ਜਲੰਧਰ (ਦਾ ਮਿਰਰ ਪੰਜਾਬ)-ਪੰਜਾਬੀ ਲਿਖਾਰੀ ਸਭਾ (ਰਜਿ) ਜਲੰਧਰ ਜੋ ਕਿ ਬੀਤੇ ਪੰਜਾਹ ਸਾਲਾਂ ਤੋਂ ਸ੍ਰ ਬੇਅੰਤ ਸਿੰਘ ਸਰਹੱਦੀ ਦੀ ਰਹਿਨੁਮਾਈ ਹੇਠ ਸਾਹਿਤ ਦੀ ਸੇਵਾ ਕਰ ਰਹੀ ਹੈ, ਦਾ ਮਹੀਨਾਵਾਰੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉੱਘੇ ਸਮਾਜ ਸੇਵਕ ਸ੍ਰ : ਪਰਮਿੰਦਰਪਾਲ ਸਿੰਘ ਖਾਲਸਾ, ਮੁਖ ਸੇਵਾਦਾਰ , ਸਿੱਖ ਸੇਵਕ ਸੋਸਾਇਟੀ( ਇੰਟਰਨੈਸ਼ਨਲ ) ਅਤੇ zero Fees ਕੰਵਰ ਸਤਿਨਾਮ ਸਿੰਘ ਖਾਲਸਾ ਸਕੂਲ ਦਾ ਸਮਾਜਿਕ ਅਤੇ ਪੰਥਕ ਸੇਵਾਵਾ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ।

ਉੱਘੇ ਸਾਹਿਤਕਾਰ,ਲੇਖਕ ਅਤੇ ਕਵੀ ਮਾਸਟਰ ਮਹਿੰਦਰ ਸਿੰਘ ਅਨੇਜਾ ਅਤੇ ਉੱਘੇ ਪੱਤਰਕਾਰ ਸ੍ਰ ਅਮਰਪ੍ਰੀਤ ਸਿੰਘ ਨੂੰ ‘ਮਾਂ ਬੋਲੀ ਦਾ ਮਾਣ’ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਮਾਸਟਰ ਮਹਿੰਦਰ ਸਿੰਘ ਅਨੇਜਾ ਦੀ ਅੱਠਵੀਂ ਕਾਵਿ ਪੁਸਤਕ ‘ਸੱਚੀਆਂ ਗੱਲਾਂ ਕਹੇ ਅਨੇਜਾ’ ਲੋਕ ਅਰਪਿਤ ਕੀਤੀ ਗਈ।ਉੱਘੇ ਗਾਇਕ ਰਮੇਸ਼ ਨੁਸੀਵਾਲ ਦਾ ਗਾਇਆ ਅਤੇ ਪਰਮਦਾਸ ਹੀਰ ਦੇ ਲਿਖੇ ਗੀਤ “ਤੇਰੀ ਦੀਦ” ਦਾ ਪੋਸਟਰ ਰਿਲੀਜ ਕੀਤਾ ਗਿਆ। ਸਭਾ ਦੇ ਚੇਅਰਮੈਨ ਪ੍ਰੋ ਦਲਬੀਰ ਸਿੰਘ ਰਿਆੜ ਨੇ ਸਨਮਾਨਿਤ ਸ਼ਖਸੀਅਤਾਂ ਦੀ ਜਾਣ ਪਹਿਚਾਣ ਅਤੇ ਸਾਹਿਤਕ ਖੇਤਰ ਵਿੱਚ ਉਹਨਾਂ ਦੀ ਦੇਣ ਬਾਰੇ ਜਾਣਕਾਰੀ ਦਿੱਤੀ। ਸਭਾ ਦੇ ਸਰਪ੍ਰਸਤ ਸ੍ਰ ਬੇਅੰਤ ਸਿੰਘ ਸਰਹੱਦੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾਾ। ਪ੍ਰੋਗਰਾਮ ਦੇ ਸ਼ੁਰੂ ਵਿਚ ਕਵੀ ਦਰਬਾਰ ਕਰਾਇਆ ਗਿਆ ਜਿਸ ਵਿਚ ਉੱਘੇ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਇਹਨਾਂ ਕਵੀਆਂ ਤੋਂ ਇਲਾਵਾ ਸ੍ਰ ਪਰਮਿੰਦਰਪਾਲ ਸਿੰਘ ਖਾਲਸਾ, ਅਮਰਪ੍ਰੀਤ ਸਿੰਘ, ਮਾਸਟਰ ਅਨੇਜਾ ਅਤੇ ਰਮੇਸ਼ ਨੁੱਸੀਵਾਲ ਨੇ ਆਪਣੇ ਵਿਚਾਰਾਂ ਨਾਲ ਰਚਨਾਵਾਂ ਨਾਲ ਸ਼ਰੋਤਿਆਂ ਨੂੰ ਸਰਸ਼ਾਰ ਕੀਤਾ।ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਆਏ ਮਹਿਮਾਨਾਂ ਅਤੇ ਸ਼ਰੋਤਿਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਪਰਮਦਾਸ ਹੀਰ ਨੇ ਬਾਖ਼ੂਬੀ ਨਿਭਾਈ। ਪ੍ਰੋਗਰਾਮ ਵਿੱਚ ਮਹਿੰਦਰ ਸਿੰਘ ਅਨੇਜਾ, ਹਰਭਜਨ ਸਿੰਘ ਨਾਹਲ, ਦਲਬੀਰ ਸਿੰਘ ਰਿਆੜ, ਅਮਰ ਸਿੰਘ ਅਮਰ, ਹਰਵਿੰਦਰ ਸਿੰਘ ਅਲਵਾਦੀ, ਹਰਜਿੰਦਰ ਸਿੰਘ ਜਿੰਦੀ, ਕੁਲਵਿੰਦਰ ਗਾਖ਼ਲ ਸਟੇਟ ਆਰਡੀ,ਮੁਖਵਿੰਦਰ ਸਿੰਘ ਸੰਧੂ,ਜਸਪਾਲ ਸਿੰਘ, ਹਰਬੰਸ ਸਿੰਘ ਕਲਸੀ, ਲਾਲੀ ਕਰਤਾਰਪੁਰੀ,ਜਰਨੈਲ ਸਿੰਘ ਸਾਖੀ,ਪਰਮਦਾਸ ਹੀਰ,ਸੁਰਜੀਤ ਸਿੰਘ ਸਸਤਾ ਆਇਰਨ, ਗੁਰਮਿੰਦਰ ਕੌਰ, ਹਰਦੇਵ ਸਿੰਘ ਗਰਚਾ , ਸਾਹਿਬ ਸਿੰਘ ਆਰਟਿਸਟ , ਕੰਵਲਜੀਤ ਸਿੰਘ, ਜੇ ਐਸ ਸੇਖੋਂ,ਸਤਪਾਲ ਸਿੰਘ ਅਲੱਗ, ਮੋਹਿੰਦਰ ਸਿੰਘ, ਅਮ੍ਰਿਤਪਾਲ ਸਿੰਘ ਹਾਮੀ, ਮਨਜੋਤ ਕੌਰ, ਪਰਵਿੰਦਰ ਕੌਰ, ਰਾਜਬੀਰ ਕੌਰ, ਮਨਜੀਤ ਸਿੰਘ, ਦਲਜੀਤ ਕੌਰ, ਅਮ੍ਰਿਤਪਾਲ ਕੌਰ, ਪਰਮਿੰਦਰ ਕੌਰ, ਦਵਿੰਦਰ ਕੌਰ,ਦੀਪਕ ਕੁਮਾਰ, ਸੰਨੀ ਗਗਨਾਨੀ,ਦਸ਼ਮੇਸ਼ ਦੀਪਕ ਸਿੰਘ, ਗੁਰਦੀਪ ਸਿੰਘ ਉਜਾਲਾ, ਹਰਮਨਜੀਤ ਸਿੰਘ, ਕੇ ਕੇ ਸਬਰਵਾਲ, ਰਮੇਸ਼ ਨੁਸੀਵਾਲ, ਪਰਮਿੰਦਰ ਸਿੰਘ, ਬੇਅੰਤ ਸਿੰਘ ਸਰਹੱਦੀ,ਅਮਰਪ੍ਰੀਤ ਸਿੰਘ, ਜਗਤਾਰ ਸਿੰਘ, ਇੰਦਰਜੀਤ ਸਿੰਘ, ਪਰਮਜੀਤ ਸਿੰਘ, ਅਮਰ ਸਿੰਘ ਆਦਿ ਹਾਜਰ ਰਹੇ।





