*ਮਸ਼ਹੂਰ ਸ਼ਾਇਰ ਨਰੇਸ਼ ਗੁਮਨਾਮ ਨੂੰ ਸ਼ਰਧਾਂਜਲੀਆਂ ਭੇਂਟ,ਹਿੰਦੀ ਤੇ ਉੁਰਦੂ ਦੇ ਗਜ਼ਲਗੋ ਨੇ ਮਰਨ ਉਪਰੰਤ ਆਪਣਾ ਸਰੀਰ ਮੈਡੀਕਲ ਖੋਜ਼ ਕਾਰਜਾਂ ਲਈ ਕੀਤਾ ਦਾਨ*

Uncategorized
Spread the love

ਤਲਵਾਡ਼ਾ, 20 ਨਵੰਬਰ (ਦੀਪਕ ਠਾਕੁਰ)-ਕੰਢੀ ਖ਼ੇਤਰ ਦੇ ਪ੍ਰਸਿੱਧ ਸ਼ਾਇਰ ਸਵ ਨਰੇਸ਼ ਗੁਮਨਾਮ ਜੋ ਪਿਛਲੇ ਦਿਨੀਂ ਸਦੀਵੀ ਵਿਛੋਡ਼ਾ ਦੇ ਗਏ ਸਨ, ਨੂੰ ਉਨ੍ਹਾਂ ਦੇ ਜੱਦੀ ਪਿੰਡ ਭਟੇਡ਼ ਵਿਖੇ ਪ੍ਰਾਥਰਨਾ ਸਭਾ ‘ਚ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ। ਪੱਤਰਕਾਰ ਰਾਜੀਵ ਓਸ਼ੋ ਦੇ ਪਿਤਾ ਨਰੇਸ਼ ਗੁਮਨਾਮ ਹਿੰਦੀ ਤੇ ਉਰਦੂ ਦੇ ਗਜ਼ਲਗੋ ਸਨ। ਜਨਾਬ ਨਰੇਸ਼ ਗੁਮਨਾਮ ਨੂੰ ਖ਼ੇਤਰ ਦੀਆਂ ਵੱਖ ਵੱਖ ਸਮਾਜਿਕ, ਸਿਆਸੀ, ਧਾਰਮਿਕ ਤੇ ਸਾਹਿਤਕ ਜਗਤ ਨਾਲ ਜੁਡ਼ੀਆਂ ਸਖਸ਼ਿਅਤਾਂ ਨੇ ਸ਼ਰਧਾਂਜਲੀ ਭੇਂਟ ਕੀਤੀ, ਪੇਸ਼ੇ ਤੋਂ ਮੁੱਖ ਅਧਿਆਪਕ ਸੇਵਾ ਮੁਕਤ ਹੋਏ ਨਰੇਸ਼ ਗੁਮਨਾਮ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਸਿੱਖਿਆ ਸ਼ਾਸਤਰੀ ਕੰਵਰ ਰਤਨ ਚੰਦ ਨੇ ਉਨ੍ਹਾਂ ਨੂੰ ਸਹੀ ਅਰਥਾਂ ‘ਚ ਆਦਰਸ਼ਵਾਦੀ ਆਖਦਿਆਂ ਕਿਹਾ ਕਿ ਉਨ੍ਹਾਂ ਨੇ ਉੱਚੇ ਸੁੱਚੇ ਅਸੂਲਾਂ ’ਤੇ ਡਟ ਕੇ ਪਹਿਰਾ ਦਿੱਤਾ। ਸੀਨੀਅਰ ਪੱਤਰਕਾਰ ਸੁਦਰਸ਼ਨ ਵਸ਼ਿਸ਼ਟ ਨੇ ਨਰੇਸ਼ ਗੁਮਨਾਮ ਦੇ ਪਰਿਵਾਰ ਪਿਛੋਕਡ਼, ਉਪਲਬਧੀਆਂ ਅਤੇ ਆਦਰਸ਼ਾਂ ਤੋਂ ਜਾਣੂ ਕਰਵਾਇਆ, ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾਡ਼ਾ ਦੇ ਮੀਤ ਪ੍ਰਧਾਨ ਡਾ ਅਮਰਜੀਤ ਅਨੀਸ ਨੇ ਆਪਣੇ ਵੈਰਾਗਮਈ ਗੀਤਾਂ ਰਾਹੀਂ ਅਤੇ ਐਡ ਰਘੁਵੀਰ ਸਿੰਘ ਟੇਰਕਿਆਣਾ ਨੇ ਸਾਹਿਤਕ ਸਾਂਝਾਂ ਦਾ ਜ਼ਿਕਰ ਕਰਦਿਆਂ ਭਾਵਪੂਰਤ ਸ਼ਰਧਾਂਜਲੀ ਭੇਂਟ ਕੀਤੀ। ਪ੍ਰੈਸੱ ਕਲੱਬ ਤਲਵਾਡ਼ਾ ਤੋਂ ਰਾਕੇਸ਼ ਸ਼ਰਮਾ, ਦੀਪਕ ਠਾਕੁਰ, ਸੁਰਿੰਦਰ ਸ਼ਰਮਾ, ਡੀ ਸੀ ਭਾਰਦਵਾਜ, ਰਮਨ ਟੰਡਨ, ਹਰਕਿਰਨ ਸਿੰਘ ਮਿੱਠੂ, ਬਲਦੇਵ ਰਾਜ ਟੋਹਲੂ, ਹਰੀਸ਼ ਅੰਬੀ ਆਦਿ ਨੇ ਵਿਛਡ਼ੀ ਰੂਹ ਨੂੰ ਸ਼ਰਧਾਂਜਲੀਆਂ ਦਿੱਤੀਆਂ। ਸਰਮਰਜੀਤ ਸਿੰਘ ਸ਼ਮੀ ਨੇ ਸਵ ਨਰੇਸ਼ ਗੁਮਨਾਮ ਵੱਲੋਂ ਪਾਈਆਂ ਪਿਰਤਾਂ ਜਿੰਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਮਰਨ ਉਪਰੰਤ ਆਪਣਾ ਸਰੀਰ ਮੈਡੀਕਲ ਖੋਜ਼ ਕਾਰਜਾਂ ਲਈ ਦਾਨ ਕਰਨਾ ਵਿਸ਼ੇਸ਼ ਹੈ, ਸਮਾਜ ਦੇ ਹਰ ਵਰਗ ਲਈ ਪ੍ਰੇਰਣਾ ਸਰੋਤ ਹੈ। ਜ਼ਿਕਰਯੋਗ ਕਿ ਉਨ੍ਹਾਂ ਨੇ ਆਪਣਾ, ਆਪਣੀ ਧਰਮ ਪਤਨੀ ਸਵਰਨ ਸ਼ਰਮਾ ਦੇ ਨਾਲ ਨਾਲ ਕਈ ਹੋਰ ਵਿਅਕਤੀਆਂ ਨੂੰ ਸਰੀਰ ਦਾਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਸ਼ਰਧਾਂਜਲੀ ਸਮਾਰੋਹ ‘ਚ ਰਾਜਿੰਦਰ ਮਹਿਤਾ, ਧਿਆਨ ਸਿੰਘ ‘ਚੰਦਨ’, ਡਾ ਵਿਸ਼ਾਲ ਧਰਵਾਲ, ਪੱਤਰਕਾਰ ਤੇ ਸ਼ਾਇਰਾ ਅਨੁਰਾਧਾ ਸ਼ਰਮਾ, ਐਡ ਆਰ ਐਸ ਸ਼ੇਰਗਿੱਲ, ਟ੍ਰੇਡ ਯੂਨੀਅਨ ਆਗੂ ਜਸਵੀਰ ਤਲਵਾਡ਼ਾ ਤੇ ਵਰਿੰਦਰ ਵਿੱਕੀ, ਪ੍ਰਿੰਸ ਸੁਧਾ ਚੰਡੀਗਡ਼੍ਹ ਆਦਿ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਸਰਪੰਚ ਤੇ ਪੰਚ, ਸਾਹਿਤਕਾਰ, ਪੱਤਰਕਾਰ ਤੇ ਹੋਰ ਸਨੇਹੀ ਸ਼ਾਮਲ ਹੋਏ।

 

Leave a Reply

Your email address will not be published. Required fields are marked *