*ਇਨੋਸੈਂਟ ਹਾਰਟਸ ਸਕੂਲ ਵਿੱਚ ਸਾਂਝ ਕੇਂਦਰ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ)-ਇਨੋਸੈਂਟ ਹਾਰਟਸ ਸਕੂਲ ਦੇ ਗ੍ਰੀਨ ਮਾਡਲ ਟਾਊਨ ਅਤੇ ਰੋਇਲ ਵਰਲਡ ਇੰਟਰਨੈਸ਼ਨਲ ਸਕੂਲ ਵਿਚ ਸਾਂਝ ਕੇਂਦਰ ਦੇ ਮੈਂਬਰਾਂ ਦੁਆਰਾ ਜਮਾਤ ਸੱਤਵੀਂ ਤੋਂ ਦਸਵੀਂ ਦੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਫੈਲ ਰਹੀ ਅਪਰਾਧਕ ਗਤੀਵਿਧੀਆਂ ਪ੍ਰਤੀ ਜਾਗਰੂਕ ਕਰਵਾਇਆ ਗਿਆ। ਉਨ੍ਹਾਂ ਨੇ ਸਾਂਝ ਕੇਂਦਰ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਸਾਂਝ ਕੇਂਦਰ ਦੁਆਰਾ ਲੋਕਾਂ ਨੂੰ ਕਿਸ ਤਰ੍ਹਾਂ ਸਹਾਇਤਾ ਕੀਤੀ ਜਾਂਦੀ ਹੈ ਇਸ ਬਾਰੇ ਵੀ ਦੱਸਿਆ। ਉਨ੍ਹਾਂ ਨੇ ਸਾਂਝ ਕੇਂਦਰ ਦੁਆਰਾ ਜਾਰੀ ਕੀਤੇ, ਅਲੱਗ ਅਲੱਗ ਸਮੱਸਿਆ ਨਾਲ ਸਬੰਧਿਤ ਅਲੱਗ ਅਲੱਗ ਹੈਲਪਲਾਈਨ ਨੰਬਰ ਬਾਰੇ ਬੱਚਿਆਂ ਨੂੰ ਦੱਸਿਆ ਤਾਂ ਕਿ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਮਾਧਾਨ ਕਰਨਾ ਪਵੇ ਤਾਂ ਸਾਂਝ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ । ਉਨ੍ਹਾਂ ਨੇ ਬੱਚਿਆਂ ਨੂੰ ਪਾਸਪੋਰਟ ਬਣਾਉਣ ,ਕਿਰਾਏ ਤੇ ਰਹਿ ਰਹੇ ਲੋਕਾਂ ਦੀ ਸ਼ਨਾਖਤ ਕਰਨ, ਆਧਾਰ ਕਾਰਡ ਸਬੰਧੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵਿਦੇਸ਼ ਜਾਣ ਤੋਂ ਪਹਿਲਾਂ ਪੁਲਸ ਕਲੀਅਰੈਂਸ ਸਰਟੀਫਿਕੇਟ ਉਨ੍ਹਾਂ ਕੋਲ ਹੋਣਾ ਕਿੰਨਾ ਜ਼ਰੂਰੀ ਹੈ। ਉਨ੍ਹਾਂ ਨੇ ਵ੍ਹੱਟਸਐਪ, ਨੈੱਟ ਬੈਂਕਿੰਗ, ਏਟੀਐਮ ਅਤੇ ਹੋਰ ਕਈ ਆਨਲਾਈਨ ਸੇਵਾਵਾਂ ਵਿੱਚ ਹੋ ਰਹੀ ਧੋਖਾਧੜੀ ਬਾਰੇ ਵੀ ਬੱਚਿਆਂ ਨੂੰ ਜਾਗਰੂਕ ਕਰਵਾਇਆ ਅਤੇ ਕੁਝ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੜਕ ਤੇ ਚਲਦੇ ਹੋਏ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ ਕਿ ਗੱਡੀ ਚਲਾਉਂਦੇ ਸਮੇਂ ਸਪੀਡ ਲਿਮਿਟ ਦਾ ਧਿਆਨ ਰੱਖਣਾ ਚਾਹੀਦਾ ਹੈ ।ਸੜਕ ਤੇ ਲੜਕੀਆਂ ਦੇ ਨਾਲ ਹੁੰਦੀ ਛੇੜਖਾਨੀ, ਅਪਰਾਧਕ ਗਤੀਵਿਧੀਆਂ ਲਈ ਹੈਲਪਲਾਈਨ ਨੰਬਰ ਦੇ ਕੇ ਤੁਰੰਤ ਸੰਪਰਕ ਕਰਨ ਲਈ ਕਿਹਾ । ਜੇਕਰ ਕੋਈ ਔਰਤ ਘਰ ਦੇ ਬਾਹਰ ਹੈ ਤਾਂ ਉਸ ਦੇ ਕੋਲ ਕੋਈ ਵੀ ਆਣ ਜਾਣ ਦਾ ਸਾਧਨ ਨਹੀਂ ਹੈ ਤਾਂ ਉਸ ਲਈ ਜਾਰੀ ਕੀਤੇ ਗਏ ਹੈਲਪਨੰਬਰ ਬਾਰੇ ਵੀ ਦੱਸਿਆ ਗਿਆ । ਇਸ ਮੌਕੇ ਤੇ ਇੰਸਪੈਕਟਰ ਗੁਰਦੀਪ ਲਾਲ (ਸੀਪੀਆਰਸੀ), ਇੰਸਪੈਕਟਰ ਸੁਰਿੰਦਰ ਕੌਰ (ਡਬਲਿਊ ਐਚ ਟੀ ਡਿਸਟ੍ਰਿਕ) ਇੰਚਾਰਜ ਕਾਂਸਟੇਬਲ ਰੀਮਾ (ਪੀ ਪੀ ਐਮ ਐਨ), ਐਚ ਸੀ ਰਜਨੀ (ਪੀ ਪੀ ਐੱਮ ਐੱਮ ),ਐੱਨਜੀਓ ਜਸਪ੍ਰੀਤ ਕੌਰ (ਐਨੀਮਲ ਪ੍ਰੋਟੈਕਸ਼ਨ ਫਾਉਂਡੇਸ਼ਨ) ਹਾਜ਼ਰ ਸਨ 

Leave a Reply

Your email address will not be published. Required fields are marked *