ਇਹ ਡਰਾਮਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਹੱਥ ਵਿੱਚ ਗੁਟਕਾ ਫੜ ਕੇ ਸਹੁੰ ਖਾਧੀ ਸੀ ਕਿ ਕਾਂਗਰਸ ਜਿਤਾਉ ਨਸ਼ੇ ਚਾਰ ਹਫਤਿਆਂ ‘ਚ ਬੰਦ ਕਰ ਦਿਆਂਗਾ —-ਲਹਿਰਾ ਅਤੇ ਭਦਾਸ |
ਭਗਵੰਤ ਮਾਨ ਦੀ ਕਹਿਣੀ ਅਤੇ ਕੱਥਣੀ ਵਿੱਚ ਜਮੀਨ ਅਸਮਾਨ ਦਾ ਫਰਕ, ਗਿਰਗਿਟ ਵਾਂਗ ਰੰਗ ਬਦਲਣਾ, ਮਾਨ ‘ਚ ਖੂਬੀ ——ਭੰਗੂ ਅਤੇ ਭੁੰਗਰਨੀ |
ਪਹਿਲੀ ਨਵੰਬਰ ਨੂੰ ਹੋ ਰਹੀ ਡਿਬੇਟ , ਜਨਤਾ ਨਾਲ ਕੀਤੇ ਵਾਅਦਿਆਂ ਤੋਂ ਧਿਆਨ ਭਟਕਾਉਣ ਦੀ ਚਾਲ——- ਡੋਗਰਾਂਵਾਲ, ਫ਼ਤਿਹਗੜ ਅਤੇ ਬੋਦਲ |

ਪੈਰਿਸ 19 ਅਕਤੂਬਰ ( ਭੱਟੀ ਫਰਾਂਸ ) ਮੌਜੂਦਾ ਦੌਰ ਵਿੱਚ ਆਪ ਪਾਰਟੀ ਦਾ ਦੋਹਰਾ ਮਾਪਦੰਡ ਹੌਲੀ ਹੌਲੀ ਜਨਤਾ ਸਮਝਣ ਲੱਗ ਪੀ ਹੈ | ਜਦ ਇਸ ਪਾਰਟੀ ਦਾ ਮੁੱਢ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਬੱਝਾ ਸੀ ਤਾਂ ਬੜੇ ਵੱਡੇ ਵੱਡੇ ਵਾਅਦੇ ਪੰਜਾਬੀਆਂ ਨਾਲ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਹਰੇਕ ਪਰਿਵਾਰ ਦੀਆਂ ਔਰਤਾਂ ਨੂੰ ਗਿਣਤੀ ਦੇ ਹਿਸਾਬ ਨਾਲ ਹਜਾਰ ਹਜਾਰ ਰੁਪਏ ਦੇਣਾ, ਛੇਅ ਹਫਤਿਆਂ ਵਿੱਚ ਨਸ਼ੇ ਖ਼ਤਮ ਕਰਨਾ, ਸਿਰਫ ਇੱਕ ਮਹੀਨੇ ਵਿੱਚ ਬੇਅਦਬੀਆਂ ਵਾਲੇ ਦੋਸ਼ੀ ਫੜ ਕੇ ਜੇਲਾਂ ‘ਚ ਡੱਕਾਂਗੇ, ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀ ਵੀ ਜੇਲ ਵਿੱਚ ਹੋਣਗੇ | ਹੁਣ ਇਹ ਵਾਅਦੇ ਤਾਂ ਪੂਰੇ ਨਹੀਂ ਹੋ ਰਹੇ te ਪੰਜਾਬੀਆਂ ਨੂੰ ਲਾ ਦਿੱਤਾ ਹੈ ਰੱਬ ਦੇ ਘਰ ਅਰਦਾਸ ਕਰਨ ਵਾਸਤੇ | ਕੀ??? ਕਿਸੇ ਵੀ ਪੰਜਾਬੀ ਨੇ ਇਸ ਤੋਂ ਪਹਿਲਾਂ ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਵਾਸਤੇ ਅਰਦਾਸ ਬੇਨਤੀ ਨਾਂ ਕੀਤੀ ਹੋਵੇਗੀ | ਇਹ ਸਿਰਫ ਤੇ ਸਿਰਫ ਰਾਜਨੀਤਿਕ ਡਰਾਮਾ ਹੈ ਲੋਕਾਂ ਨੂੰ ਧਾਰਮਿਕ ਭਾਵਨਾਵਾਂ ਵਿੱਚ ਭਰਮਾ ਕੇ ਵਾਅਦਿਆਂ ਤੋਂ ਭਟਕਾਉਣ ਦਾ, ਜਿਸਨੂੰ ਪੰਜਾਬੀ ਭਲੀ ਭਾਂਤ ਸਮਝਦੇ ਹਨ, ਇਸਤੋਂ ਪਹਿਲਾਂ ਗੁਟਕਾ ਸਾਹਿਬ ਹੱਥ ‘ਚ ਲੈ ਕੇ ਵੀ ਰਾਜਨੀਤੀਵਾਨ ਸਹੁੰਆਂ ਖਾ ਚੁੱਕੇ ਹਨ, ਐਪਰ ਰਿਜ਼ਲਟ ਅਜੇ ਤੱਕ ਕ਼ੋਈ ਨਹੀਂ ਨਿਕਲਿਆ |
ਹੁਣ ਇਹ ਮੁੱਖ ਮੰਤਰੀ ਡਿਬੇਟ ਅਤੇ ਅਰਦਾਸ ਕਰਵਾ ਕੇ ਆਪਣੇ ਆਪ ਨੂੰ ਦੁੱਧ ਧੋਤਾ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਇਸਦੀ ਅੰਦਰਲੀ ਸੋਚ ਲਾਲੇ ਵਾਂਗ ਹੀ ਹੈ, ਕਿ, ਪੰਜਾਬ ਦਾ ਪਾਣੀ, ਕਿਸੇ ਨਾਂ ਕਿਸੇ ਤਰੀਕੇ ਹਰਿਆਣੇ ਨੂੰ ਵੀ ਦਿੱਤਾ ਜਾਵੇ | ਦੂਸਰੇ ਪਾਸੇ ਮਰਹੂਮ ਬਾਦਲ ਸਾਹਿਬ ਨੇ ਨਹਿਰੀ ਜਮੀਨ ਕਿਸਾਨਾਂ ਨੂੰ ਵਾਪਿਸ ਕਰ ਦਿੱਤੀ ਹੋਈ ਹੈ ਦੇ ਮੁਤਾਬਿਕ ਨਹਿਰ ਦਾ ਪਾਣੀ ਕਿਸਦੀ ਜਮੀਨ ‘ਚੋਂ ਲੰਘ ਕੇ ਜਾਏਗਾ, ਇਹ ਅਹਿਮ ਸੁਆਲ ਹੈ, ਜਿਸਦਾ ਉੱਤਰ ਕਿਸੇ ਕੋਲ ਵੀ ਨਹੀਂ |
ਵੈਸੇ ਵੀ ਭਗਵੰਤ ਮਾਨ ਦੀ ਕਹਿਂਣੀ ਅਤੇ ਕੱਥਣੀ ਵਿੱਚ ਜਮੀਨ ਅਸਮਾਨ ਦਾ ਫਰਕ ਹੁੰਦਾ ਹੈ, ਹਾਂ, ਇੱਕ ਗੱਲ ਜਰੂਰ ਹੈ ਕਿ ਡਰਾਮੇਬਾਜੀ ਵਿੱਚ ਇਸਦਾ ਕ਼ੋਈ ਸੈਣੀ ਨਹੀਂ, ਜੋ ਕਿ ਇਸਦਾ ਮੁੱਖਮੰਤਰੀ ਬਣਨ ਤੋਂ ਪਹਿਲਾਂ ਕਿੱਤਾ ਵੀ ਰਿਹਾ ਹੈ | ਹੁਣ ਗੱਲ ਕਰਦੇ ਹਾਂ ਡਿਬੇਟ ਦੀ, ਜਿਹੜੀਆਂ ਪਾਰਟੀਆਂ ਨੇ ਆਪਣੇ ਪ੍ਰੋਗਰਾਮ ਪਹਿਲਾਂ ਤੋਂ ਹੀ ਉਲੀਕੇ ਹੋਏ ਹਨ, ਉਹ ਆਪਣੇ ਪ੍ਰੋਗਰਾਮ ਇਸ ਵੱਲੋਂ ਅਚਨਚੇਤ ਰੱਖੀ ਡਿਬੇਟ ਕਾਰਨ ਕਿਉਂ ਬਦਲਣਗੇ | ਇਸ ਗੱਲ ਦਾ ਪਤਾ ਭਗਵੰਤ ਮਾਨ ਨੂੰ ਵੀ ਹੈ ਕਿ ਥੋੜੇ ਕੀਤਿਆਂ ਪ੍ਰੋਗਰਾਮ ਬਦਲੇ ਨਹੀਂ ਜਾਂਦੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਜਗਵੰਤ ਸਿੰਘ ਲਹਿਰਾ ਪ੍ਰਧਾਨ ਇਟਲੀ ਯੂਨਿਟ, ਲਾਭ ਸਿੰਘ ਭੰਗੂ ਪ੍ਰਧਾਨ ਸਪੇਨ ਯੂਨਿਟ, ਜਸਵੰਤ ਸਿੰਘ ਭਦਾਸ ਪ੍ਰਧਾਨ ਫਰਾਂਸ ਯੂਨਿਟ, ਮਸਤਾਨ ਸਿੰਘ ਨੌਰਾ ਪ੍ਰਧਾਨ ਨੋਰਵੇ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਸੀ. ਮੀਤ ਪ੍ਰਧਾਨ ਇਟਲੀ, ਲਖਵਿੰਦਰ ਸਿੰਘ ਡੋਗਰਾਵਾਲ ਸਕੱਤਰ ਜਨਰਲ ਇਟਲੀ, ਜਗਜੀਤ ਸਿੰਘ ਫ਼ਤਿਹਗੜ੍ਹ ਜਨਰਲ ਸਕੱਤਰ ਇਟਲੀ, ਹਰਦੀਪ ਸਿੰਘ ਬੋਦਲ ਜਨਰਲ ਸਕੱਤਰ ਇਟਲੀ ਆਦਿ ਨੇ ਕਿਹਾ ਕਿ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਆਪਣੇ ਵੱਲੋਂ ਕੀਤੇ ਵਾਅਦੇ ਉਸ ਤਰੀਕੇ ਪੂਰੇ ਕਰੇ ਜਿਸ ਤਰੀਕੇ ਨਾਲ ਉਸਨੇ ਚੋਣਾਂ ਜਿੱਤਣ ਵਾਸਤੇ ਵਾਅਦੇ ਕੀਤੇ ਸਨ, ਪੰਜਾਬੀਆਂ ਕੋਲੋਂ ਅਰਦਾਸਾਂ ਕਰਵਾ ਕੇ ਜਾਂ ਡਿਬੇਟ ਕਰਵਾ ਕੇ ਨਹੀਂ ਕਿ ਡਰਾਮੇਬਾਜੀ ਕਰੋ ਅਤੇ ਜਨਤਾ ਸਾਹਮਣੇ ਸਚੇ ਹੋ ਜਾਵੋ, ਇਹ ਨਹੀਂ ਹੋ ਸੱਕਦਾ ਕਿਉਂਕਿ ਜਨਤਾ ਹੁਣ ਸਭ ਸਮਝਦੀ
ਹੈ |





