ਜਲੰਧਰ (ਦਾ ਮਿਰਰ ਪੰਜਾਬ)-ਧੰਨ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹੀਨਾਵਾਰ ਚੌਦਸ ਦਾ ਦੀਵਾਨ ਪਿੰਡ ਧੀਣਾ ਜਲੰਧਰ ਵਿਚ ਮਨਾਇਆ ਜਾਵੇਗਾ। ਇਸ ਮਹਾਨ ਸਮਾਗਮ ਵਿਚ ਸੰਤ ਮਹਾਂਪੁਰਸ਼, ਰਾਗੀ ਢਾਡੀ ਕਵੀਸ਼ਰ ਅਤੇ ਹੋਰ ਬਹੁਤ ਵਿਦਵਾਨ ਸਜਣ ਸੰਗਤਾਂ ਦੇ ਦਰਸ਼ਨ ਕਰਨਗੇ। ਸੰਤ ਮਹਾਂਪੁਰਸ਼ ਸੰਤ ਬਾਬਾ ਮੋਹਣ ਸਿੰਘ ਪਿਹੋਵਾ ਲੰਗਰਾਂ ਵਾਲਿਆ ਨੇ ਦੱਸਿਆ ਕਿ ਇਸ ਮਹਾਨ ਸਮਾਗਮ ਦੀਆ ਤਿਆਰੀਆ ਭਾਈ ਲਾਲ ਸਿੰਘ, ਭਾਈ ਕਰਮ ਜੀਤ ਸਿੰਘ, ਭਾਈ ਅੰਗਰੇਜ ਸਿੰਘ, ਬਾਬਾ ਮਿਆਣੀ ਜੀ ਬਾਬਾ ਮਹਿੰਦਰ ਸਿੰਘ ਅਤੇ ਹੋਰ ਸਿੰਘਾਂ ਵਲੋਂ ਮੁਕੰਮਲ ਕਰ ਲਈਆ ਗਈਆ ਹਨ। ਸੰਤ ਮਹਾਂਪੁਰਸ਼ ਸੰਤ ਬਾਬਾ ਮੋਹਣ ਸਿੰਘ ਜੀ ਪਿਹੋਵਾ ਲੰਗਰਾ ਵਾਲਿਆ ਨੇ ਹੋਰ ਦੱਸਿਆ ਕਿ ਪੂਰੇ ਪੰਜਾਬ ਵਿੱਚੋਂ ਸੰਗਤ ਇਸ ਮਹਾਨ ਸਮਾਗਮ ਵਿਚ ਹਰ ਮਹੀਨੇ ਹਾਜ਼ਰੀ ਭਰਦੀ ਹੈ। ਸੰਤ ਮਹਾਰਾਜ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਦੇ ਸਚਖੰਡ ਬਿਰਾਜਣ ਤੋਂ ਬਾਅਦ ਹਰ ਮਾਈ ਭਾਈ ਦੀ ਇਹ ਦਿਲੀ ਤਮੰਨਾ ਹੈ ਕਿ ਉਹਨਾ ਵਲੋ ਚਲਾਏ ਹਰ ਪ੍ਰੋਗਰਾਮ ਅਤੇ ਕਾਰਜ ਨੂੰ ਤਨਦੇਹੀ ਨਾਲ ਨਿਭਾਇਆ ਜਾਵੇ। ਇਸ ਮੌਕੇ ਡਾ.ਪੀ.ਐਸ ਕੰਗ, ਭਾਈ ਜਸਬੀਰ ਸਿੰਘ ਗੜੀ, ਭਾਈ ਬਲਵੀਰ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ। ਇਸ ਮਹਾਨ ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਣਗੇ।





