ਸਖ਼ਤ ਟੂਥ ਬ੍ਰਰਸ਼ ਦੀ ਵਰਤੋਂ ਨਹੀਂ ਕਰਨੀ ਚਾਹਦੀ। ਜ਼ਰੂਰਤ ਤੋਂ ਜ਼ਿਆਦਾ ਮਿੱਠਾ ਅਤੇ ਦੇਰ ਰਾਤ ਭੋਜਨ ਕਰ ਕਿ ਬਿਨ੍ਹਾਂ ਬੁਰਸ਼ ਕੀਤੇ ਸੌਣਾ ਦੰਦਾਂ ਦੇ ਵਿੱਚ ਕੈਵੀਟੀ ਬਣਾਉਦਾ ਹੈ ਜਿਸ ਨਾਲ ਦੰਦ ਕਮਜ਼ੋਰ ਅਤੇ ਦੰਦਾਂ `ਚ ਜਲਦੀ ਕਿੜਾ ਲੱਗ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੰਦਾਂ ਲਈ ਵਰਤੇ ਜਾਣ ਵਾਲੇ ਟੂਥ ਬਰੂਸ਼ ਨੂੰ 3 ਤੋਂ 4 ਮਹੀਨੇ ਤੱਕ ਬਦਲ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੰਦਾਂ ਅਤੇ ਮੁੰਹ `ਚ ਕੋਈ ਰੋਗ ਹੋਣ `ਤੇ ਜਿਵੇ ਛਾਲੇ, ਦੰਦਾਂ `ਚ ਕਿੜਾ, ਠੰਡਾਂ ਗਰਮ ਲੱਗਣਾ ਆਦਿ ਦੰਦਾਂ ਸੰਬੰਧੀ ਕਿਸੇ ਹੋਰ ਤਰ੍ਹਾਂ ਦੇ ਰੋਗ ਹੋਣ `ਤੇ ਜਲਦ ਨਜਦੀਕੀ ਸਰਕਾਰੀ ਸਿਹਤ ਕੇਂਦਰ `ਚ ਜਾ ਕਿ ਦੰਦਾਂ ਦੇ ਮਾਹਿਰ ਡਾਕਟਰ ਨੂੰ ਦਿਖਾਉਣ ਦੀ ਸਲਾਹ ਦਿੱਤੀ।

Leave a Reply

Your email address will not be published. Required fields are marked *