ਲੋਹੀਆਂ ਖ਼ਾਸ 5 ਅਗਸਤ (ਰਾਜੀਵ ਕੁਮਾਰ ਬੱਬੂ) -ਪਿਛਲੇ ਕੋਰੋਨਾ ਮਹਾਂਮਾਰੀ ਦੋਰਾਨ ਕੀਤੀ ਗਈ ਤਾਲਾਬੰਦੀ ਸਮੇ ਆਟਾ ਦਾਲ ਸਕੀਮ ਤਹਿਤ ਕਾਰਡ ਹੋਲਡ ਲਾਭਪਾਤਰੀਆਂ ਲਈ ਪਰ ਜੀ ਲਈ ਦੱਸ ਕਿਲੋ ਕਣਕ ਦੀ ਵੰਡ ਸਮੇਂ ਪਰ ਜੀ ਨੂੰ ਪੰਜ ਕਿਲੋ ਕਣਕ ਦਿੱਤੀ ਗਈ ਜਿਸ ਤੇ ਰੋਸ਼ ਵਜੋ ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਗੁਰਚਰਨ ਸਿੰਘ ਅਟਵਾਲ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਅਰੋੜਾ ਵੱਲੋ ਵਿਰੋਧ ਕਰਦੇ ਹੋਏ ਪਿੰਡ ਦੀ ਸਰਪੰਚ ਬੀਬੀ ਸੁਖਜਿੰਦਰ ਕੌਰ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਸਰਪੰਚ ਸੁਖਜਿੰਦਰ ਕੌਰ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਕਣਕ ਡੀ ਵੰਡ ਪਿੰਡ ਕੰਗ ਕਲਾਂ ਦੀ ਪੰਚਾਇਤ ਦੀ ਸਹਿਮਤੀ ਨਾਲ ਵੰਡ ਹੋ ਹੋ ਰਹੀ ਸੀ ਪਰ ਮੈਨੂੰ ਇਸ ਦੀ ਘੱਟ ਵੰਡ ਬਾਰੇ ਬਿਲਕੁੱਲ ਨਹੀਂ ਪਤਾ ਸੀ ਇਸ ਬਾਰੇ ਤੁਸੀ ਖੁਰਾਕ ਵਿਭਾਗ ਅਫ਼ਸਰ ਮੈਡਮ ਅਮਨਦੀਪ ਕੌਰ ਨਾਲ ਗੱਲ ਕਰ ਸਕਦੇ ਹੋ ਜਦ ਫੂਡ ਸਪਲਾਈ ਵਿਭਾਗ ਅਫ਼ਸਰ ਮੈਡਮ ਅਮਨਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਡੀਪੂ ਹੋਲਡਰ ਤੋ ਬਗੈਰ ਪਿੰਡ ਦੀ ਪੰਚਾਇਤ ਦੀ ਸਹਿਮਤੀ ਨਾਲ ਕਣਕ ਦੀ ਵੰਡ ਕੀਤੀ ਜਾ ਰਹੀ ਹੈ ਜਿਸ ਤੇ ਸਰਕਾਰ ਵੱਲੋਂ ਹੀ ਕਣਕ ਘੱਟ ਆਈ ਹੋਣ ਕਰਕੇ ਦੱਸ ਕਿਲੋ ਦੀ ਥਾਂ ਤੇ ਪੰਜ ਕਿਲੋ ਦੇ ਹਿਸਾਬ ਨਾਲ ਵੰਡੀ ਜਾ ਰਹੀ ਹੈ ਤਾਂ ਕਿ ਸਾਰੇ ਹੀ ਲਾਭਪਾਤਰੀ ਨੂੰ ਵੰਡ ਕੀਤੀ ਜਾ ਸਕੇ ਬਾਕੀ ਦੀ ਬਕਾਇਆ ਕਣਕ ਦਾ ਦੋ ਚਾਰ ਦਿਨਾਂ ਵਿਚ ਹੀ ਭੁਗਤਾਨ ਕੀਤਾ ਜਾਏਗਾ। ਇਸ ਮੋਕੇ ਸਤਨਾਮ ਸਿੰਘ ਪੰਚ, ਬਲਜੀਤ ਕੌਰ ਪੰਚ, ਬਲਜੀਤ ਸਿੰਘ ਪੰਚ, ਕੁਲਵੰਤ ਸਿੰਘ, ਗੁਰਮੇਜ ਸਿੰਘ, ਹਰਵਿੰਦਰ ਸਿੰਘ ਆਦਿ ਹਾਜਰ ਸਨ।





