ਲੋਹੀਆਂ ਖ਼ਾਸ 30 ਸਤੰਬਰ (ਰਾਜੀਵ ਕੁਮਾਰ ਬੱਬੂ)-ਧੰਨ ਧੰਨ ਬਾਬਾ ਅਮਰ ਨਾਥ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਗੱਦੀ ਨਸ਼ੀਨ ਯੋਗੀ ਬਾਬਾ ਦਰਬਾਰ ਨਾਥ ਦੀ ਯੋਗ ਅਗਵਾਈ ਹੇਠ ਸਮੂਹ ਸੰਗਤਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਖੀਵਾ ਡੇਰਾ ਬਗਲਾਣਾ ਵਿਖੇ ਸਰਾਧਾਂ ਦੀ ਪੁਨਿਆ ਦਾ ਸਾਲਾਨਾ ਭੰਡਾਰਾ ਕਰਵਾਇਆ ਗਿਆ ਭੰਡਾਰਾ ਲਾਉਣ ਤੋਂ ਪਹਿਲਾਂ ਬ੍ਰਹਮਲੀਨ ਬਾਬਾ ਸ਼ਰਧਾ ਨਾਥ ਜੀ ਅਤੇ ਬ੍ਰਹਮਲੀਨ ਬਾਬਾ ਲਾਲ ਨਾਥ ਜੀ ਨੂੰ ਯਾਦ ਕਰਦੇ ਹੋਏ ਹਵਨ ਪੂਰਨ ਆਹੂਤੀ ਦਿੱਤੀ ਗਈ ਇਸ ਮੋਕੇ ਪ੍ਰਾਚੀਨ ਸ਼ਿਵ ਮੰਦਿਰ ਗਰਾਇਆਂ ਮੰਡਲੀ ਵਲੋਂ ਸ਼ਿਵ ਭਜਨ ਗਾਇਨ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਭੰਡਾਰੇ ਵਿੱਚ ਵਿਸ਼ੇਸ਼ ਤੌਰ ਤੇ ਸੋਨੀ ਨਾਥ ਹਰਿਆਣਾ, ਨਿਰਮਲ ਨਾਥ, ਜਯੋਤੀ ਨਾਥ, ਰਾਜ ਨਾਥ, ਸ਼ੰਕਰ ਨਾਥ, ਲਵ ਨਾਥ ਅਤੇ ਹੋਰ ਵੱਖ ਵੱਖ ਰਾਜਾ ਦੇ ਨਾਥ ਵੱਲੋ ਹਾਜਰੀ ਭਰੀ ਗਈ।





