ਲੋਹੀਆਂ ਖ਼ਾਸ (ਰਾਜੀਵ ਕੁਮਾਰ ਬੱਬੂ) ਲੋਹੀਆਂ ਖ਼ਾਸ ਦੇ ਨੇੜਲੇ ਪਿੰਡ ਕੰਗ ਕਲਾਂ ਵਿਖੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਬਾਬਾ ਪੰਜ ਪੀਰ ਦਾ ਸਾਲਾਨਾ ਮੇਲਾ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਇਸ ਮੌਕੇ ਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਚਾਦਰ ਅਤੇ ਝੰਡੇ ਦੀ ਰਸਮ ਨਿਭਾਈ ਗਈ। ਇਸ ਮੌਕੇ ਪੰਜਾਬ ਦੇ ਮਸ਼ਹੂਰ ਗਾਇਕਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਅਤੇ ਇਸ ਮੌਕੇ ਲੰਗਰ ਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਇਲਾਕੇ ਦੀਆਂ ਸੰਗਤਾਂ ਵੱਲੋਂ ਲਗਾਈ ਗਈ । ਇਸ ਮੇਲੇ ਵਿੱਚ ਇੱਕ ਖਾਸ ਲੰਗਰ ਵੀ ਲਗਾਇਆ ਗਿਆ ਜੋ ਕਿ ਖਿੱਚ ਦਾ ਕੇਂਦਰ ਸੀ , ਉਹ ਸੀ *ਬੂਟਿਆਂ ਦਾ ਲੰਗਰ* ਜਿਸ ਵਿਚ ਤਰ੍ਹਾਂ ਤਰ੍ਹਾਂ ਦੇ ਬੂਟੇ ਵੰਡੇ ਗਏ, ਮੋਜੂਦਾ ਹਾਲਾਤਾਂ ਨੂੰ ਵੇਖਦਿਆਂ ਬਹੁਤ ਹੀ ਜ਼ਰੂਰੀ ਹੈ।
ਇਸ ਲੰਗਰ ਦੀ ਸੇਵਾ ਨਿਭਾਈ ਆਮ ਆਦਮੀ ਪਾਰਟੀ ਦੇ ਜਸਵੀਰ ਜਲਾਲਪੁਰੀ SC wing ਪ੍ਰਧਾਨ, ਗੁਰਦੇਵ ਪਿਪਲੀ ਪ੍ਰਧਾਨ ਕਿਸਾਨ ਵਿੰਗ ਆਮ ਆਦਮੀ ਪਾਰਟੀ, ਪ੍ਰਭਜੋਤ ਸਿੰਘ, ਕੁਲਵੰਤ ਸਿੰਘ, ਸਰਬਜੀਤ ਸਾਹਬ, ਵਾਤਾਵਰਨ ਮਿੱਤਰਤਾ ਸੁਸਾਇਟੀ ਦੇ ਸਲਿੰਦਰ ਪਾਲ ਸਿੰਘ ਲੋਹੀਆਂ ਵੀ ਹਾਜ਼ਰ ਸਨ।





