ਰੋਪੜ( ਦਾ ਮਿਰਰ ਪੰਜਾਬ)-ਸਿੱਖ ਪੰਥ ਦੀ ਮਹਾਨ ਹਸਤੀ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਸਚਖੰਡ ਜਾ ਬਿਰਾਜੇ ਹਨ। ੳਨਾ ਦੀ ਮਿਠੀ ਯਾਦ ਨੂੰ ਸਮਰਪਿਤ ਮਹਾਨ ਸਮਾਗਮ ਗੁਰਦੁਆਰਾ ਸਚਖੰਡ ਈਸ਼ਰ ਦਰਬਾਰ ਸਾਹਿਬ ਫੂਲ ਖੁਰਦ ਰੋਪੜ ਵਿੱਖੇ ਮਿਤੀ 23 ਅਪ੍ਰੈਲ ਦਿਨ ਐਤਵਾਰ ਨੂੰ ਕਰਵਾਏ ਜਾਣਗੇ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਮਹਾਨ ਕੀਰਤਨ ਦਰਬਾਰ, ਸੰਤ ਸੰਮੇਲਨ ਹੋਣਗੇ। ਇਸ ਮੌਕੇ ਸੰਤ ਮਹਾਂਪੁਰਸ਼, ਰਾਗੀ,ਢਾਡੀ ਅਤੇ ਵਿਦਵਾਨ ਸਜਣ ਸੰਗਤਾਂ ਦੇ ਦਰਸ਼ਨ ਕਰਨਗੇ।ਹੋਰ ਜਾਣਕਾਰੀ ਦਿੰਦਿਆ ਭਾਈ ਸੁਰਜਨ ਸਿੰਘ ਭਾਈ ਜੁਝਾਰ ਸਿੰਘ ਅਤੇ ਡਾ. ਪੀ.ਐਸ ਕੰਗ ਨੇ ਦੱਸਿਆ ਕਿ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਦੇ ਪਿਆਰ ਵਾਲੀ ਸੰਗਤ ਪਿੰਡ ਪਿੰਡ, ਸ਼ਹਿਰ ਸ਼ਹਿਰ ਅਤੇ ਦੇਸ਼-ਵਿਦੇਸ਼ ਵਿੱਚ ਬਾਬਾ ਮਾਨ ਸਿੰਘ ਜੀ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਰਹੀ ਹੈ। ਜਲੰਧਰ ਵਿਚ ਵੀ 4 ਮਈ ਨੂੰ ਮਹਾਨ ਸਮਾਗਮ ਕਰਵਾਏ ਜਾਣਗੇ। ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਦੁਆਰਾ ਚਲਾਈ ਮੁਹਿੰਮ ਤਹਿਤ ਬੇਅੰਤ ਪ੍ਰਕਾਰ ਦੇ ਪਕਵਾਨ ਮੌਜੂਦਾ ਮੁਖੀ ਸੰਤ ਮਹਾਂਪੁਰਸ਼ ਸੰਤ ਬਾਬਾ ਮੋਹਣ ਸਿੰਘ ਜੀ ਪਿਹੋਵੇ ਵਾਲਿਆਂ ਦੁਆਰਾ ਤਿਆਰ ਕਰਵਾ ਕੇ ਸੰਗਤਾਂ ਨੂੰ ਛਕਾਏ ਜਾਣਗੇ। ਸੰਤ ਮਹਾਂਪੁਰਸ਼ ਸੰਤ ਬਾਬਾ ਮੋਹਣ ਸਿੰਘ ਜੀ ਪਿਹੋਵੇ ਵਾਲਿਆਂ ਵੱਲੋਂ ਸੰਗਤਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਜੀ।





