ਪੈਰਿਸ 24 ਜੂਨ (ਭੱਟੀ ਫਰਾਂਸ ) ਫਰਾਂਸ ਨਿਵਾਸੀ ਬਲਵਿੰਦਰ ਸਿੰਘ ਥਿੰਦ ਉਰਫ ਪ੍ਰਜੀਆਂ ਦੇ ਸਤਿਕਾਰ ਯੋਗ ਪਿਤਾ ਸਰਦਾਰ ਪੂਰਨ ਸਿੰਘ ਜਿਹੜੇ ਕਿ ਆਪਣੇ ਸੁਆਸਾ ਦੀ ਪੂੰਝੀ ਨੂੰ ਖ਼ਤਮ ਕਰਦੇ ਹੋਏ ( ਘੱਲਹਿ ਆਵਹਿ ਨਾਨਕਾ ਸੱਦਹਿ ਉਠੀ ਜਾਏ ) ਦੇ ਮਹਾਵਾਕਿ ਅਨੁਸਾਰ ਪਰਲੋਕ ਜਾ ਬਿਰਾਜੇ ਹਨ ਦੇ ਅਕਾਲ ਚਲਾਣੇ ਉੱਪਰ ਸੁਖਵੀਰ ਸਿੰਘ ਕੰਗ ਅਤੇ ਰਾਜਬੀਰ ਸਿੰਘ ਤੁੰਗ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ | ਸਰਦਾਰ ਪੂਰਨ ਸਿੰਘ (84) ਪਿੰਡ ਪਰਜੀਆਂ ਖੁਰਦ (ਸ਼ਾਹਕੋਟ) ਜਿਲ੍ਹਾ ਜਲੰਧਰ ਜਿਹੜੇ ਕਿ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਲੇਕਿਨ ਹਫਤਾ ਭਰ ਪਹਿਲਾਂ ਉਨ੍ਹਾਂ ਦੀ ਤਬੀਅਤ ਜਿਆਦਾ ਖਰਾਬ ਹੋ ਗਈ ਸੀ, ਸੋਂ ਬੀਤੇ ਕੱਲ ਉਨ੍ਹਾਂ ਨੇ ਆਪਣੇ ਆਖਰੀ ਸੁਆਸ ਆਪਣੇ ਜੱਦੀ ਪਿੰਡ ਅਤੇ ਆਪਣੇ ਜੱਦੀ ਘਰ ਵਿੱਚ ਹੀ ਆਪਣੇ ਪਰਿਵਾਰਿਕ ਮੈਂਬਰਾਂ ਦੀ ਹਾਜ਼ਰੀ ਵਿੱਚ ਤਿਆਗੇ | ਉਨ੍ਹਾਂ ਦੇ ਇਸ ਸਦੀਵੀ ਵਿਛੋੜੇ ਉੱਪਰ ਰਾਜਬੀਰ ਸਿੰਘ ਤੁੰਗ ਅਤੇ ਸੁਖਵੀਰ ਸਿੰਘ ਕੰਗ ਨੇ ਦੁੱਖ ਦਾ ਇਜਹਾਰ ਕਰਦੇ ਹੋਏ ਕਿਹਾ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚ ਥਿੰਦ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਬਾਪੂ ਜੀ ਦੀ ਵਿਛੜੀ ਹੋਈ ਰੂਹ ਨੁੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਥਿੰਦ ਪਰਿਵਾਰ ਨੁੰ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ |





