*ਧੀਣਾ ਵਿੱਖੇ ਚੌਦਸ ਦਾ ਦੀਵਾਨ 2 ਜੁਲਾਈ ਦਿਨ ਐਤਵਾਰ ਨੂੰ-ਬਾਬਾ ਮੋਹਣ ਸਿੰਘ ਪਿਹੋਵਾ ਵਾਲੇ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ)-ਧੰਨ ਧੰਨ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਦੇ ਅਸਥਾਨ ਗੁਰਦੁਆਰ ਸੱਚਖੰਡ ਈਸ਼ਰ ਪ੍ਰਕਾਸ਼ ਧੀਣਾ ਜਲੰਧਰ ਵਿੱਖੇ ਚੌਦਸ ਦਾ ਦੀਵਾਨ 2 ਜੁਲਾਈ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ। ਸੰਤ ਮਹਾਂਪੁਰਸ਼ ਸੰਤ ਬਾਬਾ ਮੋਹਣ ਸਿੰਘ ਪਿਹੋਵਾ ਵਾਲਿਆ ਨੇ ਦੱਸਿਆ ਕਿ ਹਰ ਮਹੀਨੇ ਮਨਾਇਆ ਜਾਣ ਵਾਲਾ ਇਹ ਮਹਾਨ ਸਮਾਗਮ ਦੁਪਹਿਰ 12 ਵਜੇ ਤੋਂ ਸ਼ਾਮ ਤੱਕ ਚੱਲੇਗਾ। ਬਾਬਾ ਜੀ ਨੇ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਨੂੰ ਯਾਦ ਕਰਦਿਆ ਦੱਸਿਆ ਕਿ ਭਾਈ ਕਰਮ ਜੀਤ ਸਿੰਘ ਅਤੇ ਭਾਈ ਲਾਲ ਸਿੰਘ ਹਰ ਵਾਰ ਇਸ ਸਮਾਗਮ ਦਾ ਆਯੋਜਨ ਬੜੇ ਸੁਚੱਜੇ ਢੰਗ ਨਾਲ ਮਿਲ ਕੇ ਕਰਦੇ ਹਨ। ਭਾਈ ਅੰਗਰੇਜ ਸਿੰਘ, ਬਾਬਾ ਮਿਆਣੀ ਜੀ ਭਾਈ ਖੁਦਾ ਜੀ ਅਤੇ ਹੋਰ ਸਿੰਘ ਸੰਗਤਾਂ ਲਈ ਹਰ ਸੰਭਵ ਪ੍ਰਬੰਧ ਕਰਨ ਚ ਜੁਟੇ ਰਹਿੰਦੇ ਹਨ। ਬਾਬਾ ਮਹਿੰਦਰ ਸਿੰਘ ਜੀ ਲੰਗਰਾਂ ਦੀ ਸੇਵਾ ਕਰਦੇ ਹਨ। ਡਾ. ਪੀ.ਐਸ ਕੰਗ ਨੇ ਦੱਸਿਆ ਕਿ ਇਸ ਮਹਾਨ ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਣਗੇ।

Leave a Reply

Your email address will not be published. Required fields are marked *