*ਕਲਯੁੱਗੀ ਜੇਠ ਨੇ ਆਪਣੀ ਛੋਟੀ ਭਰਜਾਈ ਨੂੰ ਬੁਰੀ ਤਰ੍ਹਾਂ ਕੁੱਟਿਆ, ਪੁਲਿਸ ਨੇ ਨਹੀਂ ਕੀਤੀ ਕਾਰਵਾਈ, ਸੋਸ਼ਲ ਮੀਡੀਆ ‘ਤੇ ਹੋਈ ਲੜਾਈ ਦੀ ਸੀਸੀਟੀਵੀ ਫੁਟੇਜ ਵਾਇਰਲ*

पंजाब
Spread the love

ਜਲੰਧਰ, 10 ਅਪ੍ਰੈਲ (ਜਸਪਾਲ ਕੈਂਥ) ਕਲਯੁਗੀ ਜੇਠ ਵੱਲੋਂ ਆਪਣੀ ਹੀ ਛੋਟੀ ਭਰਜਾਈ ਨੂੰ ਬੁਰੀ ਤਰ੍ਹਾਂ ਕੁੱਟਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਦਰਅਸਲ ਇਹ ਘਟਨਾ 3 ਅਪ੍ਰੈਲ ਦੀ ਜੋਤੀ ਨਗਰ ਦੀ ਦੱਸੀ ਜਾ ਰਹੀ ਹੈ। ਦੂਜੇ ਪਾਸੇ ਪੀੜਤ ਰਿਤੂ ਪਤਨੀ ਅਮਿਤ ਕੁਮਾਰ ਵਾਸੀ 14 ਜੋਤੀ ਨਗਰ ਨੇ ਦੱਸਿਆ ਕਿ ਉਸ ਦਾ ਜੇਠ ਅਸ਼ਵਨੀ ਕੁਮਾਰ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਹੈ।

3 ਅਪ੍ਰੈਲ ਨੂੰ ਅਸ਼ਵਨੀ ਕੁਮਾਰ ਨੇ ਮੇਰੇ ਘਰ ਦੀ ਸੀਵਰੇਜ ਪਾਈਪ ਨੂੰ ਤੋੜਨਾ ਸ਼ੁਰੂ ਕਰ ਦਿੱਤਾ, ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਅਸ਼ਵਨੀ ਕੁਮਾਰ ਨੇ ਬਾਹਰੋਂ ਗੁੰਡੇ ਬੁਲਾ ਕੇ ਗੁੰਡਾਗਰਦੀ ਕੀਤੀ ਅਤੇ ਮੈਨੂੰ ਇਕੱਲੀ ਦੇਖ ਕੇ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ। ਹੰਗਾਮਾ ਹੁੰਦਾ ਦੇਖ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਸ ਨੂੰ ਸੂਚਿਤ ਕੀਤਾ, ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕਰਦੇ ਹੋਏ ਔਰਤ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਾਇਆ ਪਰ 1 ਹਫਤਾ ਬੀਤ ਜਾਣ ‘ਤੇ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰਿਤੂ ਨੇ ਦੱਸਿਆ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਸਬੰਧੀ ਥਾਣਾ ਨੰਬਰ 6 ਦੇ ਏ.ਐਸ.ਆਈ ਸੁਖਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਜ ਮੈਂ ਆਪਣੀ ਸਿਹਤ ਖਰਾਬ ਹੋਣ ਕਾਰਨ ਛੁੱਟੀ ‘ਤੇ ਹਾਂ ਤੇ ਕੱਲ੍ਹ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਪੀੜਤ ਰਿਤੂ ਦੇ ਪਤੀ ਅਮਿਤ ਕੁਮਾਰ ਨੇ ਦੋਸ਼ ਲਾਇਆ ਹੈ ਕਿ ਅਸ਼ਵਨੀ ਕੁਮਾਰ ਉਸ ਦਾ ਸਕਾ ਭਰਾ ਹੈ, ਉਸ ਦੀ ਭਰਜਾਈ ਬਿਮਾਰ ਹੋਣ ਕਾਰਨ ਉਸ ਨੇ ਅਸ਼ਵਨੀ ਕੁਮਾਰ ਨੂੰ ਰਹਿਣ ਲਈ ਘਰ ਦੇ ਦੂਜੇ ਪਾਸੇ ਜਗ੍ਹਾ ਦਿੱਤੀ ਪਰ ਅਸ਼ਵਨੀ ਕੁਮਾਰ ਨੇ ਇਸ ਦਾ ਫਾਇਦਾ ਉਠਾਇਆ ਤੇ ਕਬਜੇ ਦੀ ਕੋਸ਼ਿਸ਼ ਕੀਤੀ। ਇਸ ਉਪਰੰਤ ਅਸ਼ਵਨੀ ਨੇ ਮੇਰੇ ‘ਤੇ ਮਾਣਯੋਗ ਅਦਾਲਤ ‘ਚ ਕੇਸ ਦਾਇਰ ਕਰ ਦਿੱਤਾ ਉਕਤ ਘਰ ਤੇ ਜਮੀਨ ਦਾ ਕੇਸ ਮਾਨਯੋਗ ਅਦਾਲਤ ਵਿੱਚ ਮੈਂ ਜਿੱਤ ਚੁੱਕਾ ਹਾਂ।ਇਸ ਕਾਰਨ ਅਸ਼ਵਨੀ ਕੁਮਾਰ ਅਕਸ਼ਰ ਸਾਡੇ ਨਾਲ ਲੜਦਾ ਝਗੜਦਾ ਰਹਿੰਦਾ ਹੈ।

Leave a Reply

Your email address will not be published. Required fields are marked *