*ਸੰਘਰਸ਼ ਸਾਨੂੰ ਮਹਾਪੁਰਖਾਂ ਦੇ ਅੰਦੋਲਨ ਵਿਚੋਂ ਗੁੜਤੀ ਵਿੱਚ ਮਿਲਿਆ ,ਲੋਕਹਿੱਤ ਲਈ ਸੰਘਰਸ਼ ਮਰਦੇ ਦਮ ਤੱਕ ਜਾਰੀ ਰਹੇਗਾ-ਐਡਵੋਕੇਟ ਬਲਵਿੰਦਰ ਕੁਮਾਰ*

देश पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜਲੰਧਰ ਲੋਕਸਭਾ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਸਈਪੁਰ ਦੇ ਮਾਮਲੇ ਵਿਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਬਸਪਾ ਵਰਕਰਾਂ ਤੇ ਨਜਾਇਜ ਲਾਠੀਚਾਰਜ ਕੀਤਾ ਹੋ। ਉਨ੍ਹਾਂ ਕਿਹਾ ਕਿ ਸਈ ਪੁਰ ਵਿਖੇ ਸਥਿਤ ਬਾਬਾ ਸਾਹਬ dr ਭੀਮ ਰਾਓ ਅੰਬੇਦਕਰ ਪਾਰਕ ਪੂਰੇ ਦੇ ਲੋਕਾਂ ਨੇ ਕਰੀਬ ਦਸ ਸਾਲ ਪਹਿਲਾਂ ਬਣਾਇਆ ਸੀ ਤੇ ਉਦੋਂ ਤੋਂ ਹੀ ਇਥੇ ਬਾਬਾ ਸਾਹਬ ਦੇ ਜਨਮ ਦਿਵਸ ਮਨਾਉਂਦੇ ਆ ਰਹੇ ਹਨ ਤੇ ਹੁਣ 13 ਜੂਨ ਨੂੰ ਨਿਗਮ ਨੇ ਪਾਰਕ ਵਿਚ ਬਣੇ ਬਾਬਾ ਸਾਹਬ dr ਭੀਮ ਰਾਓ ਅੰਬੇਦਕਰ ਮੰਚ ਨੂੰ ਤੋੜ ਦਿੱਤਾ ਤੇ ਬਾਬਾ ਸਾਹਬ ਦੇ ਪੈਰੋਕਾਰਾ ਨੇ ਖੁਦ ਬਾਬਾ ਸਾਹਬ ਦਾ 18 ਜੂਨ ਨੂੰ ਬੁੱਤ ਲਗਾ ਕੇ ਇਹ ਮੰਚ ਬਣਾਉਣਾ ਸ਼ੁਰੂ ਕੀਤਾ ਸੀ। ਪਰ ਆਪ ਸਰਕਾਰ ਦੀ ਸ਼ਹਿ ਪ੍ਰਾਪਤ ਲੋਕਾ ਨੇ 25 ਜੂਨ ਨੂੰ ਉਸ ਮੰਚ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਤਾਂ ਕਿ ਉੱਥੋਂ ਬੁੱਤ ਹਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਸਪਾ ਵਰਕਰਾਂ ਨੇ ਇਸਦਾ ਵਿਰੋਧ ਕੀਤਾ ਪਰ ਪੁਲਿਸ ਨੇ ਬਾਬਾ ਸਾਹਬ ਦੇ ਬੁੱਤ ਹਟਾਉਣ ਵਿਚ ਲੋਕਾਂ ਦਾ ਪੱਖ ਪੁਰਦਿਆ ਬਸਪਾ ਵਰਕਰਾਂ ਤੇ ਹੀ ਲਾਠੀਚਾਰਜ ਕਰ ਦਿੱਤਾ ਤੇ ਧੱਕੇਸ਼ਾਹੀ ਕਰਦੇ ਹੋਏ ਬਸਪਾ ਆਗੂ ਐਡਵਕੇਟ ਬਲਵਿੰਦਰ ਕੁਮਾਰ, ਸ਼ਾਦੀ ਲਾਲ ਬੱਲ, ਰੂਬੀ ਬੱਲ, ਸ਼ਾਮ ਕਟਾਰੀਆ, ਰਵੀ ਵਿਰਦੀ, ਕਰਨ ਹੀਰ, ਟੀਟਾ ਨੂੰ ਗ੍ਰਿਫਤਾਰ ਕਰ ਲਿਆ। ਇਸਦੇ ਵਿਰੋਧ ਵਿਚ ਬਸਪਾ ਵਰਕਰਾਂ ਨੇ ਪੂਰੇ ਜਲੰਧਰ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਪੁਲਿਸ ਲਾਈਨ ਜਿੱਥੇ ਬਸਪਾ ਵਰਕਰਾਂ ਨੂੰ ਲੈ ਕੇ ਗਏ ਸੀ, ਉਥੇ ਵੱਡੀ ਗਿਣਤੀ ਵਿਚ ਬਸਪਾ ਵਰਕਰਾਂ ਨੇ ਇਕੱਠੇ ਹੋ ਕੇ ਜਾਮ ਲਗਾ ਦਿੱਤਾ। ਇਸ ਤਰਾਂ ਹੀ ਬੂਟਾ ਮੰਡੀ ਜਾਮ ਲਗਾਇਆ ਗਿਆ, ਫਗਵਾੜਾ ਤੇ ਅਲਾਵਲਪੁਰ ਜਾਮ ਲਗਾਇਆ ਗਿਆ ਤੇ ਜਦੋ ਬਸਪਾ ਵਰਕਰਾਂ ਨੂੰ ਛੱਡਿਆ ਉਦੋਂ ਪੁਲਿਸ ਲਾਈਨ ਵਾਲਾ ਜਾਮ ਖੋਲਿਆ।ਐਡਵੋਕੇਟ ਬਲਵਿੰਦਰ ਕੁਮਾਰ ਨੇ ਅੱਗੇ ਕਿਹਾ ਕਿ ਸੰਘਰਸ਼ ਸਾਨੂੰ ਮਹਾਪੁਰਖਾਂ ਦੇ ਅੰਦੋਲਨ ਵਿਚੋਂ ਗੁੜਤੀ ਵਿੱਚ ਮਿਲਿਆ ,ਲੋਕਹਿੱਤ ਲਈ ਸੰਘਰਸ਼ ਮਰਦੇ ਦਮ ਤੱਕ ਜਾਰੀ ਰਹੇਗਾ।

Leave a Reply

Your email address will not be published. Required fields are marked *