ਪੈਰਿਸ 12 ਅਗਸਤ ( ਭੱਟੀ ਫਰਾਂਸ ) ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਜੀ ਦਾ ਬੀਤੇ ਕੱਲ ਫਰਾਂਸ ਪਹੁੰਚਣ ਤੇ ਫਰਾਂਸ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਸਾਹਿਤ ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਦੇ ਪ੍ਰਬੰਧਕਾਂ ਨੇ ਫੁੱਲਾਂ ਦੇ ਗੁਲਸੜਤੇ ਭੇਂਟ ਕਰਕੇ ਨਿੱਘਾ ਸੁਆਗਤ ਕੀਤਾ ਤੇ ਜੀਅ ਆਇਆ ਨੂੰ ਕਿਹਾ |

ਇਸ ਬਾਰੇ ਵਿਸਥਾਰਤ ਜਾਣਕਾਰੀ ਦਿੰਦੇ ਹੋਏ ਬੋਬੀਨੀ ਵਿਖ਼ੇ ਸਥਿਤ ਸ਼ੇਰੇ ਪੰਜਾਬ ਕਪਲੈਕਸ ਦੇ ਮੁਖੀ ਅਤੇ ਦਸ਼ਮੇਸ਼ ਸਿੱਖ ਅਕੈਡਮੀ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਅਤੇ ਸ਼ਮਸ਼ੇਰ ਸਿੰਘ ਅਮ੍ਰਿਤਸਰ ਨੇ ਸਾਂਝੇ ਤੌਰ ਤੇ ਮੀਡੀਆ ਨੂੰ ਦੱਸਿਆ ਕਿ ਪੰਥਕ ਅਕਾਲੀ ਲਹਿਰ ਦੇ ਮੁਖੀਆ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਫਰਾਂਸ ਵਿੱਚ ਪਹਿਲੀ ਅਗਸਤ ਤੋਂ ਪੰਦਰਾਂ ਅਗਸਤ ਤੱਕ ਲੱਗੇ ਹੋਏ ਇੰਟਰਨੈਸ਼ਨਲ ਗੁਰਮਤਿ ਕੈਂਪ ਵਿੱਚ ਅਵੱਲ ਰਹਿਣ ਵਾਲੇ ਬੱਚਿਆਂ ਦੀ ਹੋਂਸਲਾ ਹਫਜਾਈ ਕਰਨ ਅਤੇ ਉਨ੍ਹਾਂ ਨੂੰ ਇਨਾਮਾ ਦੀ ਵੰਡ ਕਰਨ ਵਾਸਤੇ, ਜਥੇਦਾਰ ਗੁਰਦਿਆਲ ਸਿੰਘ ਜੀ ਖਾਲਸਾ ਦੇ ਗ੍ਰਹਿ ਵਿਖ਼ੇ ਪਹੁੰਚ ਚੁੱਕੇ ਹਨ | ਗੁਰਮਤਿ ਕੈਪ ਦੀ ਸਮਾਪਤੀ ਉਪਰੰਤ ਉਨ੍ਹਾਂ ਦਾ ਯੂਰਪ ਦੌਰਾ ਉਲੀਕ ਦਿੱਤਾ ਗਿਆ ਹੈ, ਇਸ ਤੋਂ ਬਿਨਾਂ ਯੂਰਪ ਭਰ ਵਿੱਚੋਂ ਜ਼ੇਕਰ ਕਿਸੇ ਪਰਿਵਾਰ ਜਾ ਗੁਰਦੁਆਰਾ ਸਾਹਿਬਾਨ ਦੀ ਸਾਧ ਸੰਗਤ ਨੇ ਉਨ੍ਹਾਂ ਨਾਲ ਕੌਮ ਪ੍ਰਤੀ ਸੁਆਲ ਜੁਆਬ ਕਰਨੇ ਹੋਣ ਜਾ ਫਿਰ ਕਿਸੇ ਹੋਰ ਪ੍ਰਕਾਰ ਦਾ ਯੋਗਦਾਨ ਪਾਉਣਾ ਹੋਵੇ ਤਾਂ ਉਹ ਉੱਪਰ ਲਿਖੇ ਨੰਬਰਾਂ ਤੇ ਸੰਪਰਕ ਕਰਕੇ ਟਾਇਮ ਲੈ ਸੱਕਦਾ ਹੈ | ਵੈਸੇ ਜਥੇਦਾਰ ਸਾਹਿਬ ਹਰੇਕ ਜਗਾਹ ਕੌਮੀ ਮਸਲਿਆਂ ਦੇ ਹੱਲ ਸਬੰਧੀ ਨਿਰੋਲ ਵਿਚਾਰਾਂ ਕਰਨਗੇ ਅਤੇ ਰਾਜਨੀਤਿਕ ਲੋਕਾਂ ਦੇ ਪਾਜ ਉਧੇੜਨਗੇ ਕਿ ਕਿਵੇਂ ਉਹ ਲੋਕਾਂ ਨੂੰ ਗੁਮਰਾਹ ਕਰਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਘਾਣ ਕਰਕੇ ਸਾਡੀ ਨੌਜੁਆਨ ਪੀੜੀ ਨੂੰ ਸਾਡੇ ਸਭਿਅਚਾਰ ਸਾਹਿਤ ਗੁਰਬਾਣੀ ਤੋਂ ਦੂਰ ਕਰ ਰਹੇ ਹਨ | ਸੋ ਆਉ ਸਾਰੇ ਰਲ ਮਿਲ ਕੇ ਭਾਈ ਸਾਹਿਬ ਦਾ ਇਹ ਯੂਰਪ ਦੌਰਾ ਤਨ ਮਨ ਅਤੇ ਧੰਨ ਨਾਲ ਸਾਥ ਦੇ ਕੇ ਕਾਮਯਾਬ ਬਣਾਈਏ ਅਤੇ ਉਨ੍ਹਾਂ ਕੋਲੋਂ ਗੁਰੂ ਦੇ ਲੜ ਲੱਗਣ ਦਾ ਵਲ ਸਿੱਖੀਏ ਤੇ ਗੁਮਰਾਹ ਕਰਨ ਵਾਲੇ ਰਾਜਨੀਤੀਵਾਨਾਂ ਤੋਂ ਬਚਣ ਦਾ ਰਾਹ ਲੱਭੀਏ |





