*ਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਜਿਲ੍ਹਾ ਹੁਸ਼ਿਆਰਪੁਰ ਪਿੰਡ ਪ੍ਰੇਮਪੁਰ ਦੀ ਮਿਰਤਕ ਦੇਹ ਨੂੰ ਅਦਾਲਤੀ ਹੁਕਮਾਂ ਅਨੁਸਾਰ ਮਜਬੂਰਨ ਲਾ-ਕੋਰਨਵ ਦੀ ਸ਼ਮਸ਼ਾਨ ਘਾਟ ਵਿਖ਼ੇ ਸਤਾਈ ਨਵੰਬਰ ਨੂੰ ਦਫ਼ਨਾ ਦਿੱਤਾ ਗਿਆ —ਭੱਟੀ ਫਰਾਂਸ*

Uncategorized
Spread the love

ਪੈਰਿਸ 28 ਨਵੰਬਰ ( ਪੱਤਰ ਪ੍ਰੇਰਕ ) ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ -ਡਾਨ (ਰਜਿ.) ਦੇ ਫੌਉਂਡਰ ਇਕਬਾਲ ਸਿੰਘ ਭੱਟੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਸੰਸਥਾ ਜਿਸਨੇ ਇਹ ਸੇਵਾ 2003 ਵਿੱਚ ਸ਼ੁਰੂ ਕੀਤੀ ਸੀ, ਦੇ ਵੱਲੋਂ ਮਨਦੀਪ ਸਿੰਘ ਦੇ ਦਫ਼ਣਾਉਣ ਤੋਂ ਪਹਿਲਾਂ ( ਕੁਲਵਿੰਦਰ ਸਿੰਘ ਹਰਿਆਣਾ ) ਦੀ ਭਾਰਤ ਭੇਜੀਂ ਜਾਣ ਵਾਲੀ 369 ਵੀਂ ਮਿਰਤਕ ਦੇਹ ਸੀ | ਮਿਰਤਕ ਕੁਲਵਿੰਦਰ ਸਿੰਘ ਹਰਿਆਣਾ ਜਿਸਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਘਰ ਵਿੱਚ ਹੀ ਲੰਘੇ ਅੱਠ ਨਵੰਬਰ ਨੂੰ ਮੌਤ ਹੋ ਗਈ ਸੀ ਦੀ ਮਿਰਤਕ ਦੇਹ ਨੂੰ ਬੀਤੀ 23 ਨਵੰਬਰ ਨੂੰ ਉਸਦੇ ਯਾਰਾਂ ਦੋਸਤਾਂ ਅਤੇ ਸੰਸਥਾ ਦੇ ਮੈਂਬਰਾਂ ਵੱਲੋਂ ਸੇਜ਼ਲ ਅੱਖਾਂ ਨਾਲ ਮੋਢਾ ਦੇ ਕੇ ਭਾਰਤ ਭੇਜਿਆ ਗਿਆ ਸੀ | ਸਿੱਖ ਧਰਮ ਅਨੁਸਾਰ ਸਾਰੀਆਂ ਧਾਰਮਿਕ ਰਸਮਾਂ ਨਿਭਾਈਆਂ ਗਈਆਂ ਸਨ, ਜਦਕਿ ਅੰਤਿਮ ਅਰਦਾਸ ਗਿਆਨੀ ਸੁਰਜੀਤ ਹਰਿਆਣਾ ਨੇ ਕੀਤੀ ਸੀ |

                      ਇਸਤੋਂ ਬਿਨਾਂ ਸਤਾਈ ਨਵੰਬਰ ਨੂੰ ਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ, ਜਿਸਦੀ ਮੌਤ ਅੱਠ ਮਾਰਚ ਨੂੰ ਆਪਸੀ ਝਗੜੇ ਦਰਮਿਆਨ ਚਾਕੂ ਵੱਜਣ ਕਾਰਨ ਹੋ ਗਈ ਸੀ, ਦਾ ਕਿਰਿਆਕਰਮ ਫਰਾਂਸ ਦੇ ਕਾਨੂੰਨ ਮੁਤਾਬਿਕ ਲਾ-ਕੋਰਨਵ ਦੀ ਸ਼ਮਸ਼ਾਨਘਾਟ ਵਿਖ਼ੇ ਬੀਤੇ ਕੱਲ ਸ਼ਾਮ ਦੇ ਚਾਰ ਵਜੇ ਕਰ ਦਿੱਤਾ ਗਿਆ ਹੈ | ਇਸ ਚੌਵੀ ਸਾਲਾ ਅਭਾਗੇ ਨੌਜੁਆਨ ਦੀ ਅੰਤਿਮ ਅਰਦਾਸ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਲਾ-ਕੋਰਨਵ ਦੇ ਵਜ਼ੀਰ ਗਿਆਨੀ ਸੁਰਜੀਤ ਸਿੰਘ ਨੇ ਕੀਤੀ | ਇਸਦੇ ਕਿਰਿਆਕਰਮ ਵਿੱਚ ਦੇਰੀ ਦਾ ਕਾਰਨ ਅਦਾਲਤੀ ਫ਼ੈਸਲਾ ਬਣਿਆ ਹੋਇਆ ਸੀ ਕਿਉਂਕਿ ਇਹ ਕਤਲ ਦਾ ਕੇਸ ਸੀ |

Leave a Reply

Your email address will not be published. Required fields are marked *