ਨਵੀਂ ਦਿੱਲੀ ( ਦਾ ਮਿਰਰ ਪੰਜਾਬ)-ਪਿਛਲੇ ਕੁਝ ਸਮੇਂ ਤੋਂ ਫਰਾਰ ਚੱਲ ਰਹੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਪਪਲਪ੍ਰੀਤ ਸਿੰਘ ਨੂੰ ਦਿੱਲੀ ਦੀ ਸਪੈਸ਼ਲ ਸੈਲ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਹੁਣ ਤੱਕ ਹਾਸਲ ਹੋਈ ਜਾਣਕਾਰੀ ‘ਚ ਪੱਪਲਪ੍ਰੀਤ ਸਿੰਘ ਨੂੰ ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਫੜਿਆ ਹੈ। ਦੱਸ ਦਈਏ ਕਿ ਪਾਪਲਪ੍ਰੀਤ ਵੀ ਅੰਮ੍ਰਿਤਪਾਲ ਦੇ ਨਾਲ ਫਰਾਰ ਹੋਇਆ ਸੀ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਹੈ।





