ਪੈਰਿਸ 22 ਸਤੰਬਰ (ਭੱਟੀ ਫਰਾਂਸ ) ਪੈਰਿਸ ਤੋਂ ਮੀਡੀਆ ਨੂੰ ਸਾਂਝਾ ਬਿਆਨ ਜਾਰੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਨੇਤਾਵਾਂ ਨੇ, ਕ੍ਰਮਵਾਰ, ਇਕਬਾਲ ਸਿਂਘ ਭੱਟੀ, ਜਗਵੰਤ ਸਿਂਘ ਲਹਿਰਾ, ਮਸਤਾਨ ਸਿਂਘ ਨੌਰਾ, ਜਸਵੰਤ ਸਿਂਘ ਭਦਾਸ, ਲਾਭ ਸਿਂਘ ਭੰਗੂ, ਜਥੇਦਾਰ ਗੁਰਚਰਨ ਸਿਂਘ ਭੁੰਗਰਨੀ, ਲਖਵਿੰਦਰ ਸਿਂਘ ਡੋਗਰਾਂਵਾਲ, ਜਗਜੀਤ ਸਿਂਘ ਫ਼ਤਿਹਗੜ ਅਤੇ ਹਰਦੀਪ ਸਿਂਘ ਬੋਦਲ ਇਟਲੀ ਆਦਿ ਨੇ ਕਿਹਾ ਕਿ, ਕਨੇਡਾ ਅਤੇ ਭਾਰਤ ਦੀਆਂ ਸਰਕਾਰਾਂ ਦਰਮਿਆਨ, ਆਪਸੀ ਤਲਖੀ ਦਾ ਮਸਲਾ, ਸ਼ੁਰੂ ਹੁੰਦੇ ਸਾਰ ਹੀ, ਸਰਦਾਰ ਸੁਖਬੀਰ ਸਿਂਘ ਜੀ ਬਾਦਲ ਵੱਲੋਂ ਕੈਨੇਡਾ ਵੱਸਦੇ ਭਾਰਤੀਆਂ,, ਖਾਸ ਕਰਕੇ ਪੰਜਾਬੀਆਂ ਨੂੰ ਆਉਣ ਵਾਲੀਆਂ ਦਰਪੇਸ਼ ਸਮੱਸਿਆਵਾਂ ਦੀ ਚਿੰਤਾ ਜ਼ਾਹਿਰ ਕਰਦੇ ਹੋਏ, ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਾ ਸੁਖਬੀਰ ਬਾਦਲ ਦੀ ਦੂਰਅੰਦੇਸ਼ੀ ਵਾਲੀ ਸੋਚ ਹੀ ਹੋ ਸਕਦੀ ਹੈਂ, ਜਿਸਦੀ ਅਸੀਂ ਸ਼ਾਲਾਘਾ ਕਰਦੇ ਹਾਂ, ਵਰਨਾ ਹਰੇਕ ਸਟੇਂਟ ਦੇ ਭਾਰਤੀ ਕਨੇਡਾ ਵੱਸਦੇ ਹਨ, ਐਪਰ ਕਿਸੇ ਹੋਰ ਸਟੇਟ ਦੇ ਕਿਸੇ ਵੀ ਰਾਜਨੀਤਿਕ ਨੇਤਾ ਨੇ ਇਹ ਮੁੱਦਾ ਵੇਲੇ ਸਿਰ ਨਹੀਂ ਉਠਾਇਆ | ਸਰਦਾਰ ਸੁਖਬੀਰ ਸਿਂਘ ਜੀ ਦੀ ਇਸ ਪਹਿਲਕਦਮੀ ਨਾਲ ਹੋ ਸਕਦੈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਬਹੁਤ ਜਲਦੀ ਹੀ ਇਸ ਮਸਲੇ ਤੇ ਗੌਰ ਕਰਕੇ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਸੁਰੱਖਿਆ ਪ੍ਰਧਾਨ ਕਰਨ ਤਾਂ ਕਿ ਉਨ੍ਹਾਂ ਦੀ ਜਾਨ ਅਤੇ ਮਾਲ ਦੀ ਰਾਖੀ ਹੋ ਸਕੇ |





