ਪੈਰਿਸ 10 ਸਤੰਬਰ (ਭੱਟੀ ਫਰਾਂਸ ) ਫਰਾਂਸ ਨਿਵਾਸੀ ਭਾਈ ਜਸਵਿੰਦਰ ਸਿੰਘ ਪਾਸਲਾ ਨੇ ਪੰਥ ਦੇ ਮਹਾਨ ਕੀਰਤਨੀਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਪੂਜਨੀਕ ਮਾਤਾ ਪਰਮਿੰਦਰ ਕੌਰ ਦੇ ਸਦੀਵੀ ਅਕਾਲ ਚਲਾਣੇ ਉੱਪਰ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮੈਂ ਅਤੇ ਮੇਰਾ ਸਾਰਾ ਪਰਿਵਾਰ ਇਸ ਅਕਿਹ ਅਤੇ ਅਸਿਹ ਦੁੱਖ ਬੜੀ ਖ਼ਬਰ ਸੁਣ ਕੇ ਅਤਿ ਦੁੱਖੀ ਹੋਏ ਹਾਂ | ਅਸੀਂ ਸਮੂੰਹ ਪਰਿਵਾਰ ਇਸ ਦੁੱਖ ਦੀ ਘੜੀ ਵਿੱਚ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਪਰਮਾਤਮਾ ਮਾਤਾ ਜੀ ਦੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੇ ਢੱਡਰੀਆਂ ਪਰਿਵਾਰ ਨੂੰ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ
|





