
*ਸਰਦਾਰ ਭੱਟੀ ਨੂੰ ਇਹ ਅਵਾਰਡ ਯੂ. ਕੇ ਦੀ ਸੰਸਥਾ ਵੱਲੋਂ, ਅਲੀਜਾਬੇਥ ਫਾਕ (Elijabeth Falk ) ਜੋ ਕਿ ਬਰਤਾਨਵੀ ਸ਼ਾਹੀ ਪ੍ਰੀਵਾਰ ਦਾ ਹਿੱਸਾ ਗਿਣੀ ਜਾਂਦੀ ਹੈ, ਵੱਲੋਂ ਦਿੱਤਾ ਗਿਆ*
*ਇਸ ਪ੍ਰੋਗਰਾਮ ਵਿੱਚ ਸਤਾਰਾਂ ਦੇਸ਼ਾਂ ਦੇ ਡੈਲੀਗੇਟ (ਡਾਕਟ੍ਰੇਟ ਡਿਗਰੀ ਹੋਲਡਰ ) ਪਹੁੰਚੇ ਹੋਏ ਸਨ,ਜਿਨ੍ਹਾਂ ਦੀ ਹਾਜ਼ਰੀ ਵਿੱਚ ਬਾਰਾਂ ਹੋਰਨਾਂ ਸ਼ਖਸ਼ੀਅਤਾਂ ਨੂੰ ਵੀ ਡਾਕਟ੍ਰੇਟ ਦੀਆਂ ਡਿਗਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ*
*ਆਸਟ੍ਰੇਲੀਆ ਦੀ ਨੋਬਲ ਅੰਬੈਸਡਰ (Nellie. C. Reyes ) ਨੇ, ਸਰਦਾਰ ਭੱਟੀ ਨੂੰ, ਆਪਣੇ ਵੱਲੋਂ ਵੱਖਰੇ ਤੌਰ ਤੇ ਸ਼ਾਂਤੀ ਅਵਾਰਡ ਨਾਲ ਨਿਵਾਜਿਆ*
*ਸਰਦਾਰ ਭੱਟੀ ਨੂੰ ਇਹ ਸਨਮਾਨ ਦਲਜੀਤ ਸਿੰਘ ਦੀ ਮਿਹਰਬਾਨੀ ਸਦਕਾ ਮਿਲਿਆ, ਜਿਸਨੇ ਵਿਸ਼ਵ ਪ੍ਰਸਿੱਧ 62 ਸਾਲ ਪੁਰਾਣੀ ਸੰਸਥਾ ਨੂੰ ਮੇਰੀਆਂ ਸਮਾਜਿਕ ਸੇਵਾਵਾਂ ਬਾਰੇ ਸੂਚਿਤ ਕੀਤਾ ਸੀ, ਨਹੀਂ ਤਾਂ ਉਹ ਮੇਰੇ ਬਾਰੇ ਜਾਣਦੇ ਤੱਕ ਨਹੀਂ ਸਨ*
ਪੈਰਿਸ 25 ਅਕਤੂਬਰ (ਪੱਤਰ ਪ੍ਰੇਰਕ ) ਬੀਤੇ ਕੱਲ ਗਲੋਬਲ ਟਾਲੈਂਟ ਸਲੋਸ਼ਨ (G.T. S –Uk) ਨਾਮ ਦੀ ਸੰਸਥਾ ਦੀ ਮੁਖੀਆ ਮਿਸਜ ਜਿਆ ਸਜਨਾਨੀ ਦੇ ਸੰਚਾਲਨ ਹੇਠ ਡਾਕਟ੍ਰੇਟ ਦੀਆਂ ਡਿਗਰੀਆਂ ਵੰਡਣ ਦਾ ਇੱਕ ਪ੍ਰੋਗਰਾਮ ਫਰਾਂਸ ਦੇ ਸ਼ਹਿਰ ਅਰਜੁਨਤਾਈ ਵਿਖ਼ੇ ਸਥਿਤ ਨੈਲਸਨ ਮੰਡੀਲਾ ਹਾਲ ਵਿਖ਼ੇ ਹੋਇਆ, ਜਿਸ ਵਿੱਚ 17 ਦੇਸ਼ਾਂ ਤੋਂ ਡਾਕਟ੍ਰੇਟ ਦੀਆਂ ਡਿਗਰੀਆਂ ਪ੍ਰਾਪਤ ਡੈਲੀਗੇਟ ਪਹੁੰਚੇ ਹੋਏ ਸਨ | ਇਨ੍ਹਾਂ ਸਤਾਰਾਂ ਦੇਸ਼ਾਂ ਤੋਂ ਆਏ ਹੋਏ ਡੈਲੀਗੇਟਾਂ ਤੋਂ ਬਿਨਾਂ 12 ਹੋਰ ਨਵੇਂ ਵਿਅਕਤੀਆਂ ਨੂੰ ਡਾਕਟ੍ਰੇਟ ਦੀ ਉਪਾਧੀ ਵਾਲੇ ਸਰਟੀਫਿਕੇਟ ਦਿੱਤੇ ਗਏ, ਜਿਨ੍ਹਾਂ ਨੇ ਆਪਣੀ ਜਿੰਦਗੀ ਵਿੱਚ ਸਮਾਜ ਭਲਾਈ ਦੇ ਅਨੇਕਾਂ ਕੰਮ ਕੀਤੇ ਹੋਏ ਸਨ | ਡਾਕਟਰ ਹਰਪਾਲ ਸਿੰਘ ਯੂ. ਕੇ ਵਾਲੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਹੋਸਟ ਕੀਤਾ, ਨੇ ਵੱਖੋ ਵੱਖ ਦੇਸ਼ਾਂ ਤੋਂ ਆਏ ਹੋਏ ਉਹ ਡੈਲੀਗੇਟ, ਜਿਨ੍ਹਾਂ ਨੇ ਕਿ ਆਪਣੀ ਜਿੰਦਗੀ ਵਿੱਚ ਸਮਾਜ ਭਲਾਈ ਦੇ ਕੰਮਾਂ ਦੇ ਨਾਲ ਨਾਲ ਅਪੰਗ ਵਿਆਕਤੀਆਂ ਦੀ ਵੀ ਦੇਖ ਭਾਲ ਕੀਤੀ ਹੋਈ ਸੀ ਨੂੰ ਸਟੇਜ ਤੇ ਬੁਲਾ ਕੇ ਡਿਗਰੀਆਂ ਦੁਆਈਆਂ | ਅੱਸੀ ਸਾਲਾ ਮਿਸਜ ਅਲਿਜਾਬੇਥ ਫਾਕ (elijabeth falk ) ਯੂ ਕੇ, ਜਿਹੜੀ ਕਿ ਬਰਤਾਨਵੀ ਮਹਾਰਾਣੀ ਦੇ ਖਾਨਦਾਨ ਨਾਲ ਰਿਸ਼ਤੇਦਾਰੀ ਦਾ ਸਬੰਧ ਰੱਖਦੀ ਹੈ, ਨੇ ਤਗਮੇ ਅਤੇ ਡਿਗਰੀਆਂ ਦੇ ਕੇ, ਬਾਰਾਂ ਮੁਲਕਾਂ ਦੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ | ਸਰਦਾਰ ਭੱਟੀ ਨੂੰ ਉਸਦੀਆਂ ਸਮਾਜਿਕ ਸੇਵਾਵਾਂ ਬਦਲੇ ਗਲੋਬਲ ਹਿਊਮੈਂਟੀਅਰ ਅਵਾਰਡ ( ਵਿਸ਼ਵ ਸੇਵਾ ਅਵਾਰਡ ) ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਬਹੁਤ ਹੀ ਸਨਮਾਨਿਤ ਅਵਾਰਡ ਕਿਹਾ ਜਾ ਸਕਦਾ ਹੈ | ਇਸ ਤੋਂ ਪਹਿਲਾਂ ਸਰਦਾਰ ਭੱਟੀ ਵੱਖੋ ਵੱਖ ਸਮਿਆਂ ‘ਚ ਸੱਤ ਵਾਰ ਗੋਲਡ ਮੈਡਲ, ਗਿਆਰਾਂ ਐਪ੍ਰੀਸ਼ੇਟ ਪੱਤਰਾਂ ਅਤੇ ਕੋਵਿਡ ਪੀਰੀਅਡ ਦੌਰਾਨ ਲੋਕਾਈ ਦੀ ਸੇਵਾ ਬਦਲੇ ਭਾਰਤ ਸਰਕਾਰ ਵੱਲੋਂ ਮਿਲੇ ਅਵਾਰਡ ਨਾਲ ਸਨਮਾਨਿਤ ਹੋ ਚੁੱਕੇ ਹਨ, ਐਪਰ ਇਹ ਅਵਾਰਡ ਸਭਨਾਂ ਅਵਾਰਡਾਂ ਤੋਂ ਉੱਪਰ ਅਤੇ ਵੱਢਮੁਲਾ ਅਵਾਰਡ ਹੈ, ਜਿਸਦੀ ਕਦੇ ਉਮੀਦ ਵੀ ਨਹੀਂ ਸੀ ਕੀਤੀ ਜਾ ਸਕਦੀ | ਪੈਰਿਸ ਦੇ ਮਸ਼ਹੁਰ ਕਾਰੋਬਾਰੀ ਮਿਸਟਰ ਰਾਜਾ ਗੋਸੁਆਮੀ ਇਸ ਪ੍ਰੋਗਰਾਮ ਵਿੱਚ ਸਪੈਸ਼ਲ ਮਹਿਮਾਨ ਦੇ ਤੌਰ ਤੇ ਪਹੁੰਚੇ ਹੋਏ ਸਨ | ਅਖੀਰ ਵਿੱਚ ਸਰਦਾਰ ਭੱਟੀ ਅਤੇ ਰਾਜਾ ਗੋਸੁਆਮੀ ਨੇ ਵੀ ਕਈ ਮਹਿਮਾਨਾਂ ਦੇ ਗਲਾਂ ਵਿੱਚ ਪ੍ਰਬੰਧਕਾਂ ਦੇ ਕਹਿਣ ਉੱਪਰ ਮੈਡਲ ਦਿੱਤੇ | ਸਰਦਾਰ ਭੱਟੀ ਦੇ ਦੱਸਣ ਅਨੁਸਾਰ ਉਸਨੂੰ ਸਭ ਤੋਂ ਜਿਆਦਾ ਖੁਸ਼ੀ ਉਸ ਵਕਤ ਹੋਈ, ਜੱਦ ਪ੍ਰਬੰਧਕਾਂ ਨੇ ਕਿਹਾ ਕਈ ਹੁਣ ਤੁਸੀਂ ਬਰਤਾਨਵੀ ਸ਼ਹਿਜਾਦੀ ਅਲਿਜਾਬੇਥ ਫਾਕ ਨੂੰ ਆਪਣੇ ਹੱਥੀਂ ਟਰੋਫੀ ਦਿਉ | ਇਹ ਪਲ ਵਾਕਿਆ ਹੀ ਨਾਂ ਭੁੱਲਣ ਯੋਗ ਪਲ ਸੀ |





