ਪੈਰਿਸ 30 ਜੂਨ ( ਭੱਟੀ ਫਰਾਂਸ ) ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰਾਂ ਦੀ ਮੀਟਿੰਗ ( ਪੰਜਾਬ ਸਰਕਾਰ ਵੱਲੋਂ ਸਿੱਖ ਮਸਲਿਆਂ ਵਿੱਚ ਬੇਮਤਲਬੀ ਦਖਲ ਅੰਦਾਜ਼ੀ ਵਿਰੁੱਧ ) ਇਟਲੀ ਦੇ ਸ਼ਹਿਰ ਬ੍ਰੇਸ਼ੀਆ ਵਿੱਖੇ ਅੱਠ ਜੁਲਾਈ ਦੀ ਸ਼ਾਮ ਨੂੰ ਹੋ ਰਹੀ ਹੈ,

ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰਾਂ ਤੋਂ ਇਲਾਵਾ ਸ਼੍ਰੀ ਭਗਵਾਨ ਸਿੰਘ ਚੌਹਾਨ, ਬਸਪਾ ਭਾਰਤ ਦੇ ਸੀਨੀਅਰ ਆਗੂ ਜਿਹੜੇ ਕਿ ਕਈ ਸੂਬਿਆਂ ਦੇ ਇੰਚਾਰਜ ਵੀ ਰਹੇ ਹਨ ਅਤੇ ਅੱਜਕਲ੍ਹ ਯੌਰਪ ਦੇ ਦੌਰੇ ਤੇ ਆਏ ਹੋਏ ਹਨ ਉਹ ਵੀ ਇਸ ਮੀਟਿੰਗ ਵਿੱਚ ਸਪੈਸ਼ਲ ਸੱਦੇ ਤੇ ਆਪਣੇ ਸਾਥੀਆਂ ਸਾਹਿਤ ਸ਼ਿਰਕਤ ਕਰਨਗੇ | ਸੋ ਇਨ੍ਹਾਂ ਸਾਰਿਆਂ ਦੇ ਵਿਚਾਰ ਸੁਣਨ ਅਤੇ ਸਲਾਹ ਮਸ਼ਵਰਾ ਦੇਣ ਵਾਸਤੇ ਅਗਰ ਕੋਈ ਵੀਰ ਆਉਣਾ ਚਾਹੇ ਤਾਂ ਇਸ ਮੀਟਿੰਗ ਵਿੱਚ ਹਾਜ਼ਰੀ ਲਗਵਾ ਸੱਕਦਾ ਹੈ, ਬਸ਼ਰਤੇ ਕਿ ਉਹ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਸੋਚ ਤੇ ਪਹਿਰਾ ਦਿੰਦਾ ਹੋਵੇ | ਅਗਰ ਯੂਰਪ ਦਾ ਕ਼ੋਈ ਅਹੁਦੇਦਾਰ ਜਾਂ ਮੈਂਬਰ ਕਿਸੇ ਕਾਰਨ ਮੀਟਿੰਗ ਵਿੱਚ ਨਾ ਪਹੁੰਚ ਸੱਕਦਾ ਹੋਵੇ ਤਾਂ ਉਹ ਟੈਲੀਫੋਨ ਕਾਨਫਰੰਸ ਰਾਹੀਂ ਵੀ ਆਪਣੀ ਹਾਜ਼ਰੀ ਲਗਵਾ ਸਕੇਗਾ | ਮੀਟਿੰਗ ਦਾ ਨਿਰਧਾਰਿਤ ਸਮਾਂ ਅਤੇ ਸਥਾਨ ਮੀਟਿੰਗ ਤੋਂ ਦੋ ਦਿਨ ਪਹਿਲਾਂ ਹੀ ਗਰੁੱਪ ਵਿੱਚ ਪਾ ਕੇ ਸਾਰਿਆਂ ਨੂੰ ਹੀ ਸੂਚਿਤ ਕਰ ਦਿੱਤਾ ਜਾਵੇਗਾ |
ਦੂਸਰਾ ਇਸ ਖ਼ਬਰ ਰਾਹੀਂ ਜਰੂਰੀ ਸੂਚਨਾ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਕਿਸੇ ਵੀ ਵਿਦੇਸ਼ੀ ਯੂਰਪੀਅਨ ਯੂਨਿਟ ਨੂੰ ਭੰਗ ਨਹੀਂ ਕੀਤਾ ਗਿਆ , ਅਗਰ ਕਿਸੇ ਨੇ ਕ਼ੋਈ ਸੂਚਨਾ ਇਸ ਬਾਰੇ ਕੋਈ ਸੂਚਨਾ ਤੂਹਾਨੂੰ ਕਿਸੇ ਨੇ ਦਿੱਤੀ ਹੈ ਤਾਂ ਉਹ ਅਫਵਾਹ ਹੋ ਸਕਦੀ ਹੈ ਹਰ ਵਰਕਰ ਪਹਿਲਾਂ ਦੀ ਤਰਾਂ ਆਪੋ ਆਪਣੇ ਅਹੁਦੇ ਤੇ ਬਰਕਰਾਰ ਹੈ ਅਤੇ ਬਰਕਰਾਰ ਰਹੇਗਾ, ਇਸ ਕੜਕੇ ਕ਼ੋਈ ਵੀ ਦੋਚਿਤੀ ਵਿੱਚ ਨਾ ਰਹੇ | ਅੱਠ ਤਰੀਕ ਦੀ ਮੀਟਿੰਗ ਵਿੱਚ ਇਸ ਬਾਰੇ ਫਿਰ ਦੁਬਾਰਾ ਐਲਾਨ ਕਰ ਦਿੱਤਾ ਜਾਵੇਗਾ | ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸਿਪਾਹੀ ਭਗਵੰਤ ਮਾਨ ਦੇ ਗਲਤ ਫੈਸਲਿਆਂ ਅਤੇ ਧੱਕੇਸ਼ਾਹੀਆਂ ਦਾ ਮੁਕਾਬਲਾ ਕਰਨ ਲਈ ਸਾਰੇ ਤਿਆਰ ਰਹਿਣ |
ਇਹ ਉਹ ਹੀ ਭਗਵੰਤ ਮਾਨ ਹੈ, ਜੋ ਦੂਸਰੀਆਂ ਪਾਰਟੀਆਂ ਦੇ ਨੇਤਾਵਾਂ ਦੀਆਂ ਸਕਿਉਰਿਟੀਆਂ ਤੇ ਸੁਆਲ ਉੱਠਾ ਕੇ ਮਜਾਕ ਕਰਦਾ ਸੀ ਤੇ ਅੱਜ ਆਪ ਖੁੱਦ ( ਉਹ ਵੀ ਖੁੱਦ ਆਪਣੇ ਪੰਜਾਬੀਆਂ ਤੋਂ ਡਰਦਾ ਮਾਰਾ, ਜਿਨ੍ਹਾਂ ਦੀਆਂ ਵੋਟਾਂ ਨਾਲ ਮੁੱਖ ਮੰਤਰੀ ਬਣਿਆ ਸੀ ) ਦੂਸਰਿਆਂ ਤੋਂ ਵੀ ਦੋ ਗੁਣਾ ਜਿਆਦਾ ਸਕਿਉਰਿਟੀ ਸਣੇ ਆਪਣੇ ਪਰਿਵਾਰ ਦੇ, ਗਮ ਦੇ ਸਾਏ ਹੇਠ, ਦਿਨ ਕੱਟੀ ਕਰ ਰਿਹਾ ਹੈ | ਸਤਾਈ ਹਜਾਰ ਨੌਕਰੀਆਂ ਪੱਕੀਆਂ ਕਰਨ ਦੇ ਸਰਕਾਰੀ ਇਸ਼ਤਿਹਾਰ ਦੇ ਕੇ ਵਾਹਵਾ ਖੱਟਣ ਵਾਲਾ ਭਗਵੰਤ ਮਾਨ ਅਸਲੀਅਤ ਵਿੱਚ ਸਿਰਫ ਦੋ ਸੌ ਪੈਂਤੀ ਨੌਕਰੀਆਂ ਹੀ ਦੇ ਸਕਿਆ ਹੈ, ਜ਼ੇਕਰ ਕਿਸੇ ਨੂੰ ਯਕ਼ੀਨ ਨਾ ਹੋਵੇ ਤਾਂ ਆਰ.ਟੀ. ਆਈ ਪਾ ਕੇ ਦਰਆਫਿਤ ਕਰ ਸਕਦਾ ਹੈ | ਹੋਰ ਵੀ ਬਹੁਤ ਸਾਰੇ ਮਸਲੇ ਵਿਚਾਰਾਂ ਅਤੇ ਸਲਾਹ ਮਸ਼ਵਰੇ ਕਰਨ ਉਪਰੰਤ ਇਸ ਮੀਟਿੰਗ ਵਿੱਚ ਉਠਾਏ ਜਾਣਗੇ |
ਇਨ੍ਹਾਂ ਮਸਲਿਆਂ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜਿੱਥੇ ਰੋਜਾਨਾ ਅਜੀਤ ਜਲੰਧਰ ਨਾਲ ਹੋ ਰਹੇ ਵਿਤਕਰੇ ਸਬੰਧੀ ਵਿਚਾਰਾਂ ਹੋਣਗੀਆਂ ਉੱਥੇ ਹੀ ਪੰਜਾਬ “ਚ ਵੱਧ ਰਹੀ ਕਤਲੋਗਾਰਤ ਅਤੇ ਨਸ਼ਿਆਂ ਦੀ ਫੈਲ ਰਹੀ ਭਰਮਾਰ ਤੇ ਵੀ ਚਿੰਤਾਜਨਕ ਸੁਆਲ ਜਵਾਬ ਹੋਣਗੇ |





